25.1 C
Delhi
Tuesday, April 23, 2024
spot_img
spot_img

ਜਲੰਧਰ ਦੇ 29 ਸੇਵਾ ਕੇਂਦਰਾਂ ਵਿੱਚ ਸ਼ੁਰੂ ਹੋਵੇਗੀ ਲਰਨਿੰਗ ਲਾਇਸੰਸ ਜਾਰੀ ਕਰਨ ਦੀ ਸੁਵਿਧਾ

ਜਲੰਧਰ, 30 ਦਸੰਬਰ, 2019 –

ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਜਿਲ੍ਹੇ ਦੇ ਲੋਕਾਂ ਨੂੰ ਸਹੂਲਤ ਦੇਣ ਲਈ ਜਿਲ੍ਹੇ ਵਿੱਚ ਲਰਨਿੰਗ ਲਾਇਸੈਂਸ ਦੀ ਸੁਵਿਧਾ 15 ਦਿਨਾਂ ਦੇ ਅੰਦਰ 29 ਸੇਵਾ ਕੇਂਦਰਾਂ ਵਿੱਚ ਸ਼ੁਰੂ ਕੀਤੀ ਜਾਵੇਗੀ।

ਅੱਜ ਇਥੇ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਜਸਬੀਰ ਸਿੰਘ ਨਾਲ ਕਿਹਾ ਕਿ ਇਹ ਜਿਲ੍ਹੇ ਦੇ ਸੁਵਿਧਾ ਜਿਲ੍ਹੇ ਦੇ 29 ਟਾਈਪ 1 ਅਤੇ ਟਾਈਪ 2 ਸੇਵਾ ਕੇਂਦਰਾਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੀ.ਸੀ ਦਫ਼ਤਰ ਵਿਖੇ 2 ਸੇਵਾ ਕੇਂਦਰ, ਇੱਕ ਦਮੋਰਿਆ ਪੁਲ, ਖੁਰਲਾ ਕਿੰਗਰਾ, ਲੱਧੇਵਾਲੀ, ਕੋਟ ਸਦੀਕ, ਦਿਲਵਾਂ ਤਲਹਣ ਰੋਡ, ਪਿਮਸ ਜਲੰਧਰ , ਮੇਜਰ ਰੋਹਿਤ ਸ਼ਰਮਾ ਸਰਕਾਰੀ ਸਕੂਲ ਮਾਡਲ ਟਾਊਨ, ਲੰਮਾ ਪਿੰਡ ਰੋਡ, ਗੁਰੂ ਅਮਰ ਦਾਸ ਕਲੋਨੀ ਰੋਡ ਨੇੜੇ ਵੇਰਕਾ ਮਿਲਕ ਪਲਾਂਟ, ਮਕਸੂਦਾ ਸਬਜੀ ਮੰਡੀ, ਬਰਲਟਨ ਪਾਰਕ, ਮਿੱਠੂ ਬਸਤੀ, ਐਸ.ਡੀ.ਐਮ ਦਫ਼ਤਰ ਨਕੋਦਰ ਦੇ ਸੇਵਾ ਕੇਂਦਰ, ਬਸ ਸਟੇਡ ਦੀ ਪਿੱਛਲੇ ਪਾਸੇ, ਗੋਨਸ ਮੁਹੱਲਾ ਮਹਿਤਪੁਰ ਨੇੜੇ ਵਾਟਰ ਟੈਂਕ, ਪ੍ਰਾਇਮਰੀ ਹੈਲਥ ਸੈਂਟਰ ਮਹਿਤਪੂਰ, ਸ਼ਾਹਕੋਟ ਦੁਸ਼ਹਿਰਾ ਗਰਾਉਂਡ, ਫੁੱਲ ਰੋਡ ਲੋਹੀਆਂ ਨੇੜੇ ਸਿਵਲ ਹਸਪਤਾਲ, ਆਦਮਪੁਰ ਬੀ.ਡੀ.ਪੀ.ਓ ਦਫ਼ਤਰ, ਅਲਾਵਲਪੁਰ ਨੇੜੇ ਬੱਸ ਸਟੇਂਡ, ਐਸ.ਡੀ.ਐਮ ਸੁਵਿਧਾ ਕੇਂਦਰ ਫਿਲੌਰ, ਪਟਵਾਰਖਾਣਾ ਦੀ ਬੈਕਸਾਈਡ, ਬੜਾ ਪਿੰਡ ਗੁਰਾਇਆ ਰੋਡ, ਈ.ਓ.ਸੀ.ਪੀ ਨੂਰਮਹਿਲ, ਨੇੜੇ ਟਿਊਬਵੈਲ ਨੰਬਰ 2 ਗੁਰਾਇਆ, ਭੋਗਪੁਰ ਅਤੇ ਸਬ ਤਹਿਸੀਲ ਕਰਤਾਰਪੁਰ।

ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਦੇ ਸਟਾਫ ਨੂੰ ਇਕ ਪੜਾਅ ਦੀ ਟ੍ਰੇਨਿੰਗ ਪਹਿਲਾਂ ਹੀ ਦੇ ਦਿੱਤੀ ਗਈ ਹੈ ਅਤੇ ਦੂਸਰੇ ਪੜਾਅ ਦੀ ਟੇ੍ਰਨਿੰਗ ਅਗਲੇ ਹਫਤੇ ਦੇ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋੜੀਂਦੀ ਬੁਨਿਆਦੀ ਢਾਂਚੇ ਦੇ ਪ੍ਰਬੰਧ ਜਿਵੇ ਕਿ ਵੈਬਕੇਮ, ਡਿਜੀਟਲ ਸਿਗਨੇਚਰ ਪੇਡ ਅਤੇ ਹੋਰ ਸਮਾਨ ਪਹਿਲਾਂ ਹੀ 29 ਸੇਵਾ ਕੇਂਦਰਾਂ ਨੂੰ ਮੁਹੱਈਆਂ ਕਰਵਾ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾ ਕੇਂਦਰਾਂ ਦੇ ਖੁਲੱਣ ਨਾਲ ਲੋਕਾਂ ਨੂੰ ਬਹੁਤ ਹੀ ਫਾਇਦਾ ਹੋਵੇਗਾ। ਲੋਕਾਂ ਨੂੰ ਆਰ.ਟੀ.ਏ ਦਫ਼ਤਰ ਆਉਣ ਦੀ ਬਜਾਏ ਇਹ ਸੁਵਿਧਾ ਆਪਣੇ ਨੇੜੇ ਦੇ ਸੇਵਾ ਕੇਂਦਰਾਂ ਵਿੱਚ ਹੀ ਮਿਲ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸੇਵਾ ਕੇਂਦਰ ਲੋਕਾਂ ਨੂੰ ਇਹ ਲਰਨਿੰਗ ਲਾਇਸੈਂਸ ਦੀ ਸੁਵਿਧਾ ਨਿਰਵਿਘਨ ਦੇਣਾ ਯਕੀਨੀ ਬਣਾਵੇਗੀ।

ਉਨ੍ਹਾਂ ਕਿਹਾ ਕਿ ਇਹ ਸੇਵਾ ਕੇਂਦਰ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਸਹੂਲਤ ਦੇਣ ਲਈ ਖੋਲੇ ਜਾਣੇ ਹਨ ਅਤੇ ਇਸ ਕੰਮ ਵਿੱਚ ਕਿਸੇ ਤਰ੍ਹਾਂ ਦੀ ਅਣਗਹਿਲੀ ਕਿਸੇ ਕਿਮਤ ਵਿੱਚ ਬਰਦਾਸ਼ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਲੋਂ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਦੇਰੀ ਪ੍ਰਤੀ ਜੀਰੋ ਟੋਲਰੈਂਸ ਨੀਤੀ ਨੂੰ ਅਪਣਾਇਆ ਜਾਵੇ ਅਤੇ ਕਿਸੇ ਤਰ੍ਹਾਂ ਦੀ ਕੁਤਾਹੀ ਲਈ ਸੇਵਾ ਕੇਂਦਰਾਂ ਦੀ ਪ੍ਰਬੰਧਕ ਕਮੇਟੀ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸੇਵਾ ਕੇਂਦਰਾ ਵਿੱਚ ਬਿਨੈਪੱਤਰਾਂ ਦੇ ਨਿਪਟਾਰੇ ਦਾ ਕੋਈ ਕੰਮ ਬਕਾਇਆ ਨਹੀਂ ਹੋਣਾ ਚਾਹੀਦਾ।

ਇਸ ਮੌਕੇ ਉਪ ਮੰਡਲ ਮੈਜਿਸਟਰੇਟ ਸ਼੍ਰੀ ਅਮਿਤ ਕੁਮਾਰ, ਸ਼੍ਰੀ ਰਾਹੁਲ ਸਿੰਧੂ, ਡਾ. ਸੰਜੀਵ ਸ਼ਰਮਾ, ਡਾ ਜੈ ਇੰਦਰ ਸਿੰਘ ਅਤੇ ਸ਼੍ਰੀ ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ ਡਾ. ਸ਼ਾਇਰੀ ਮਲਹੋਤਰਾਂ, ਜਿਲ੍ਹਾ ਮਾਲ ਅਧਿਕਾਰੀ ਸ਼੍ਰੀ ਜਸ਼ਨਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION