37.8 C
Delhi
Thursday, April 25, 2024
spot_img
spot_img

ਜਲੰਧਰ ’ਚ ਕਾਂਗਰਸ ਰਵਿਦਾਸ ਭਾਈਚਾਰੇ ਦੇ ਸਮਰਥਨ ’ਚ ਨਿੱਤਰੀ, ਪ੍ਰਮੁੱਖ ਆਗੂ ਧਰਨੇ ’ਚ ਸ਼ਾਮਿਲ ਹੋਏ

ਯੈੱਸ ਪੰਜਾਬ

ਜਲੰਧਰ, 13 ਅਗਸਤ, 2019 –

ਦਿੱਲੀ ਦੇ ਤੁਗਲਕਾਬਾਦ ਵਿਚ ਸ੍ਰੀ ਗੁਰੂ ਰਵਿਦਾਸ ਮੰਦਿਰ ਢਾਹੇ ਜਾਣ ਦੇ ਵਿਰੋਧ ਵਿਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਪੰਜਾਬ ਵਿਚ ਕਾਂਗਰਸ ਵੱਲੋਂ ਸਮਰਥਨ ਦਿੱਤੇ ਜਾਣ ਦੇ ਐਲਾਨ ’ਤੇ ਖ਼ਰੇ ਉੱਤਰਦਿਆਂ ਅੱਜ ਕਾਂਗਰਸ ਦੇ ਕਈ ਪ੍ਰਮੁੱਖ ਆਗੂ ਜਲੰਧਰ ਵਿਚ ਭਾਈਚਾਰੇ ਦੇ ਸਮਰਥਨ ਲਈ ਧਰਨੇ ’ਤੇ ਬੈਠੇ।

ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਹੀ ਪੰਜਾਬ ਕਾਂਗਰਸ ਨੇ ਬੰਦ ਦੇ ਸਮਰਥਨ ਦਾ ਐਲਾਨ ਕੀਤਾ ਸੀ।

Sushil Rinku Join Ravidass Dharnaਅੱਜ ਜਲੰਧਰ ਵਿਚ ਰਵਿਦਾਸ ਭਾਈਚਾਰੇ ਦੇ ਪ੍ਰਭਾਵ ਵਾਲੇ ਇਲਾਕੇ ਰਵਿਦਾਸ ਚੌਂਕ ਵਿਚ ਲਗਾਏ ਗਏ ਧਰਨੇ ’ਤੇ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਪੁੱਜੇ ਆਗੂਆਂ ਵਿਚ ਸੰਸਦ ਮੈਂਬਰ ਸ੍ਰੀ ਸੰਤੋਖ਼ ਸਿੰਘ ਚੌਧਰੀ, ਵਿਧਾਇਕ ਸ: ਪਰਗਟ ਸਿੰਘ, ਮੇਅਰ ਸ੍ਰੀ ਜਗਦੀਸ਼ ਰਾਜ ਰਾਜਾ, ਸੀਨੀਅਰ ਡਿਪਟੀ ਮੇਅਰ ਸ੍ਰੀਮਤੀ ਸੁਰਿੰਦਰ ਕੌਰ, ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰਧਾਨ ਅਤੇ ਕੌਂਸਲਰ ਡਾ:ਜਸਲੀਨ ਸੇਠੀ ਸਣੇ ਹੋਰ ਬਹੁਤ ਸਾਰੇ ਆਗੂ ਸ਼ਾਮਿਲ ਸਨ।

ਇਸ ਤੋਂ ਇਲਾਵਾ ਰਵਿਦਾਸ ਸੰਘਰਸ਼ ਕਮੇਟੀ ਵੱਲੋਂ ਸ੍ਰੀ ਰੌਬਿਨ ਸਾਂਪਲਾ ਆਦਿ ਵੀ ਇਸ ਧਰਨੇ ਵਿਚ ਸ਼ਾਮਿਲ ਹੋਏ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਲਕਾ ਜਲੰਧਰ ਪੱਛਮੀ ਦੇ ਵਿਧਾਇਕ ਸ੍ਰੀ ਸੁਸ਼ੀਲ ਰਿੰਕੂ ਵੀ ਆਪਣੇ ਸਮਰਥਕਾਂ ਨਾਲ ਰਵਿਦਾਸ ਚੌਂਕ ਪੁੱਜੇ ਜਿੱਥੇ ਉਹਨਾਂ ਨੇ ਧਰਨੇ ਵਿਚ ਸ਼ਮੂਲੀਅਤ ਕੀਤੀ।

ਯਾਦ ਰਹੇ ਕਿ ਐਮ.ਪੀ.ਸ੍ਰੀ ਸੰਤੋਖ਼ ਸਿੰਘ ਚੌਧਰੀ ਅਤੇ ਵਿਧਾਇਥ ਸ੍ਰੀ ਸੁਸ਼ੀਲ ਰਿੰਕੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਸੰਬੰਧੀ ਗਠਿਤ ਕੀਤੀ ਗਈ 5 ਮੈਂਬਰੀ ਕਮੇਟੀ ਵਿਚ ਵੀ ਸ਼ਾਮਿਲ ਹਨ। ਇਸ ਕਮੇਟੀ ਦੇ ਹੋਰਨਾਂ ਮੈਂਬਰਾਂ ਵਿਚ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ, ਸ੍ਰੀਮਤੀ ਅਰੁਨਾ ਚੌਧਰੀ ਅਤੇ ਵਿਧਾਇਕ ਸ੍ਰੀ ਰਾਜ ਕੁਮਾਰ ਚੱਬੇਵਾਲ ਸ਼ਾਮਿਲ ਹਨ।

ਇਸ ਨੂੰ ਵੀ ਪੜ੍ਹੋ

ਰਵਿਦਾਸ ਮੰਦਿਰ ਤੋੜੇ ਜਾਣ ਵਿਰੁੱਧ ਜਲੰਧਰ ਸਣੇ ਕਈ ਸ਼ਹਿਰਾਂ ਵਿਚ ਮੁਕੰਮਲ ਬੰਦ, ਆਵਾਜਾਈ ’ਤੇ ਵੀ ਪਿਆ ਅਸਰ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION