25.6 C
Delhi
Saturday, April 20, 2024
spot_img
spot_img

ਜਲੰਧਰ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਜੈਮਲ ਸਿੰਘ ਚੱਲ ਵੱਸੇ, ਰਵੀ ਇੰਦਰ ਸਿੰਘ ਵੱਲੋਂ ਦੁੱਖ ਦਾ ਪ੍ਰਗਟਾਵਾ

ਯੈੱਸ ਪੰਜਾਬ

ਜਲੰਧਰ, 15 ਜੁਲਾਈ, 2020:

ਜਲੰਧਰ ਸ਼ਹਿਰ ਵਿਗਚ ਅਕਾਲੀ ਲਹਿਰ ਦੇ ਸਿਰਕੱਢ ਆਗੂ, ਅਕਾਲੀ ਹਲਕਿਆਂ ਵਿਚ ਟਕਸਾਲੀ ਅਕਾਲੀ ਅਤੇ ਪੁਰਾਤਨ ਰਹੁ ਰੀਤਾਂ ਦੇ ਝੰਡਾ ਬਰਦਾਰ ਜਥੇਦਾਰ ਜੈਮਲ ਸਿੰਘ ਅੱਜ ਅਕਾਲ ਚਲਾਹਣਾ ਕਰ ਗਏ। ਉਨ੍ਹਾਂ ਦਾ ਸਮੁੱਚਾ ਜੀਵਨ ਗੁਰਮਤਿ ਅਤੇ ਪੰਥ ਪ੍ਰਸਤੀ ਨੂੰ ਸਮਰਪਿਤ ਰਿਹਾ।

ਉਹ 96 ਵਰਿ੍ਹਆਂ ਦੇ ਸਨ। ਉਹ ਆਪਣੇ ਪਿੱਛੇ ਆਪਣੀ ਧਰਮਪਤਨੀ ਮਨਜੀਤ ਕੌਰ ਅਤੇ ਸਪੁੱਤਰ ਸ:ਮਹਿੰਦਰ ਪਾਲ ਸਿੰਘ ਬਿਨਾਕਾ, ਸ:ਅਮਰਜੀਤ ਸਿੰਘ, ਸ: ਸੁਰਿੰਦਰ ਪਾਲ ਸਿੰਘ ਗੋਲਡੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਛੱਡ ਗਏ ਹਨ।

ਅਕਾਲੀ ਦਲ 1920 ਦੇ ਪ੍ਰਧਾਨ ਸ: ਰਵੀਇੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ: ਰਘਬੀਰ ਸਿੰਘ ਰਾਜਾਸਾਂਸੀ, ਸ: ਤੇਜਿੰਦਰ ਸਿੰਘ ਪੰਨੂੰ, ਸ:ਭਰਪੂਰ ਸਿੰਘ ਧਨੌਲਾ, ਜਥੇਦਾਰ ਭਰਪੂਰ ਸਿੰਘ ਢਾਂਡਰਾ, ਜਥੇਦਾਰ ਹਰਬੰਸ ਸਿੰਘ ਕੰਧੋਲਾ, ਸ:ਭਜਨ ਸਿੰਘ ਸ਼ੇਰਗਿੱਲ ਆਦਿ ਨੇ ਡੂੰਘੇ ਦੁੱਖ ਦਾ ਇਜ਼ਾਹਰ ਕਰਦਿਆਂਕਿਹਾ ਹੈ ਕਿ ਜਥੇਦਾਰ ਜੈਮਲ ਸਿੰਘ ਨੇ ਪੰਜਾਬੀ ਸੂਬਾ, ਧਰਮ ਯੁੱਧ, ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ, ਐਮਰਜੈਂਸੀ ਖਿਲਾਫ਼ ਸਮੂਚ ਮੋਰਚਿਆਂ ’ਚ ਜੇਲ੍ਹਾਂ ਕੱਟੀਆਂ।

ਸ:ਰਵੀਇੰਦਰ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਜਥੇਦਾਰ ਜੈਮਲ ਸਿੰਘ ਭਾਵੇਂ ਅੱਜ ਸਰੀਰਕ ਤੌਰ ’ਤੇ ਵਿਛੋੜਾ ਦੇ ਗਏ ਹਨ ਪਰ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਪੰਥ ਹਮੇਸ਼ਾ ਯਾਦ ਰੱਖੇਗਾ। ਜ਼ਿਕਰਯੋਗ ਹੈ ਕਿ ਜਥੇਦਾਰ ਜੈਮਲ ਸਿੰਘ ਸ਼੍ਰੋਮਣੀ ਅਕਾਲੀ ਦਲ 1920 ਜਲੰਧਰ ਸ਼ਹਿਰੀ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਬਿਨਾਕਾ ਦੇ ਪਿਤਾ ਜੀ ਸਨ।

ਉਹਨਾਂ ਨੇ ਪੰਜਾਬੀ ਸੂਬੇ ਤੋਂ ਲੈ ਕੇ ਧਰਮ ਯੁੱਧ ਮੋਰਚੇ ਤਕ ਹਰ ਮੌਕੇ ਜੇਲ੍ਹ ਯਾਤਰਾਵਾਂ ਕੀਤੀਆਂ। ਉਹ 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ ਐਨ.ਐਸ.ਏ.ਅਧੀਨ ਫ਼ੌਜ ਦੀ ਹਿਰਾਸਤ ਵਿਚ ਵੀ ਰਹੇ ਅਤੇ ਲਗਾਤਾਰ 17 ਮਹੀਨੇ ਜੇਲ੍ਹ ਕੱਟੀ। ਇੱਥੋਂ ਤਕ ਕਿ ਉਹ ਆਪਣੇ ਬੱਚਿਆਂ ਦੀ ਸ਼ਾਦੀ ਮੌਕੇ ਵੀ ਜੇਲ੍ਹ ਵਿਚ ਸਨ।

ਆਪਣੀ ਨਿਧੜਕਤਾ, ਨਿਡਰਤਾ ਅਤੇ ਬੇਬਾਕੀ ਲਈ ਜਾਣੇ ਜਾਂਦੇ ਜਥੇਦਾਰ ਜੈਮਲ ਸਿੰਘ ਨੇ ਕਦੇ ਅਹੁਦਿਆਂ ਦੀ ਭੁੱਖ ਨਹੀਂ ਰੱਖੀ ਅਤੇ ਪੰਥਕ ਏਕਤਾ ਲਈ ਗੁਰੂ ਚਰਨਾਂ ਵਿਚ ਅਰਦਾਸਾਂ ਕਰਕੇ ਆਪਣੀ ਜੀਵਨ ਯਾਤਰਾ ਸੰਪੂਰਨ ਕਰ ਗਏ।


ਇਸ ਨੂੰ ਵੀ ਪੜ੍ਹੋ:  
ਰਾਸ਼ਨ ਵਿਵਾਦ ’ਚ ਦਿਲਚਸਪ ਮੋੜ – ਕਾਂਗਰਸ ਵਿਧਾਇਕ ਦੇ ਯਾਰ ਦੇ ਹੋਟਲ ’ਚ ਪਿਆ ਹੈ ਸਰਕਾਰੀ ਰਾਸ਼ਨ – ਪੜ੍ਹੋ ਵਿਧਾਇਕ ਤੇ ਮੰਤਰੀ ਨੇ ਕੀ ਕਿਹਾ


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION