26.7 C
Delhi
Friday, April 19, 2024
spot_img
spot_img

ਜਰਖੜ ਅਕੈਡਮੀ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮਦਿਨ ਮਨਾਇਆ, ਐਮਐਲਏ ਪੱਪੀ ਸ਼ਾਹਪੁਰੀਆ ਮੁੱਖ ਮਹਿਮਾਨ ਵਜੋਂ ਪੁੱਜੇ

ਯੈੱਸ ਪੰਜਾਬ
ਲੁਧਿਆਣਾ, 29 ਅਗਸਤ, 2022:
ਮਾਤਾ ਸਾਹਿਬ ਕੌਰ ਜਰਖੜ ਹਾਕੀ ਅਕੈਡਮੀ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮਦਿਨ ਖੇਡ ਭਾਵਨਾ ਅਤੇ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ।

ਇਸ ਮੌਕੇ ਜਰਖੜ ਅਕੈਡਮੀ ਦੇ ਚੇਅਰਮੈਨ , ਐਮ ਐਲ ਏ ਹਲਕਾ ਸੈਂਟਰਲ ਲੁਧਿਆਣਾ ਅਸ਼ੋਕ ਪ੍ਰਾਸ਼ਰ ਪੱਪੀ ਸ਼ਾਹਪੁਰੀਆ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਆਦਮਕੱਦ ਬੁੱਤ ਉਤੇ ਫੁੱਲ ਮਾਲਾ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਇਸ ਮੌਕੇ ਵਿਧਾਇਕ ਪੱਪੀ ਸ਼ਾਹਪੁਰੀਆ ਨੇ ਜਰਖੜ ਅਕੈਡਮੀ ਨੂੰ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ । ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ।

ਇਸ ਮੌਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਲਾਟ ਕੀਤੇ ਖੇਡ ਵਿੰਗ ਅੰਡਰ 14 ਸਾਲ ,ਅੰਡਰ 17ਸਾਲ ,ਅੰਡਰ 19 ਸਾਲ , ਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲਾਂ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ । ਜਿਸ ਵਿੱਚ 200 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਹਰ ਵਰਗ ਲਈ 18-18 ਖਿਡਾਰੀਆਂ ਦੀ ਚੋਣ ਕੀਤੀ ਗਈ ।

ਇਸ ਮੌਕੇ ਚੋਣ ਟ੍ਰਾਇਲ ਲੈਣ ਆਏ ਪੰਜਾਬ ਸਿੱਖਿਆ ਵਿਭਾਗ ਦੀ ਟੀਮ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅਜੀਤਪਾਲ ਸਿੰਘ , ਲੈਕਚਰਾਰ ਗੁਰਿੰਦਰ ਸਿੰਘ ਸੰਘਾ ਜਲੰਧਰ , ਡਾਕਟਰ ਕੁਲਜਿੰਦਰ ਸਿੰਘ ਅੰਮ੍ਰਿਤਸਰ ,ਜਗਮੋਹਨ ਸਿੰਘ , ਰਜੇਸ਼ ਕੁਮਾਰ ,ਗੁਰਪ੍ਰੀਤ ਸਿੰਘ , ਬਲਦੀਪ ਕੌਰ ਤਖਾਣਵੱਧ , ਪ੍ਰੋ ਰਜਿੰਦਰ ਸਿੰਘ ਖਾਲਸਾ ਕਾਲਜ ਲੁਧਿਆਣਾ , ਤੇਜਿੰਦਰ ਸਿੰਘ ਜਰਖੜ, ਸਾਹਿਬਜੀਤ ਸਿੰਘ ਸਾਬੀ , ਗੁਰਵਿੰਦਰ ਸਿੰਘ ਕਿਲ੍ਹਾ ਰਾਏਪੁਰ ,ਜਸਪ੍ਰੀਤ ਸਿੰਘ,ਗੁਰਸਤਿੰਦਰ ਸਿੰਘ ਪਰਗਟ,ਮੈਡਮ ਪਰਮਜੀਤ ਕੌਰ ਜਰਖੜ ਪ੍ਰਿੰਸੀਪਲ ਹਰਦੇਵ ਸਿੰਘ, ਲੈਕਚਰਾਰ ਸੁਖਵਿੰਦਰ ਸਿੰਘ , ਸੁਮਿਤ ਕੁਮਾਰ ਪੀਏ ਐਮਐਲਏ ਪੱਪੀ ਸ਼ਾਹਪੁਰੀਆ, ਸ਼ਿੰਗਾਰਾ ਸਿੰਘ ਜਰਖੜ ,ਹਰਵਿੰਦਰ ਸਿੰਘ ਘਵੱਦੀ ਆਦਿ ਇਲਾਕੇ ਦੀਆਂ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION