29.1 C
Delhi
Friday, March 29, 2024
spot_img
spot_img

ਜਦ ਤਕ ਕਾਲੇ ਖ਼ੇਤੀ ਕਾਨੂੰਨ ਰੱਦ ਨਹੀਂ ਹੁੰਦੇ, ‘ਆਮ ਆਦਮੀ ਪਾਰਟੀ’ ਚੈਨ ਨਾਲ ਨਹੀਂ ਬੈਠੇਗੀ: Arvind Kejriwal ਦਾ Baghapurana ’ਚ ਐਲਾਨ

ਯੈੱਸ ਪੰਜਾਬ
ਬਾਘਾ ਪੁਰਾਣਾ/ਮੋਗਾ/ਚੰਡੀਗੜ, 21 ਮਾਰਚ 2021:
ਆਮ ਆਦਮੀ ਪਾਰਟੀ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕੀਤੇ ਗਏ ਕਿਸਾਨ ਮਹਾਂਸੰਮੇਲਨ ਵਿੱਚ ਪੰਜਾਬ ਭਰ ਵਿੱਚੋਂ ਲਾਮਿਸਾਲ ਲੋਕਾਂ ਦਾ ਇਕੱਠੋ ਹੋਇਆ। ਅੰਦੋਲਨ ਦੀ ਸ਼ੁਰੂਆਤ ਵਿੱਚ ਕਿਸਾਨ ਅੰਦੋਲਨ ਦੇ 282 ਕਿਸਾਨ ਸ਼ਹੀਦਾਂ ਨੂੰ ਫੁੱਲ ਭੇਂਟ ਕੀਤੀ ਅਤੇ 2 ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਦਿੱਤੀ ਗਈ। ਕਿਸਾਨ ਮਹਾਸੰਮੇਲਨ ਵਿੱਚ ਵਿਸ਼ੇਸ਼ ਤੌਰ ਉੱਤੇ ਪੁੱਜੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਨੇ ਸਵਾਗਤ ਕੀਤਾ।

ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ਦੇ ਕਿਸਾਨਾ ਨੂੰ ਸਲੂਟ ਕਰਨ ਆਇਆ ਹਾਂ, ਜਿਨਾਂ ਨੇ ਧੱਕੇਸ਼ਾਹੀ ਨਾਲ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਦੇ ਕਾਲੇ ਤਿੰਨ ਕਾਨੂੰਨਾਂ ਵਿਰੁੱਧ ਸਭ ਤੋਂ ਪਹਿਲਾਂ ਆਵਾਜ਼ ਚੁੱਕੀ। ਪੰਜਾਬ ਵਿੱਚ ਸਭ ਤੋਂ ਪਹਿਲਾਂ ਅੰਦੋਲਨ ਉਠਿਆ, ਉਹ ਦਿੱਲੀ ਪਹੁੰਚਿਆ ਤੇ ਹੌਲੀ-ਹੌਲੀ ਹੁਣ ਇਹ ਕਿਸਾਨ ਅੰਦੋਲਨ ਸਾਰੇ ਦੇਸ਼ ਦਾ ਅੰਦੋਲਨ ਬਣ ਗਿਆ ਹੈ। ਉਨਾਂ ਕਿਹਾ ਕਿ ਜਦੋਂ ਵੀ ਕੋਈ ਅਨਿਆ ਹੋਇਆ ਤਾਂ ਪੰਜਾਬ ਦੇ ਲੋਕਾਂ ਨੇ ਉਸ ਅਨਿਆ ਦੇ ਵਿਰੋਧ ਵਿਚ ਹਮੇਸ਼ਾ ਅਗਵਾਈ ਕੀਤੀ ਹੈ।

ਅੱਜ ਵੀ ਕੇਂਦਰ ਦੀ ਮੋਦੀ ਸਰਕਾਰ ਤਾਨਾਸ਼ਾਹੀ ਢੰਗ ਨਾਲ ਕਾਲੇ ਕਾਨੂੰਨਾਂ ਲੈ ਕੇ ਆਈ ਤਾਂ ਇਨਾਂ ਕਾਨੂੰਨਾਂ ਖਿਲਾਫ ਪੰਜਾਬੀਆਂ ਨੇ ਅੰਦੋਲਨ ਦੀ ਅਗਵਾਈ ਕੀਤੀ ਹੈ। ਉਨਾਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਕਰਕੇ ਹੀ ਅੱਜ ਲੋਕ ਭਾਜਪਾ ਨੂੰ ਨਿਕਾਰ ਰਹੇ ਹਨ। ਪਿਛਲੇ ਦਿੱਲੀ ਭਾਜਪਾ ਦੇ ਗੜ ਵਿਚ ਸੂਰਤ ਵਿੱਚ ਹੋਈਆਂ ਚੋਣਾਂ ਆਮ ਆਦਮੀ ਪਾਰਟੀ ਪਹਿਲੀ ਵਾਰ ਚੋਣ ਲੜੀ ਜਿੱਥੇ 27 ਸੀਟਾਂ ਜਿੱਤੀਆਂ ਤੇ ਕਾਂਗਰਸ ਨੂੰ ਜੀਰੋ।

ਉਨਾਂ ਕਿਹਾ ਕਿ ਮੈਂ ਦੇਸ਼ ਭਰ ਵਿੱਚ ਜਿੱਥੇ ਗਿਆ ਹੈ ਉਥੋਂ ਦੇ ਲੋਕਾਂ ਨੇ ਕਿਹਾ ਕਿ ਅਸੀਂ ਸਾਰੇ ਕਿਸਾਨ ਅੰਦੋਲਨ ਨਾਲ ਹਾਂ। ਉਨਾਂ ਕਿਹਾ ਕਿ ਜੋ ਲੋਕ ਕਿਸਾਨ ਅੰਦੋਲਨ ਨੂੰ ਇਕ-ਦੋ ਸੂਬਿਆਂ ਦਾ ਅੰਦੋਲਨ ਕਹਿ ਰਹੇ ਹਨ, ਉਹ ਗਲਤੀ ਸੋਚ ਰਹੇ ਹਨ, ਅਸਲ ਵਿੱਚ ਇਹ ਅੰਦੋਲਨ ਦੇਸ਼ ਦੇ ਹਰ ਵਿਅਕਤੀ, ਬੱਚੇ ਬੱਚੇ ਦਾ ਅੰਦੋਲਨ ਬਣ ਚੁੱਕਿਆ ਹੈ। ਉਨਾਂ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਇਸ ਅੰਦੋਲਨ ਦਾ ਸਿਰਫ ਸਮਰਥਨ ਨਹੀਂ ਕੀਤਾ, ਸਗੋਂ ਇਸ ਵਿੱਚ ਸਮੂਲੀਅਤ ਕੀਤੀ ਹੈ।

ਕਿਸਾਨਾਂ ਦੇ ਇਸ ਅੰਦੋਲਨ ਨਾਲ ਖੜਨ ਕਰਕੇ ਹੀ ਅੱਜ ਕੇਂਦਰ ਦੀ ਮੋਦੀ ਸਰਕਾਰ ਨੂੰ ਪ੍ਰੇਸ਼ਾਨ ਕਰ ਰਹੀ ਹੈ। ਮੋਦੀ ਸਰਕਾਰ ਹੁਣ ਦਿੱਲੀ ਸਰਕਾਰ ਦੀਆਂ ਸਾਰੀਆਂ ਸਕਤੀਆਂ ਖੋਹਣ ਲਈ ਸੰਸਦ ਵਿੱਚ ਕਾਨੂੰਨ ਲੈ ਕੇ ਆਈ ਹੈ। ਜਿਸ ਵਿੱਚ ਸਾਰੀਆਂ ਸ਼ਕਤੀਆਂ ਮੁੱਖ ਮੰਤਰੀ ਤੋਂ ਖੋਹਕੇ ਐਲਜੀ ਨੂੰ ਦਿੱਤੀਆਂ ਜਾਣ। ਮੋਦੀ ਸਰਕਾਰ ਦਿੱਲੀ ਸਰਕਾਰ ਨੂੰ ਇਕ ਗੂੰਗੇ-ਬੋਲਿਆਂ ਦੀ ਸਰਕਾਰ ਬਣਾਉਣਾ ਚਾਹੁੰਦੇ ਹੈ, ਜਿਸ ਨੂੰ ਅਸੀਂ ਨਹੀਂ ਹੋਣ ਦੇਵਾਂਗੇ।

ਉਨਾਂ ਕਿਹਾ ਕਿ ਜਦੋਂ ਪੰਜਾਬ ਦੇ ਕਿਸਾਨ ਦਿੱਲੀ ਜਾ ਰਹੇ ਸਨ ਤਾਂ ਰਸਤੇ ਵਿੱਚ ਕਿਸਾਨਾਂ ਉਤੇ ਹਰ ਤਰਾਂ ਦਾ ਅੱਤਿਆਚਾਰ ਕੀਤਾ ਗਿਆ, ਪ੍ਰੰਤੂ ਪੰਜਾਬ ਦੇ ਕਿਸਾਨ ਦਿੱਲੀ ਵੱਲ ਵਧਦੇ ਰਹੇ। ਜਦੋਂ ਕਿਸਾਨ ਦਿੱਲੀ ਬਾਰਡਰ ਉਤੇ ਪਹੁੰਚ ਗਏ ਤਾਂ ਮੋਦੀ ਸਰਕਾਰ ਨੇ ਇਕ ਵੱਡੀ ਸਾਜਿਸ਼ ਰੱਚੀ ਕਿ ਦਿੱਲੀ ਦੇ ਵੱਡੇ ਵੱਡੇ ਸਟੇਡੀਅਮਾਂ ਨੂੰ ਜੇਲ ਬਣਾਕੇ ਕਿਸਾਨਾਂ ਨੂੰ ਉਨਾਂ ਵਿੱਚ ਸੁੱਟ ਦਿੱਤਾ ਜਾਵੇ। ਪਰ ਇਹ ਕਸਿਮਤ ਚੰਗੀ ਸੀ ਕਿ ਸਟੇਡੀਅਮਾਂ ਨੂੰ ਜੇਲ ਬਣਾਉਣ ਦੀ ਤਾਕਤ ਮੋਦੀ ਸਰਕਾਰ ਕੋਲ ਨਹੀਂ ਸੀ, ਉਹ ਸਾਡੀ ਦਿੱਲੀ ਦੀ ਸਰਕਾਰ ਕੋਲ ਸੀ।

ਮੋਦੀ ਸਰਕਾਰ ਨੇ ਪੁਲਿਸ ਰਾਹੀਂ ਜਦੋਂ ਮੇਰੇ ਕੋਲ ਸਟੈਡੀਅਮਾਂ ਨੂੰ ਜੇਲ ਬਣਾਉਣ ਫਾਈਲ ਭੇਜੀ ਤਾਂ ਅਸੀਂ ਮਨਾਂ ਕਰ ਦਿੱਤਾ। ਸਾਡੇ ਉਤੇ ਬਹੁਤ ਦਬਾਅ ਵੀ ਪਾਇਆ, ਪਰ ਅਸੀਂ ਨਹੀਂ ਝੁਕੇ। ਮੋਦੀ ਸਰਕਾਰ ਨੂੰ ਜਵਾਬ ਦਿੰਦੇ ਹੋਏ ਮੈਂ ਫਾਇਲ ਉਤੇ ਲਿਖਿਆ ਕਿ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਹੈ, ਐਨਾਂ ਦੀਆਂ ਮੰਗਾਂ ਜਾਇਜ਼ ਹਨ ਉਨਾਂ ਨੂੰ ਮੰਨਿਆ ਜਾਵੇ। ਅਸੀਂ ਮੋਦੀ ਸਰਕਾਰ ਨੂੰ ਸਟੈਡੀਅਮ ਜੇਲਾਂ ਵਿੱਚ ਬਦਲਣ ਤੋਂ ਜਵਾਬ ਦੇ ਦਿੱਤਾ। ਇਸ ਕਰਕੇ ਸੰਸਦ ਵਿੱਚ ਮੋਦੀ ਸਰਕਾਰ ਕਾਨੁੰਨ ਲੈ ਕੇ ਆਈ ਹੈ ਕਿ ਦਿੱਲੀ ਵਿੱਚ ਸਾਰੀਆਂ ਪਾਵਰਾਂ ਮੁੱਖ ਮੰਤਰੀ ਦੀ ਨਹੀਂ ਹੋਵੇਗੀ, ਉਹ ਐਲਜੀ ਦੀ ਹੋਵੇਗੀ।

ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ, ਐਮਪੀ ਅਤੇ ਵਲਟੀਅਰ ਸਭ ਕਿਸਾਨਾਂ ਦੀ ਬਿਨਾਂ ਕਿਸੇ ਪਾਰਟੀ ਚਿੰਨ ਤੋਂ ਵਾਲੀ ਥਾਂ ਉਤੇ ਇਕ ਸੇਵਾਦਾਰ ਦੀ ਤਰਾਂ ਸੇਵਾ ਕਰਦੇ ਰਹੇ। ਉਨਾਂ ਕਿਹਾ ਕਿ ਸਾਡੀ ਦਿੱਲੀ ਸਰਕਾਰ ਵੱਲੋਂ ਪੀਣ ਵਾਲੇ ਪਾਣੀ, ਪਖਾਨੇ, ਲੰਗਰ ਦਾ ਪ੍ਰਬੰਧ ਕੀਤਾ। ਫਿਰ ਕੁਝ ਲੋਕ ਆਏ ਮੇਰੇ ਕੋਲ ਆਏ ਕਿ ਮੋਬਾਇਲ ਦਾ ਨੈਟਵਰਕ ਨਾ ਹੋਣ ਕਾਰਨ ਸਾਨੂੰ ਪਿੰਡ ਗੱਲ ਕਰਨ ਦੀ ਮੁਸਕਿਲ ਹੁੰਦੀ ਹੈ, ਫਿਰ ਅਸੀਂ ਵਾਈਫਾਈ ਦਾ ਪ੍ਰਬੰਧ ਕੀਤਾ। ਉਨਾਂ ਕਿਹਾ ਕਿ ਇਕ ਦਿਨ ਜਦੋਂ ਮੈਂ ਸਿੰਘੂ ਬਾਰਡਰ ਉਤੇ ਕਿਸਾਨਾਂ ਨੂੰ ਮਿਲਣ ਜਾ ਰਿਹਾ ਸੀ ਤਾਂ ਦਿੱਲੀ ਪੁਲਿਸ ਨੇ ਮੈਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ, ਕਿਉਂਕਿ ਦਿੱਲੀ ਪੁਲਿਸ ਮੋਦੀ ਸਰਕਾਰ ਅੰਦਰ ਕੰਮ ਕਰਦੀ ਹੈ।

ਉਨਾਂ ਕਿਹਾ ਕਿ ਕਿਸਾਨ ਅੰਦੋਲਨ ਬਦਨਾਮ ਕਰਨ ਲਈ ਮੋਦੀ ਸਰਕਾਰ ਦੇ ਮੰਤਰੀ ਅਤੇ ਭਾਜਪਾ ਆਗੂ ਕਿਸਾਨਾਂ ਨੂੰ ਖਾਲਸਿਤਾਨੀ, ਅੱਤਵਾਦੀ ਕਹਿੰਦੇ ਰਹੇ। ਉਨਾਂ ਕਿਹਾ ਕਿ ਜਿੰਨਾਂ ਭਾਜਪਾ ਆਗੂਆਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਨਾਂ ਖਿਲਾਫ ਆਮ ਆਦਮੀ ਪਾਰਟੀ ਵੱਲੋਂ 70 ਜਾਣਿਆਂ ਵਿਰੁੱਧ ਕੇਸ ਕੀਤੇ ਹਨ।

ਉਨਾਂ ਕਿਹਾ ਕਿ ਪਿਛਲੇ 70 ਸਾਲ ਤੋਂ ਸੱਤਾ ਵਿੱਚ ਰਹਿੰਦੀਆਂ ਪਾਰਟੀਆਂ ਨੇ ਕਿਸਾਨਾਂ ਧੋਖਾ ਦਿੱਤਾ ਹੈ। ਵੋਟਾਂ ਲੈਣ ਲਈ ਰਿਵਾਇਤੀ ਪਾਰਟੀਆਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ, ਨੌਕਰੀਆਂ ਦੇਣ ਦਾ ਵਾਅਦਾ ਤਾਂ ਕਰਦੀਆਂ ਹਨ, ਪਰ ਸੱਤਾ ਵਿੱਚ ਆਉਣ ਉਤੇ ਭੁੱਲ ਜਾਂਦੀਆਂ ਹਨ। ਉਨਾਂ ਕਿਹਾ ਕਿ ਜੇਕਰ ਇਹ ਤਿੰਨ ਕਾਨੂੰਨ ਲਾਗੂ ਹੋ ਗਏ ਤਾਂ ਕਿਸਾਨਾਂ ਕੋਲ ਕੁਝ ਨਹੀਂ ਬਚੇਗਾ, ਸਭ ਇਨਾਂ ਰਿਵਾਇਤੀ ਪਾਰਟੀਆਂ ਦੇ ਪੂੰਜੀਪਤੀ ਦੋਸਤਾਂ ਕੋਲ ਚਲਿਆ ਜਾਵੇਗਾ।

ਉਨਾਂ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਣੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਵਿੱਚ ਚੋਣਾਂ ਤੋਂ ਪਹਿਲਾਂ ਸਮਾਰਟ ਫੋਨ ਦੇਣ, ਕਿਸਾਨਾਂ ਦਾ ਕਰਜ਼ਾ ਮੁਆਫ ਕਰਨ, ਹਰ ਘਰ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਕੀਤੇ ਵਾਅਦਿਆਂ ਵਿੱਚੋਂ ਕੋਈ ਪੂਰਾ ਨਹੀਂ ਕੀਤਾ।

ਉਨਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਨੌਕਰੀ ਦੇਣ ਵਾਲੇ ਵੰਡੇ ਕਾਰਡ ਦਿਖਾਉਂਦੇ ਹੋਏ ਕਿਹਾ ਕੈਪਟਨ ਅਮਰਿੰਦਰ ਤਾਂ ਆਪਣੇ ਵਾਅਦੇ ਤੋਂ ਮੁਕਰ ਗਏ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਦਿੱਤਾ ਗਿਆ ਕਾਰਡ ਸੁੱਟਣਾ ਨਹੀਂ ਇਹ ਕਾਰਡ ਸਭਾਲਕੇ ਰੱਖਣਾ। ਇਹ ਕਾਰਡ ਤੁਹਾਨੂੰ ਯਾਦ ਦਿਵਾਏਗੀ ਕਿ 4 ਸਾਲ ਪਹਿਲਾਂ ਕੈਪਟਨ ਨੇ ਕਿਸ ਤਰਾਂ ਝੂਠ ਬੋਲਕੇ ਵੋਟ ਲਈ। ਕੈਪਟਨ ਨੇ ਤੁਹਾਨੂੰ ਧੋਖਾ ਦਿੱਤਾ ਹੈ ਉਸ ਤੋਂ ਹੁਣ ਬਦਲਾ ਲੈਣਾ ਹੈ।

ਉਨਾਂ ਬੀਤੇ ਦਿਨੀਂ ਇਕ ਨਿੱਜੀ ਚੈਨਲ ਵੱਲੋਂ ਕੀਤੇ ਗਏ ਸਰਵੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਵੇ ਮੁਤਾਬਕ 2022 ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੇਗੀ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਇਨਾਂ ਕੈਪਟਨ ਵੱਲੋਂ ਦਿੱਤੇ ਗਏ ਨੌਕਰੀ ਵਾਲੇ ਕਾਰਡਾਂ ਉਤੇ ‘ਆਪ’ ਦੀ ਸਰਕਾਰ ਸਭ ਨੂੰ ਨੌਕਰੀ ਦੇਵੇਗੀ, ਜਦੋਂ ਤੱਕ ਨੌਕਰੀ ਨਹੀਂ ਮਿਲੇਗੀ ਤਾਂ ਬੇਰੁਜ਼ਾਗਰੀ ਭੱਤਾ ਦਿੱਤਾ ਜਾਵੇਗਾ।

ਉਨਾਂ ਕਿਹਾ ਕਿ ਦਿੱਲੀ ਵਿੱਚ ਜੋ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਉਹ ਹਰ ਵਾਅਦਾ ਪੂਰਾ ਕੀਤਾ ਗਿਆ ਹੈ, ਪਰ ਕੈਪਟਨ ਸਾਹਿਬ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨਾਂ ਕਿਹਾ ਕਿ ਦਿੱਲੀ ਵਿੱਚ 73 ਫੀਸਦੀ ਲੋਕਾਂ ਦੇ ਘਰ ਬਿਜਲੀ ਦਾ ਬਿੱਲ ਨਹੀਂ ਆਉਂਦਾ, ਜਦੋਂ ਕਿ ਪੰਜਾਬ ਦੇ ਲੋਕ ਸਭ ਤੋਂ ਮਹਿੰਗੀ ਬਿਜਲੀ ਖਰੀਦਦੇ ਹਨ।

ਉਨਾਂ ਕਿਹਾ ਕਿ ਦਿੱਲੀ ਵਿੱਚ ਚੋਣਾਂ ਤੋਂ ਪਹਿਲਾਂ ਮੈਂ ਸਕੂਲ ਬਣਾਉਣ ਦਾ ਵਾਅਦਾ ਕੀਤਾ ਸੀ, ਅੱਜ ਦਿੱਲੀ ਦੇ ਸਕੂਲ ਸ਼ਾਨਦਾਰ ਬਣ ਗਏ ਹਨ, ਅੱਜ ਗਰੀਬਾਂ ਦੇ ਬੱਚੇ ਸ਼ਾਨਦਾਰ ਸਕੂਲਾਂ ਵਿੱਚ ਪੜਦੇ ਹਨ। ਹਸਪਤਾਲ ਬਣਾਉਣ ਦਾ ਵਾਅਦਾ ਕੀਤਾ ਸੀ, ਅੱਜ 15 ਲੱਖ ਰੁਪਏ ਦਾ ਵੀ ਆਪਰੇਸ਼ਨ ਮੁਫਤ ਹੁੰਦਾ ਹੈ, ਦਵਾਈ ਮੁਫਤ ਮਿਲਦੀ ਹੈ।

ਉਨਾਂ ਕਿਹਾ ਕਿ ਇਕ ਸਾਲ ਦੇ ਅੰਦਰ ਆਪਾਂ ਸਭ ਮਿਲਕੇ ਪਿੰਡ-ਪਿੰਡ, ਗਲੀ-ਗਲੀ, ਮੁਹੱਲੇ ਵਿੱਚ ਜਾ ਕੇ ਮਿਲਕੇ ਇਕ ਨਵੇਂ ਪੰਜਾਬ ਦਾ ਸੁਪਨਾ ਤਿਆਰ ਕਰਾਂਗੇ। ਇਕ ਅਜਿਹਾ ਪੰਜਾਬ ਬਣਾਉਣਾ ਜਿਸ ਵਿੱਚ ਕਿਸਾਨ, ਵਪਾਰੀ, ਹਰ ਵਿਅਕਤੀ ਖੁਸ਼ ਹੋਵੇ, ਜਿਥੇ ਸਭ ਨੂੰ ਸਿੱਖਿਆ, ਸਭ ਨੂੰ ਸਿਹਤ ਸਹੂਲਤਾਵਾਂ ਮਿਲਣ।

ਉਨਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਇਕ ਨਵਾਂ ਪੰਜਾਬ ਬਣਾਵਾਂਗੇ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਅਸੀਂ ਪੂਰੀ ਤਰਾਂ ਕਿਸਾਨਾਂ ਦੇ ਨਾਲ ਹਾਂ। ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਆਮ ਆਦਮੀ ਪਾਰਟੀ ਚੈਨ ਨਾਲ ਨਹੀਂ ਬੈਠਾਂਗੇ।

ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਤਾਨਾਸ਼ਾਹ ਨਰਿੰਦਰ ਸਰਕਾਰ ਦੇ ਕਿਸਾਨ ਮਾਰੂ ਕਾਨੂੰਨਾਂ ਖਿਲਾਫ ਅੱਜ ਦੇਸ਼ ਦਾ ਹਰ ਵਿਅਕਤੀ ਵਿਰੋਧ ਕਰ ਰਿਹਾ। ਉਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਅੰਦੋਲਨ ਨਾਲ ਪਹਿਲਾਂ ਦਿਨ ਤੋਂ ਡਟਕੇ ਖੜੇ ਹਨ, ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਇਕ ਈਡੀ ਦੇ ਨੋਟਿਸ ਤੋਂ ਡਰ ਜਾਂਦੇ ਹਨ ਤੇ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਕੋਲ ਵੇਚ ਦਿੱਤਾ।

ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਰੈਲੀ ਵਿੱਚ ਪੁੱਜੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਚੁੱਲਿਆਂ ਵਿੱਚ ਬਲਦੀ ਅੱਗ ਖਤਰੇ ਵਿੱਚ ਹੈ, ਕਿਸਾਨ, ਸਾਡੀਆਂ ਨਸ਼ਲਾਂ ਖਤਰੇ ਵਿੱਚ ਹਨ। ਉਨਾਂ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣੇ ਹੋਏ ਕਿਹਾ ਕਿ ਉਹ ਧਰਮ ਨੂੰ ਵਰਤਦੇ ਹਨ।

ਉਨਾਂ ਕਿਹਾ ਕਿ ਜਦੋਂ ਬਾਦਲ ਪਰਿਵਾਰ ਉਤੇ ਕੋਈ ਵੀ ਸੰਕਟ ਆਵੇ ਉਹ ਧਰਮ ਨੂੰ ਵਰਤਦੇ ਹਨ। ਉਨਾਂ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਅਜੇ ਤੱਕ ਬਰਗਾੜੀ ਮਾਮਲੇ ਵਿੱਚ ਦਾ ਇਨਸਾਫ ਨਹੀਂ ਮਿਲਿਆ। ਕੈਪਟਨ ਅਮਰਿੰਦਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਵਿੱਚੋਂ ਕੋਈ ਵਾਅਦਾ ਪੂਰਾ ਨਹੀਂ ਹੋਇਆ।

ਵਿਧਾਨ ਸਭਾ ਵਿੱਚ ਵਿਰੋਧੀ ਦਲ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਬੋਲਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ, ਪਰ ਕੋਈ ਪੂਰਾ ਨਹੀਂ ਹੋਇਆ। ਹੁਣ ਜਦੋਂ ਚੋਣਾਂ ਨਜ਼ਦੀਕ ਆ ਗਈਆਂ ਤਾਂ ਚੋਣਾਂ ਜਿੱਤਣ ਵਾਸਤੇ ਆਪਣੇ ਨਾਲ ਪ੍ਰਸ਼ਾਂਤ ਕਿਸੋਰ ਨੂੰ ਲੈ ਆਏ ਜਿਨਾਂ ਨੇ ਪਹਿਲਾਂ ਲੋਕਾਂ ਨਾਲ ਝੂਠੇ ਵਾਅਦੇ ਕਰਵਾਏ ਸਨ।

ਇਸ ਮੌਕੇ ਪੰਜਾਬ ਦੇ ਸਾਰੇ ਵਿਧਾਇਕ ਸਰਵਜੀਤ ਸਿੰਘ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ, ਪਿ੍ਰੰਸੀਪਲ ਬੁੱਧਰਾਮ, ਜਗਤਾਰ ਸਿੰਘ ਜੱਗਾ, ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਨ ਗਗਨ ਮਾਨ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੂਬਾ ਖਜ਼ਾਨਚੀ ਨੀਨਾ ਮਿੱਤਲ, ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ, ਸੀਨੀਅਰ ਆਗੂ ਡਾ. ਬਲਬੀਰ ਸਿੰਘ, ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ, ਅਸੋਕ ਤਲਵਾਰ, ਬਲਜੀਤ ਸਿੰਘ ਖਹਿਰਾ, ਧਰਮਜੀਤ ਸਿੰਘ ਕੰਮੇਆਣਾ ਤੋਂ ਹੋਰ ਆਗੂ, ਵਲੰਟੀਅਰ ਅਤੇ ਸਮਰਥਕ ਵੱਡੀ ਗਿਣਤੀ ਹਾਜ਼ਰ ਸਨ।

‘Aam Aadmi Party’ ਦੀ ਕਿਸਾਨ ਮਹਾਂਪੰਚਾਇਤ: Baghapurana ਪੁੱਜੇ Kejriwal ਨੇ ਲਾਈ ‘ਚੋਣ ਵਾਅਦਿਆਂ’ ਦੀ ਝੜੀ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION