ਯੈੱਸ ਪੰਜਾਬ
ਜਲੰਧਰ, 5 ਅਗਸਤ, 2020:
ਜਲੰਧਰ ਵਿਚ ਬੁੱਧਵਾਰ ਨੂੰ ਦੁਪਹਿਰ ਤੋਂ ਪਹਿਲਾਂ ਆਈਆਂ ਰਿਪੋਰਟਾਂ ਅਨੁਸਾਰ ਹੀ 3 ਵਿਅਕਤੀਆਂ ਨੇ ਕੋਰੋਨਾ ਕਾਰਨ ਦਮ ਤੋੜਿਆ ਹੈ ਜਦਕਿ ਵੱਡੀ ਗਿਣਤੀ ਵਿਚ ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ।
ਜ਼ਿਲ੍ਹੇ ਵਿਚ ਅੱਜ ਹੋਈਆਂ 3 ਮੌਤਾਂ ਕਾਰਨ ਹੁਣ ਜਲੰਧਰ ਵਿਚ ਹੋਈਆਂ ਮੌਤਾਂ ਦੀ ਕੁਲ ਗਿਣਤੀ 69 ਤਕ ਜਾ ਪੁੱਜੀ ਹੈ। ਦੋ ਮੌਤਾਂ ਨਿੱਜੀ ਹਸਪਤਾਲਾਂ ਵਿਚ ਅਤੇ ਜ਼ਿਲ੍ਹੇ ਨਾਲ ਸੰਬੰਧਤ ਇਕ ਮੌਤ ਅੰਮ੍ਰਿਤਸਰ ਵਿਖ਼ੇ ਹੋਈ ਹੈ।
ਅੱਜ 53 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ ਦੇ ਕੁਲ ਪਾਜ਼ਿਟਿਵ ਕੇਸਾਂ ਦੀ ਗਿਣਤੀ 2666 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਕਲ੍ਹ ਤਕ 46171 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਸਨ ਜਿਨ੍ਹਾਂਵਿਚੋਂ 42461 ਲੋਕਾਂ ਦੇ ਟੈਸਟ ਨੈਗੇਟਿਵ ਆਏ ਹਨ। ਕਲ੍ਹ ਤਕ ਐਕਟਿਵ ਕੇਸਾਂ ਦੀ ਗਿਣਤੀ 678 ਸੀ ਜੋ ਹੁਣਤ ਵਧ ਕੇ 731 ਹੋ ਗਈ ਹੈ।