25.1 C
Delhi
Friday, March 29, 2024
spot_img
spot_img

ਜਲੰਧਰ ਪੁਲਿਸ ਵਲੋਂ ਸੁਖਮੀਤ ਡਿਪਟੀ ਕੇਸ ’ਚ ਜੇਲ੍ਹ ਵਿਚ ਬੰਦ ਅਪਰਾਧੀਆਂ ਨੂੰ ਲਿਆ ਜਾਵੇਗਾ ਪ੍ਰੋਡਕਸ਼ਨ ਵਾਰੰਟ ’ਤੇ

ਯੈੱਸ ਪੰਜਾਬ
ਜਲੰਧਰ, 24 ਜੂਨ, 2021 –
ਕਮਿਸ਼ਨਰੇਟ ਪੁਲਿਸ ਵਲੋਂ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦੇ ਕਤਲ ਕੇਸ ਵਿੱਚ ਪੁਛਗਿੱਛ ਲਈ ਜੇਲ੍ਹ ਵਿੱਚ ਬੰਦ ਅਪਰਾਧੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ।

ਇਕ ਵੀਡੀਓ ਸੰਦੇਸ ਰਾਹੀਂ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਗੁਰਮੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਵੱਖ-ਵੱਖ ਪਹਿਲੂਆਂ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਹੁਣ ਜੇਲ੍ਹ ਵਿੱਚ ਬੰਦ ਅਪਰਾਧੀਆਂ ਜਿਨਾਂ ’ਤੇ ਸ਼ੱਕ ਹੈ ਕਿ ਉਨਾਂ ਦੀ ਜੇਲ੍ਹ ਵਿੱਚ ਮ੍ਰਿਤਕ ਨਾਲ ਦੁਸ਼ਮਣੀ ਸੀ ਨੂੰ ਲਿਆਂਦਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਨਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਪੁਲਿਸ ਵਲੋਂ ਉਨਾਂ ਨੂੰ ਕਪੂਰਥਲਾ ਜੇਲ੍ਹ ਵਿਚੋਂ ਇਕ ਦਿਨ ਲਈ ਲਿਆਂਦਾ ਜਾਵੇਗਾ।

ਇਸੇ ਤਰ੍ਹਾਂ ਉਨਾ ਦੱਸਿਆ ਕਿ ਹੈਪੀ ਸੰਧੂ ਕੇਸ ਵਿੱਚ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਟੀਮਾਂ ਨੂੰ ਗੁਰਦਾਸਪੁਰ ਭੇਜਿਆ ਗਿਆ ਹੈ।

ਡਿਪਟੀ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਚਾਰ ਮੁਲਜ਼ਮ ਹਰਮਨਜੀਤ, ਮੋਹਿਤ ਸ਼ਿਵ ਨਗਰ, ਦਵਿੰਦਰ ਸਿੰਘ ਅਤੇ ਇਕ ਹੋਰ ਸ੍ਰੀ ਹਰਗੋਬਿੰਦਪੁਰ ਜੋ ਕਿ ਮੌਕੇ ’ਤੇ ਮੌਜੂਦ ਸਨ ਨੂੰ ਕੇਸ ਵਿੱਚ ਦਰਜ ਕੀਤਾ ਗਿਆ ਹੈ ਅਤੇ ਟੀਮਾਂ ਵਲੋਂ ਜਲਦੀ ਹੀ ਉਨਾਂ ਨੂੰ ਫੜ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿਛੇ ਭੇਜਿਆ ਜਾਵੇਗਾ ਕਿਉਂਕਿ ਅੰਤਰ ਜ਼ਿਲ੍ਹਾ ਟੀਮਾਂ ਵਲੋਂ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION