37.8 C
Delhi
Friday, April 19, 2024
spot_img
spot_img

ਜਲੰਧਰ ਪ੍ਰਸ਼ਾਸਨ ਨੇ ਬਹਾਦਰ ਕੁਸੁਮ ਨੂੰ ਸਮਰਪਿਤ ਕੀਤੀ ‘ਗ੍ਰੈਫ਼ਿਟੀ’

ਜਲੰਧਰ, 23 ਸਤੰਬਰ, 2020 –

ਝਪਟਮਾਰੀ ਦੀ ਘਟਨਾ ਦੌਰਾਨ ਬੇਮਿਸਾਲ ਬਹਾਦਰੀ ਅਤੇ ਹੌਸਲੇ ਦਾ ਪ੍ਰਦਰਸ਼ਨ ਕਰਨ ਵਾਲੀ 15 ਸਾਲਾ ਕੁਸੁਮ ਨੂੰ ਸਨਮਾਨਿਤ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਥੇ ਉਸ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦਾ ਜ਼ਿਲ੍ਹਾ ਬਰੈਂਡ ਅੰਬੈਸੇਡਰ ਐਲਾਨਿਆ ਗਿਆ ਹੈ ਉਥੇ ਉਸ ਨੂੰ ਗ੍ਰੈਫਿਟੀ ਵੀ ਸਮਰਪਿਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਕੌਮੀ ਬਹਾਦਰੀ ਪੁਰਸਕਾਰ ਲਈ ਉਸ ਦੀ ਨਾਮਜ਼ਦਗੀ ਵੀ ਭੇਜੀ ਜਾ ਚੁੱਕੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੀਏਪੀ ਫਲਾਈਓਵਰ ਦੇ ਹੇਠਾਂ ਕੰਧਾਂ ਨੂੰ ਗ੍ਰੈਫਿਟੀ ਆਰਟਸ ਨਾਲ ਸਜਾਇਆ ਗਿਆ ਹੈ, ਜਿਸ ਵਿੱਚ ‘ਬਹਾਦਰੀ ਦਾ ਪ੍ਰਤੀਕ–ਕੁਸਮ’ ਦੇ ਨਾਅਰਿਆਂ ਵਾਲੀਆਂ ਕੁਸਮ ਦੀਆਂ ਵੱਡੀਆਂ ਪੇਂਟਿੰਗਾਂ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਸਮ ਦੀ ਬਹਾਦਰੀ ਅਤੇ ਹਿੰਮਤ ਭਰੇ ਕਾਰਨਾਮੇ ਨੇ ਪੂਰੇ ਸ਼ਹਿਰ ਦਾ ਮਾਣ ਵਧਾਇਆ ਹੈ ਅਤੇ ਉਹ ਲੜਕੀਆਂ ਲਈ ਇਕ ਮਿਸਾਲ ਬਣ ਕੇ ਉੱਭਰੀ ਹੈ ।

ਜ਼ਿਕਰਯੋਗ ਹੈ ਕਿ 30 ਅਗਸਤ 2020 ਨੂੰ ਲਾਲਾ ਜਗਤ ਨਾਰਾਇਣ ਡੀ.ਏ.ਵੀ. ਮਾਡਲ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਕੁਸਮ ਨੂੰ ਝਪਟਮਾਰੀ ਦੀ ਵਾਰਦਾਤ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਦੌਰਾਨ ਦੋ ਬਾਈਕ ਸਵਾਰ ਨੌਜਵਾਨਾਂ ਨੇ ਉਸਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਸੀ, ਜੋ ਉਸਨੂੰ ਉਸਦੇ ਭਰਾ ਨੇ ਆਨਲਾਈਨ ਪੜ੍ਹਾਈ ਕਰਨ ਲਈ ਦਿੱਤਾ ਸੀ |

ਲੁਟੇਰਿਆਂ ਨੇ ਕੁਸੁਮ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਦੌਰਾਨ ਉਸ ਦੇ ਗੁੱਟ ‘ਤੇ ਗੰਭੀਰ ਸੱਟਾਂ ਲੱਗੀਆਂ। ਕੁਸਮ ਨੇ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਹਮਲਾਵਰਾਂ ਵਿੱਚੋਂ ਇਕ ਨੂੰ ਹੇਠਾਂ ਸੁੱਟ ਲਿਆ।

15 ਸਾਲਾ ਬਹਾਦਰ ਕੁਸੁਮ ਦੀ ਬੇਮਿਸਾਲ ਬਹਾਦਰੀ ਨੂੰ ਕੌਮੀ ਪੱਧਰ ‘ਤੇ ਪਹਿਚਾਨ ਦਿਵਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪਹਿਲਾਂ ਹੀ ਉਸ ਦੇ ਨਾਮ ਦੀ ਸਿਫਾਰਿਸ਼ ਕੌਮੀ ਬਹਾਦਰੀ ਪੁਰਸਕਾਰ ਲਈ ਕਰ ਦਿੱਤੀ ਹੈ, ਜੋ ਕਿ ਹਰ ਸਾਲ ਇੰਡੀਅਨ ਕੌਂਸਲ ਫਾਰ ਚਾਈਡਲ ਵੈੱਲਫੇਅਰ ਵੱਲੋਂ ਬਹਾਦਰੀ ਭਰੇ ਮਿਸਾਲੀ ਕਾਰਨਾਮਿਆਂ ਲਈ ਦਿੱਤਾ ਜਾਂਦਾ ਹੈ।ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਵੱਲੋਂ ਉਸਨੂੰ ਵਿੱਤੀ ਸਹਾਇਤਾ ਅਤੇ ਪ੍ਰਸ਼ੰਸਾ ਪੱਤਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION