23.1 C
Delhi
Friday, March 29, 2024
spot_img
spot_img

ਜਲੰਧਰ ਦੇ ਡੀ.ਸੀ. ਤੇ ਸੀ.ਪੀ. ਉਲੰਪੀਅਨ ਦੀ ਕਾਰ ਚੋਰੀ ਦੇ ਮਾਮਲੇ ’ਚ ਸੀ.ਸੀ.ਟੀ.ਵੀ. ਫੁੱਟੇਜ ਪ੍ਰਾਪਤ ਕਰਨ ਲਈ ਹੁਕਮ ਜਾਰੀ ਕਰਨ : ਇਕਬਾਲ ਸੰਧੂ

ਯੈੱਸ ਪੰਜਾਬ
ਜਲੰਧਰ, 13 ਜੂਨ, 2021 –
ਸੁਰਜੀਤ ਹਾਕੀ ਸੁਸਾਇਟੀ ਦੇ ਜਰਨਲ ਸਕੱਤਰ ਨੇ ਜ਼ਿਲ੍ਹਾ ਮੈਜਿਟਰੇਟ, ਜਲੰਧਰ ਅਤੇ ਪੁਲਿਸ ਕਮਿਸ਼ਨਰ, ਜਲੰਧਰ ਨੂੰ ਪੱਤਰ ਲਿਖਕੇ ਪੁਲਿਸ ਨੂੰ ਨਿੱਜੀ ਅਦਾਰਿਆਂ ਅਤੇ ਨਿੱਜੀ ਘਰਾਂ / ਇਮਾਰਤਾਂ / ਅਹਾਤਿਆਂ ਦੇ ਮਾਲਕਾਂ / ਕਬਜ਼ਾਕਾਰਾਂ ਤੋਂ ਸੀ.ਸੀ.ਟੀ.ਵੀ. ਫੁਟੇਜ ਪ੍ਰਾਪਤ ਕਰਨ ਅਤੇ ਉਹਨਾਂ ਦੇ ਘਰ ਅੰਦਰ ਜਾਣ ਲਈ ਕਾਨੂੰਨੀ ਤੌਰ ਉਪਰ ਸਮਰੱਥ ਬਣਾਉਣ ਲਈ ਸੀ.ਆਰ.ਪੀ.ਸੀ. ਦੀ ਧਾਰਾ 144 ਅਧੀਨ ਤੁਰੰਤ ਹੁਕਮ ਜਾਰੀ ਕਰਨ ਲਈ ਸੁਝਾਅ ਅਤੇ ਹੁਕਮ ਦਾ ਡਰਾਫਟ ਤਿਆਰ ਕਰਕੇ ਭੇਜਿਆ ਹੈ ।

ਸੁਰਜੀਤ ਹਾਕੀ ਸੁਸਾਇਟੀ ਦੇ ਜਰਨਲ ਸਕੱਤਰ ਜੋ ਸਾਬਕਾ ਵਧੀਕ ਜ਼ਿਲ੍ਹਾ ਮੈਜਿਟਰੇਟ ਵੀ ਹਨ, ਨੇ ਚੀਫ ਹਾਕੀ ਕੋਚ ਪੰਜਾਬ ਓਲੰਪੀਅਨ ਰਾਜਿੰਦਰ ਸਿੰਘ (ਦਰੋਣਾਚਾਰੀਆ ਐਵਾਰਡੀ) ਦੀ ਕਾਰ 10 ਜੁਲਾਈ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਤੋਂ ਚੋਰੀ ਹੋਈ ਕਰ ਦੇ ਸਥਾਨ ਦੇ ਸਾਹਮਣੇ ਘਰ, ਜਿਸ ਦੀ ਸੀ.ਸੀ.ਟੀ.ਵੀ. ਕੈਮਰੇ ਦੀ ਸਥਿਤੀ ਉਸ ਜਗ੍ਹਾ ਤੋਂ ਸਿਰਫ 10 ਗਜ਼ ਦੀ ਦੂਰੀ ‘ਤੇ ਹੈ, ਬਾਵਜੂਦ ਪੁਲਿਸ ਦੇ ਕਹਿਣ ਉਪਰ ਵੀ ਮਕਾਨ ਮਾਲਕ ਨੇ ਸੀ.ਸੀ.ਟੀ.ਵੀ. ਵੇਖਣ ਲਈ ਸਹਿਯੋਗ ਨਹੀਂ ਦਿੱਤਾ ਜਦਕਿ ਇਸ ਸੀ.ਸੀ.ਟੀ.ਵੀ. ਫੁਟੇਜ ਤੋਂ, ਚੋਰਾਂ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕਦੀ ਸੀ ।

ਸੰਧੂ ਨੇ ਅੱਗੇ ਕਿਹਾ ਕਿ ਅਜੋਕੇ ਹਾਲਤਾਂ ਵਿੱਚ ਹਰੇਕ ਨਾਗਰਿਕ ਨੂੰ ਅਪਰਾਧ ਦੀ ਜਾਂਚ ਕਰਨ ਅਤੇ ਖੋਜਣ ਵਿੱਚ ਪੁਲਿਸ ਦੀ ਮਦਦ ਕਰਨ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਰੂਪ ਵਿੱਚ ਵਿਗਿਆਨਕ ਸਬੂਤ ਇਕੱਠੇ ਕਰਨ ਦੀ ਵੀ ਲੋੜ ਹੁੰਦੀ ਹੈ, ਜਿਸ ਦੇ ਨਤੀਜੇ ਵਜੋਂ ਕਾਨੂੰਨ ਦੀਆਂ ਅਦਾਲਤਾਂ ਵਿੱਚ ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਪਰ ਕਾਨੂੰਨੀ ਹੁਕਮ ਦੀ ਅਣਹੋਂਦ ਕਾਰਣ ਪੁਲਿਸ ਜਾਂਚ ਅਧਿਕਾਰੀ ਆਮ ਤੌਰ ‘ਤੇ ਅਸਫਲ ਰਹਿੰਦੇ ਹਨ ਇਸ ਦਾ ਫਾਇਦਾ ਅਕਸਰ ਅਪਰਾਧੀ ਉਠਾਉਂਦੇ ਹਨ ।

ਸੰਧੂ ਨੇ ਇਸ ਸਬੰਧ ਵਿੱਚ ਜ਼ਿਲ੍ਹਾ ਮੈਜਿਟਰੇਟ, ਜਲੰਧਰ ਅਤੇ ਪੁਲਿਸ ਕਮਿਸ਼ਨਰ, ਜਲੰਧਰ ਨੂੰ ਪੱਤਰ ਲਿਖਕੇ ਪੁਲਿਸ ਨੂੰ ਨਿੱਜੀ ਅਦਾਰਿਆਂ ਅਤੇ ਨਿੱਜੀ ਘਰਾਂ / ਇਮਾਰਤਾਂ / ਅਹਾਤਿਆਂ ਦੇ ਮਾਲਕਾਂ / ਕਬਜ਼ਾਕਾਰਾਂ ਤੋਂ ਸੀ.ਸੀ.ਟੀ.ਵੀ. ਫੁਟੇਜ ਪ੍ਰਾਪਤ ਕਰਨ ਅਤੇ ਉਹਨਾਂ ਦੇ ਘਰ ਅੰਦਰ ਜਾਣ ਲਈ ਕਾਨੂੰਨੀ ਤੌਰ ਉਪਰ ਸਮਰੱਥ ਬਣਾਉਣ ਲਈ ਸੀ.ਆਰ.ਪੀ.ਸੀ. ਦੀ ਧਾਰਾ 144 ਅਧੀਨ ਤੁਰੰਤ ਹੁਕਮ ਜਾਰੀ ਕਰਨ ਲਈ ਸੁਝਾਅ ਅਤੇ ਹੁਕਮ ਦਾ ਡਰਾਫਟ ਤਿਆਰ ਕਰਕੇ ਭੇਜਿਆ ਹੈ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION