ਜਲੰਧਰ, 02 ਅਗਸਤ 2019:
ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਅੱਜ ਜ਼ਿਲ੍ਹਾ ਕਚਿਹਰੀ ਕੰਪਲੈਕਸ ਵਿੱਚ ਪੁਰਾਣੀ ਲਾਇਬ੍ਰੇਰੀ ਵਿਖੇ ਪਨਸਪ ਦੇ ਨਵੇਂ ਬਣੇ ਚੇਅਰਮੈਨ ਸ੍ਰੀ ਤੇਜਿੰਦਰ ਸਿੰਘ ਬਿੱਟੂ ਦਾ ਸਨਮਾਨ ਕੀਤਾ ਗਿਆ।
ਇਕ ਸਾਦੇ ਪਰ ਪ੍ਰਭਾਵਸਾਲੀ ਸਮਾਗਮ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਨਰਿੰਦਰ ਸਿੰਘ, ਸਕੱਤਰ ਸ੍ਰੀ ਸ਼ੁਸੀਲ ਮਹਿਤਾ, ਸੀਨੀਅਰ ਉਪ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਥਿੰਦ, ਜੂਨੀਅਰ ਉਪ ਪ੍ਰਧਾਨ ਸ੍ਰੀ ਅਮ੍ਰਿਤਪਾਲ ਸਿੰਘ ਭਾਰਜ, ਸੰਯੁਕਤ ਸਕੱਤਰ ਸ੍ਰੀ ਰਾਹੁਲ ਰਾਮ ਪਾਲ ਸ਼ਰਮਾ ਅਤੇ ਸਹਾਇਕ ਸਕੱਤਰ ਸ੍ਰੀ ਸੌਰਵ ਸ਼ਰਮਾ ਸਮੇਤ ਹੋਰਨਾਂ ਵਕੀਲਾਂ ਨੇ ਸ੍ਰ.ਬਿੱਟੂ ਦਾ ਸਨਮਾਨ ਕੀਤਾ।
ਇਸ ਮੌਕੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਮਾਣ ਵਾਲੀ ਗੱਲ ਹੈ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਸ੍ਰ.ਬਿੱਟੂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੱਡੀ ਜਿੰੇਮਵਾਰੀ ਸੌਂਪੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਜਿਮੇਵਾਰੀ ਨੂੰ ਨਿਭਾਉਂਦੇ ਹੋਏ ਬਿੱਟੂ ਸਫ਼ਲਤਾ ਦੀ ਇਕ ਨਵੀਂ ਦਾਸਤਾਨ ਲਿਖਣਗੇ।
ਇਸ ਮੌਕੇ ’ਤੇ ਬਾਰ ਦੇ ਸਾਰੇ ਅਹੁਦੇਦਾਰਾ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਸ੍ਰ.ਬਿੱਟੂ ਨੇ ਕਿਹਾ ਕਿ ਇਹ ਉਨਾਂ ਲਈ ਬੜੇ ਮਾਨ ਵਾਲੀ ਗੱਲ ਹੈ ਕਿ ਉਨਾਂ ਦੇ ਅਪਣੇ ਭਾਈਚਾਰੇ ਵਲੋਂ ਉਨਾਂ ਨੂੰ ਅੱਜ ਇਨਾਂ ਮਾਨ ਅਤੇ ਸਤਿਕਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਬਾਰ ਮੈਂਬਰਾਂ ਦਾ ਇਸ ਸਨਮਾਨ ਲਈ ਰਿਣੀ ਰਹਿਣਗੇ ਅਤੇ ਉਨਾਂ ਦੀ ਮਦਦ ਲਈ ਹਰ ਵੇਲੇ ਮੌਜੂਦ ਰਹਿਣਗੇ।
ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਜਲੰਧਰ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਬਾਰ ਦੇ ਐਗਜੈਕਟਿਵ ਮੈਂਬਰ ਗੌਮਤੀ ਭਗਤ, ਜਸਪ੍ਰੀਤ ਸਿੰਘ, ਮਾਨਸੀ ਮਹਾਜਨ, ਸਤਬੀਰ ਸਿੰਘ ਜੋਸਨ, ਸੋਨਮ ਮਹੇ, ਸੂਰਜ ਪ੍ਰਤਾਪ ਸਿੰਘ, ਵਿਜੈ ਕੁਮਾਰ ਸਭਰਵਾਲ, ਮਨਿੰਦਰ ਸਚਦੇਵਾ, ਨਿਖਿਲ ਮੱਕੜ, ਸਮੀਰ ਭਾਟੀਆ, ਵਿਕਾਸ ਜੈਰਥ ਅਤੇ ਹੋਰ ਵੀ ਮੌਜੂਦ ਸਨ।