26.1 C
Delhi
Wednesday, April 24, 2024
spot_img
spot_img

ਜਲੰਧਰ ਪ੍ਰਸ਼ਾਸ਼ਨ ਨੇ 241 ਲੋਕਾਂ ਲਈ ਕੁਆਰੰਟੀਨ ਸੈਂਟਰਾਂ ’ਚ ਆਰਾਮ ਅਤੇ ਸੁਰੱਖ਼ਿਆ ਪ੍ਰਬੰਧ ਯਕੀਨੀ ਬਣਾਏ

ਜਲੰਧਰ, 02 ਮਈ 2020 –
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੂਸਰੇ ਸੂਬਿਆਂ ਤੋਂ ਵਾਪਿਸ ਪਰਤੇ 241 ਲੋਕਾਂ ਲਈ ਕਪੂਰਥਲਾ ਰੋਡ ’ਤੇ ਸਥਿਤ ਮੈਰੀਟੋਰੀਅਸ ਸਕੂਲ ਵਿਖੇ ਆਰਾਮ ਨਾਲ ਠਹਿਰਣ ਅਤੇ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਇਨ੍ਹਾਂ 241 ਲੋਕਾਂ ਵਿੱਚ 148 ਸ਼ਰਧਾਲੂ ਹਜ਼ੂਰ ਸਾਹਿਬ, ਸੱਤ ਵਿਦਿਆਰਥੀ ਕੋਟਾ, 28 ਮਜ਼ਦੂਰ ਜੈਸਲਮੇਰ ਅਤੇ 58 ਹੋਰ ਸ਼ਾਮਿਲ ਹਨ ਜੋ ਵਾਪਿਸ ਪਰਤੇ ਹਨ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀਆਂ ਹਦਾਇਤਾਂ ਤੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿਘ ਦੀ ਪ੍ਰਧਾਨਗੀ ਹੇਠ ਗਠਿਤ ਕੀਤੀ ਗਈ ਉਚ ਤਾਕਤੀ ਕਮੇਟੀ ਜਿਸ ਵਿੱਚ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਫ਼ਸਰ ਸ੍ਰੀ ਹਰਿੰਦਰ ਪਾਲ ਸਿੰਘ ਬਤੌਰ ਮੈਂਬਰ ਸ਼ਾਮਿਲ ਹਨ ਵਲੋਂ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੁਆਰੰਟੀਨ ਸੈਂਟਰ ਵਿਖੇ ਇਨ੍ਹਾਂ ਲੋਕਾਂ ਦੇ ਰਹਿਣ, ਖਾਣੇ ਅਤੇ ਡਾਕਟਰੀ ਸਹਾਇਤਾ ਤੋਂ ਇਲਾਵਾ ਹੋਰਨਾਂ ਜਰੂਰਤਾਂ ਨੂੰ ਪੂਰਾ ਕਰਨ ਲਈ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ

। ਇਸ ਸੈਂਟਰ ਵਿਖੇ ਦੂਸਰੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੈਲਕਮ ਕਿੱਟ ਜਿਸ ਵਿੱਚ ਦੰਦਾਂ ਦਾ ਬਰਸ਼, ਟੂਥ ਪੇਸਟ, ਨਹਾਉਣ ਵਾਲਾ ਸਾਬਣ, ਕੱਪੜੇ ਧੋਣ ਵਾਲਾ ਸਾਬਣ, ਸੈਨੀਟਾਈਜ਼ਰ, ਤੋਲੀਆ, ਬਾਲਟੀ, ਮੱਗ ਅਤੇ ਹੋਰ ਜਰੂਰੀ ਚੀਜ਼ਾਂ ਸ਼ਾਮਿਲ ਹਨ ਦਿੱਤੀਆਂ ਜਾ ਰਹੀਆਂ ਹਨ।

ਇਸ ਤੋਂ ਇਲਾਵਾ ਕੁਆਰੰਟੀਨ ਸੈਂਟਰ ਵਿਖੇ ਆਉਣ ਵਾਲੇ ਲੋਕਾਂ ਨੂੰ ਸਾਫ਼-ਸੁਥਰੀ ਬੈਡ ਦੀ ਚਾਦਰ, ਸਰਹਾਣਾ ਅਤੇ ਹੋਰ ਜਰੂਰੀ ਚੀਜਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਰਹਾਣੇ ਅਤੇ ਬੈਡ ਦੀ ਚਾਦਰ ਨੂੰ ਸਾਫ਼ ਸੁਥਰਾ ਰੱਖਣ ਲਈ ਰੋਜ਼ਾਨਾ ਬਦਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੈਂਪਸ ਵਿਖੇ 24 ਘੰਟੇ ਸਾਫ਼ ਸਫਾਈ ਨੂੰ ਸੈਨੀਟਰੀ ਵਰਕਰਾਂ ਦੁਆਰਾ ਯਕੀਨੀ ਬਣਾਉਣ ਲਈ ਖਾਸ ਤਵੱਜੋਂ ਦਿੱਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਕੈਂਪਸ ਵਿਖੇ ਸਥਾਈ ਤੌਰ ’ਤੇ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਹੈ। ਇਸੇ ਤਰ੍ਹਾਂ ਡਾਕਟਰਾਂ ਦੀ ਟੀਮ ਵਲੋਂ ਦੂਸਰੇ ਰਾਜਾਂ ਤੋਂ ਆਏ ਲੋਕਾਂ ਦੇ ਗਲੇ ਰਾਹੀਂ ਟੈਸਟ ਵੀ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੈਂਪਸ ਵਿਖੇ ਭੋਜਨ ਦੀ ਸਪਲਾਈ ਲਈ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਇਸ ਸੈਂਟਰ ਵਿਖੇ ਸਵੇਰੇ, ਦੁਪਹਿਰ ਅਤੇ ਰਾਤ ਦਾ ਭੋਜਨ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤਲਹਣ ਵਲੋਂ ਭੇਜਿਆ ਜਾ ਰਿਹਾ ਹੈ ਜਿਸ ਦਾ ਸਾਰਾ ਖਰਚਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੂਬਾ ਸਰਕਾਰ ਦੁਆਰਾ ਦਿੱਤੇ ਗਏ ਫੰਡ ਵਿਚੋਂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦੁੱਧ, ਚਾਹ ਅਤੇ ਬਿਸਕੁਟ ਵੀ ਸਵੇਰੇ ਤੇ ਸ਼ਾਮ ਨੂੰ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾ ਕੁਆਰੰਟੀਨ ਸੈਂਟਰ ਵਿਖੇ ਵਿਅਕਤੀਆਂ ਨੂੰ ਤਾਜ਼ਾ ਫ਼ਲ ਵੀ ਮੁਹੱਈਆ ਕਰਵਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੁਆਰੰਟੀਨ ਸੈਂਟਰ ਵਿਚ ਲੋਕਾਂ ਨੂੰ ਆਰਾਮ ਨਾਲ ਠਹਿਰਾਉਣ ਲਈ ਪਾਬੰਦ ਹੈ। ਉਨ੍ਹਾ ਕਿਹਾ ਕਿ ਇਹ ਕੁਆਰੰਟੀਨ ਸੈਂਟਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਉਚ ਅਧਿਕਾਰੀਆਂ ਵਲੋਂ ਕੁਆਰੰਟੀਨ ਸੈਂਟਰ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION