34 C
Delhi
Thursday, April 18, 2024
spot_img
spot_img

ਜਲੰਧਰ ਪ੍ਰਸ਼ਾਸਨ ਵਲੋਂ ਸ਼ੁਰੂ ਮੋਬਾਇਲ ਕਿਸ਼ਤੀ ਤਿੰਨ ਮਹੀਨਿਆਂ ਦੇ ਬੱਚੇ ਜਪਲੀਨ ਲਈ ਵਰਦਾਨ ਸਾਬਤ ਹੋਈ

ਲੋਹੀਆਂ (ਜਲੰਧਰ), 25 ਅਗਸਤ, 2019:
ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀਆਂ ਗਈਆਂ ਮੋਬਾਇਲ ਕਿਸ਼ਤੀਆਂ ਰਾਹੀਂ ਤਿੰਨ ਮਹੀਨਿਆਂ ਦੇ ਬੱਚੇ ਲਈ ਵਰਦਾਨ ਸਾਬਤ ਹੋਈ। ਜਿਸ ਨੂੰ ਟੀਮ ਨੇ ਪਿੰਡ ਗਿੱਦੜਪਿੰਡੀ ਦੇ ਡੇਰੇ ਤੋਂ ਸੁਰੱਖਿਅਤ ਕੱਢਿਆ।

ਡਿਪਟੀ ਕਮਿਸ਼ਨਰ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ ਪ੍ਰਭਾਵਿਤ ਲੋਕਾਂ ਨੂੰ ਵੱਡੀ ਰਾਹਤ ਦੇਣ ਲਈ ਪਿੰਡਾਂ ਵਿੱਚ ਮੋਬਾਇਲ ਕਿਸ਼ਤੀਆਂ ਚਲਾਈਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਮੈਡੀਕਲ ਟੀਮ, ਵੈਟਰਨਿਟੀ ਟੀਮ ਅਤੇ ਖੁਰਾਕ ਸਪਲਾਈ ਵਿਭਾਗ ਦੀ ਟੀਮਾਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਹਰੇਕ ਪਿੰਡ ਦਾ ਦੌਰਾ ਕਰ ਰਹੀਆਂ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਟੀਮ ਵਲੋਂ ਫੋਨ ਆਇਆ ਕਿ ਤਿੰਨ ਮਹੀਨੇ ਦਾ ਬੱਚੀ ਜਪਲੀਨ ਕੌਰ ਪੁੱਤਰੀ ਸ਼੍ਰੀ ਪਵਨਦੀਪ ਸਿੰਘ ਜੋ ਕਿ ਪਿੰਡ ਗਿੱਦੜਪਿੰਡ ਦੇ ਇੱਕ ਡੇਰੇ ਵਿੱਚ ਰਹਿ ਰਹੀ ਹੈ ਨੂੰ ਬਾਹਰ ਕੱਢਣ ਦੀ ਲੋੜ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਮੋਬਾਇਲ ਟੀਮ ਮੌਕੇ ‘ਤੇ ਉਸ ਥਾਂ ‘ਤੇ ਪਹੁੰਚ ਗਈ। ਟੀਮ ਨੇ ਕਿਹਾ ਕਿ ਬੱਚੀ ਦੀ ਜਾਂਚ ਕੀਤੀ ਗਈ ਅਤੇ ਠੀਕ ਪਾਇਆ ਗਿਆ ਪਰ ਬੱਚੀ ਦੇ ਮਾਪਿਆਂ ਨੂੰ ਘਰ ਤੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ।

ਹਾਲਾਂਕਿ ਸ਼੍ਰੀ ਸ਼ਰਮਾ ਨੇ ਨਾਇਬ ਤਹਿਸੀਲਦਾਰ ਸ਼੍ਰੀ ਲਵਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਬੱਚੀ ਨੂੰ ਸੁਰੱਖਿਅਤ ਜਗ੍ਹਾ ਤੋਂ ਬਾਹਰ ਕੱਢਣਾ ਯਕੀਨੀ ਬਣਾਉਣ ਲਈ ਕਿਹਾ ਅਤੇ ਨਾਇਬ ਤਹਿਸੀਲਦਾਰ ਸ਼੍ਰੀ ਲਵਦੀਪ ਸਿੰਘ ਨੇ ਇਕ ਵਾਰ ਫਿਰ ਪਿੰਡ ਦਾ ਦੌਰਾ ਕੀਤਾ ਅਤੇ ਬੱਚੇ ਦੇ ਮਾਪਿਆਂ ਨੂੰ ਉਸ ਨੂੰ ਸੁਰੱਖਿਅਤ ਜਗ੍ਹਾਂ ਤੇ ਕੱਢਣ ਲਈ ਯਕੀਨੀ ਦਵਾਇਆ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਬੱਚੇ ਨੂੰ ਮਾਪਿਆਂ ਸਮੇਤ ਗਿੱਦੜਪਿੰਡੀ ਦੇ ਤਰਲੋਕ ਸਿੰਘ ਨੰਬਰਦਾਰ ਦੇ ਡੇਰੇ ਤੋਂ ਐਨ.ਡੀ.ਆਰ.ਐਫ ਦੀ ਸਹਾਇਤਾ ਨਾਲ ਗਿੱਦੜਪਿੰਡੀ ਵਿਖੇ ਬੇਸ ਕੈਂਪ ਭੇਜਿਆ ਗਿਆ।

ਉਨ੍ਹਾਂ ਦੱਸਿਆ ਕਿ ਬੱਚੀ ਤੰਦਰੁਸਤ ਸੀ ਅਤੇ ਬੇਸ ਕੈਂਪ ਵਿਖੇ ਪਹੁੰਚਣ ਤੋਂ ਬਾਅਦ ਉਸਦੇ ਮਾਤਾ ਪਿਤਾ ਆਪਣੇ ਰਿਸਤੇਦਾਰਾਂ ਕੋਲ ਪਿੰਡ ਚੂੜਪੁਰ ਚਲੇ ਗਏ। ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਜਿਲ੍ਹਾ ਪ੍ਰਸਾਸ਼ਨ ਦੁੱਖੀ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION