36.7 C
Delhi
Thursday, April 18, 2024
spot_img
spot_img

ਜਲੰਧਰ ਪ੍ਰਸ਼ਾਸਨ ਵੱਲੋਂ ਜਲੰਧਰ ’ਚ ਦਾਖ਼ਲ ਨੇੜਲੇ ਜ਼ਿਲ੍ਹਿਆਂ ਦੇ ਕੋਵਿਡ ਮਰੀਜ਼ਾਂ ਨੂੰ ਆਕਸੀਜਨ ਕੰਨਸਟ੍ਰੇਟਰਜ਼ ਮੁਹੱਈਆ ਕਰਵਾਏ ਜਾਣਗੇ: ਘਨਸ਼ਿਆਮ ਥੋਰੀ

ਯੈੱਸ ਪੰਜਾਬ
ਜਲੰਧਰ, 25 ਮਈ 2021 –
ਕੋਵਿਡ ਦੇ ਮਰੀਜ਼ਾਂ ਵਲੋਂ ਆਕਸੀਜਨ ਦੀ ਘਰ ਵਿੱਚ ਮੰਗ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਅੱਜ ਐਲਾਨ ਕੀਤਾ ਕਿ ਜ਼ਿਲ੍ਹਾ ਜਲੰਧਰ ਵਿਖੇ ਨੇੜਲੇ ਜਿਲਿ੍ਹਆਂ ਤੋਂ ਕੋਵਿਡ ਦੇ ਦਾਖ਼ਲ ਮਰੀਜ਼ਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਪਹਿਲ ਕਰਦਿਆਂ ਆਕਸੀਜਨ ਬੈਂਕ ਦੇ ਦਾਅਰੇ ਨੂੰ ਵਧਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਕਸੀਜਨ ਕੰਨਸਨਟ੍ਰੇਟਰਜ਼ ਜਲੰਧਰ ਦੇ ਨੇੜਲੇ ਜਿਲਿ੍ਹਆਂ ਜਿਵੇਂ ਕਿ ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਕਪੂਰਥਲਾ ਦੇ ਕੋਵਿਡ ਮਰੀਜ਼ਾਂ ਜੋ ਕਿ ਜਲੰਧਰ ਵਿਖੇ ਦਾਖਲ ਹਨ ਅਤੇ ਹਸਪਤਾਲ ਤੋਂ ਛੁੱਟੀ ਸਮੇਂ ਜਿਨਾਂ ਪਾਸ ਆਕਸੀਜਨ ਦੀ ਜਰੂਰਤ ਸਬੰਧੀ ਸਲਿੱਪ ਹੋਵੇਗੀ ਨੂੰ ਮੁਹੱਈਆ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਆਕਸੀਜਨ ਕੰਨਸਨਟਰੇਟਰਜ਼ ਲੈਣ ਸਮੇਂ ਮਰੀਜ਼ ਦਾ ਸਥਾਨਕ ਪੂਰਾ ਪਤਾ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈਡ ਕਰਾਸ ਸੁਸਾਇਟੀ ਵਿਖੇ ਇਕ ਆਕਸੀਜਨ ਕੰਨਸਨਟ੍ਰੇਟਰਜ਼ ਬੈਂਕ ਬਣਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਆਕਸੀਜਨ ਬੈਂਕ ਤੋਂ 43 ਮਰੀਜ਼ਾਂ ਨੂੰ ਕੰਨਸਨਟ੍ਰੇਟਰਜ਼ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਰਾਂ ਕਿਹਾ ਕਿ ਹੁਣ ਕੋਈ ਵੀ ਕੋਵਿਡ ਅਤੇ ਨਾਨ-ਕੋਵਿਡ ਮਰੀਜ਼ ਇਸ ਆਕਸੀਜਨ ਬੈਂਕ ਤੋਂ ਨਾ ਮਾਤਰ ਸਕਿਊਰਟੀ ਫੀਸ 5000 ਅਤੇ 200 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਆਕਸੀਜਨ ਕੰਨਸਨਟ੍ਰੇਟਰਜ਼ ਲੈ ਸਕਦਾ ਹੈ।

ਇਸੇ ਤਰ੍ਹਾਂ ਬੈਕਟਰਜ਼ ਫੂਡ ਸਪੈਸ਼ਲਿਸਟੀਜ਼ ਲਿਮਟਿਡ ਵਲੋਂ ਰੈਡ ਕਰਾਸ ਸੁਸਾਇਟੀ ਦੇ ਆਕਸੀਜਨ ਬੈਂਕ ਨੂੰ ਕਾਰਪੋਰੇਟ ਸੋਸ਼ਸਲ ਰਿਸਪੌਂਸੇਬਿਲਿਟੀ ਤਹਿਤ 10 ਆਕਸੀਜਨ ਕੰਨਸਨਟ੍ਰੇਟਰਜ਼ ਦਾਨ ਕੀਤੇ ਗਏ। ਸ੍ਰੀ ਥੋਰੀ ਵਲੋਂ ਬੈਕਟਰਜ਼ ਇੰਡਸਟਰੀਜ਼ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਪਾਏ ਗਏ ਯੋਗਦਾਨ ਲਈ ਇਸ ਨੇਕ ਕਾਜ ਦੀ ਸਲਾਘਾ ਕਰਦਿਆਂ ਪ੍ਰਸ਼ੰਸਾ ਪੱਤਰ ਭੇਟ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਦਾਨੀ ਸੰਸਥਾਵਾਂ ਵਲੋਂ ਦਿੱਤਾ ਗਿਆ ਅਜਿਹਾ ਸਹਿਯੋਗ ਵਿਸ਼ਵ ਪੱਧਰੀ ਸਿਹਤ ਸੰਕਟ ਨਾਲ ਅਸਰਦਾਰ ਢੰਗ ਨਾਲ ਨਿਪਟਣ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION