22.1 C
Delhi
Wednesday, April 24, 2024
spot_img
spot_img

ਜਲੰਧਰ ਨਿਗਮ ਨੇ ਵਿਕਾਸ ਵੱਲ ਧਿਆਨ ਨਾ ਦਿੱਤਾ ਤਾਂ 2022 ਦੀਆਂ ਚੋਣਾਂ ’ਤੇ ਪਵੇਗਾ ਅਸਰ: ਹਰਸ਼ਰਨ ਕੌਰ ਹੈਪੀ

ਜਲੰਧਰ, 3 ਜੂਨ, 2020 –

ਵਾਰਡ ਨੰ. 31 ਦੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਅੱਜ ਕਿਹਾ ਹੈ ਕਿ ਸ਼ਹਿਰ ਦੇ ਮੇਅਰ ਸ੍ਰੀ ਜਗਦੀਸ਼ ਰਾਜਾ ਅਤੇ ਸਫ਼ਾਈ ਸੇਵਕ ਯੂਨੀਅਨ ਨੂੰ ਆਪਸੀ ਟਕਰਾਅ ਦੀ ਨੀਤੀ ਛੱਡ ਕੇ ਲੋਕਾਂ ਦੀ ਸੇਵਾ ਅਤੇ ਸ਼ਹਿਰ ਦੀ ਸਫ਼ਾਈ ਵੱਲ ਧਿਆਨ ਦੀ ਲੋੜ ਹੈ।

ਹੈਪੀ ਨੇ ਕਿਹਾ ਕਿ ਅੱਜ ਲਗਭਗ ਦੋ ਸਾਲ ਬੀਤ ਚੁੱਕੇ ਹਨ ਨਿਗਮ ਦੇ ਕਾਰਜਕਾਲ ਦੇ ਪਰ ਅਜੇ ਤੱਕ ਅਸੀਂ ਲੋਕਾਂ ਨੂੰ ਐਲ.ਈ.ਡੀ. ਸਟਰੀਟ ਲਾਈਟਾਂ, ਸਾਫ਼ ਪਾਣੀ ਤੇ ਸ਼ਹਿਰ ਦੀ ਵਧੀਆ ਸਫ਼ਾਈ ਵਿਚੋਂ ਇਕ ਵੀ ਵਾਅਦਾ ਨਹੀਂ ਪੂਰਾ ਕਰ ਸਕੇ। ਉਨ੍ਹਾਂ ਮੇਅਰ ਸਾਹਿਬ ਨੂੰ ਸ਼ਹਿਰ ਅੰਦਰ ਸਫ਼ਾਈ ਦੀ ਮਾੜੀ ਹੋ ਰਹੀ ਹਾਲਤ ਨੂੰ ਸੁਧਾਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਅੱਜ ਸ਼ਹਿਰ ਦੇ ਵਿਕਾਸ ਵੱਲ ਧਿਆਨ ਦੇਣ ਦੀ ਸਖ਼ਤ ਲੋੜ ਹੈ।

ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਇਸ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਆ ਰਹੀਆਂ 2022 ਦੀਆਂ ਚੋਣਾਂ ਵਿਚ ਸਾਨੂੰ ਇਸ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਐਮ. ਸੀ. ਦੀਆਂ ਚੋਣਾਂ ਵੇਲੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਲੰਧਰ ਵਾਸੀਆਂ ਨੂੰ ਪੀਣ ਯੋਗ ਸਾਫ਼ ਪਾਣੀ, ਨਵੀਆਂ ਸੜਕਾਂ, ਸਾਫ਼ ਸੁਥਰਾ ਤੇ ਵਿਕਾਸਸ਼ੀਲ ਸ਼ਹਿਰ ਦੇਵਾਂਗੇ ਪਰ ਅੱਜ ਸ਼ਹਿਰ ਦਾ ਸ਼ਾਇਦ ਹੀ ਕੋਈ ਚੌਂਕ ਹੋਵੇਗਾ ਜਿੱਥੇ ਕੂੜੇ ਦੇ ਢੇਰ ਨਾ ਲੱਗੇ ਹੋਣ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਮੇਅਰ ਸਾਹਿਬ ਨੂੰ ਜਲਦ ਹੀ ਇਸ ਦਾ ਕੋਈ ਢੁੱਕਵਾਂ ਹੱਲ ਕੱਢਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION