34 C
Delhi
Thursday, April 25, 2024
spot_img
spot_img

ਜਦੋਂ ਤਿ੍ਰਪਤ ਬਾਜਵਾ ਨੇ ਖਿਡਾਰਨ ਨੂੰ ਨਵਾਂ ਜੈਵਲਿਨ ਲਿਆਉਣ ਲਈ 15 ਹਜ਼ਾਰ ਰੁਪਏ ਆਪਣੀ ਜੇਬ ਵਿਚੋਂ ਦਿੱਤੇ

ਬਟਾਲਾ, 27 ਨਵੰਬਰ, 2019:

ਪੰਜਾਬ ਦੇ ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਅੱਜ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਲਾਲਾ ਨੰਗਲ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਵਿਦਿਆਰਥਣਾਂ ਨੂੰ ਸਾਈਕਲ ਵੰਡਣ ਪਹੁੰਚੇ ਹੋਏ ਸਨ। ਸਕੂਲ ਦੇ ਅਧਿਆਪਕ ਜਿਥੇ ਸਕੂਲ ਦੀਆਂ ਵਿਦਿਅਕ ਪ੍ਰਾਪਤੀਆਂ ਦੱਸ ਰਹੇ ਸਨ ਉਥੇ ਉਨਾਂ ਇਹ ਵੀ ਦੱਸਿਆ ਕਿ ਇਸ ਸਕੂਲ ਦੀ 12ਵੀਂ ਜਮਾਤ ਸਾਇੰਸ ਗੁਰੱਪ ਦੀ ਇੱਕ ਵਿਦਿਆਰਥਣ ਮਨਪ੍ਰੀਤ ਕੌਰ ਅਥਲੈਟਿਕ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ।

ਅਧਿਆਪਕਾਂ ਦੱਸਿਆ ਕਿ ਇਸ ਵਿਦਿਆਰਥਣ ਨੇ ਬੀਤੇ ਸਤੰਬਰ ਮਹੀਨੇ ਲੁਧਿਆਣਾ ਵਿਖੇ ਹੋਈਆਂ ਓਪਨ ਪੰਜਾਬ ਸਕੂਲ ਖੇਡਾਂ ਵਿੱਚ ਜੈਵਲਿਨ ਥਰੋ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸੰਗਰੂਰ ਵਿੱਚ ਹੋਈਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਵੀ ਮਨਪ੍ਰੀਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।

ਕੈਬਨਿਟ ਮੰਤਰੀ ਸ. ਬਾਜਵਾ ਨੇ ਇਸ ਵਿਦਿਆਰਥਣ ਨੂੰ ਕੋਲ ਬੁਲਾ ਕੇ ਇਸਦੀ ਹੌਂਸਲਾ ਅਫ਼ਜਾਈ ਤੇ ਸਨਮਾਨ ਕੀਤਾ। ਜਦੋਂ ਸ. ਬਾਜਵਾ ਨੇ ਖਿਡਾਰਨ ਮਨਪ੍ਰੀਤ ਕੌਰ ਨੂੰ ਕਿਸੇ ਕਿਸਮ ਦੀ ਲੋੜ ਸਬੰਧੀ ਪੁੱਛਿਆ ਤਾਂ ਮਨਪ੍ਰੀਤ ਨੇ ਕਿਹਾ ਕਿ ਉਸ ਦਾ ਜੈਵਲਿਨ ਸਹੀ ਨਹੀਂ ਹੈ ਜਿਸ ਕਾਰਨ ਉਹ ਆਪਣੇ ਟੀਚੇ ਤੋਂ ਪਿੱਛੇ ਰਹਿ ਜਾਂਦੀ ਹੈ।

ਖਿਡਾਰਨ ਮਨਪ੍ਰੀਤ ਦੀ ਇਹ ਗੱਲ ਸੁਣ ਕੇ ਸ. ਬਾਜਵਾ ਨੇ ਉਸ ਤੋਂ ਪੁਛਿਆ ਕਿ ਨਵਾਂ ਜੈਵਲਿਨ ਕਿਨੇ ਦਾ ਆਉਂਦਾ ਹੈ ਤਾਂ ਵਿਦਿਆਰਣ ਦੇ ਜੁਆਬ ਦਿੱਤਾ ਕਿ 15 ਹਜ਼ਾਰ ਰੁਪਏ ਦਾ।

ਸ. ਬਾਜਵਾ ਨੇ ਉਸੇ ਵੇਲੇ ਆਪਣੀ ਜੇਬ ਵਿਚੋਂ 15 ਹਜ਼ਾਰ ਰੁਪਏ ਕੱਢ ਕੇ ਖਿਡਾਰਨ ਮਨਪ੍ਰੀਤ ਕੌਰ ਨੂੰ ਦੇ ਦਿੱਤੇ ਅਤੇ ਕਿਹਾ ਕਿ ਕੱਲ ਤੋਂ ਹੀ ਨਵਾਂ ਜੈਵਲਿਨ (ਨੇਜਾ) ਲਿਆ ਕੇ ਅਭਿਆਸ ਸ਼ੁਰੂ ਕਰ ਦੇਵੇ ਅਤੇ ਅਗਲੀ ਵਾਰ ਰਾਸ਼ਟਰੀ ਪੱਧਰ ਤੱਕ ਮੱਲਾਂ ਮਾਰ ਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇ।

ਸ. ਬਾਜਵਾ ਨੇ ਉਸਨੂੰ ਕਿਹਾ ਕਿ ਕੋਈ ਹੋਰ ਵੀ ਲੋੜ ਹੈ ਹੋਵੇ ਤਾਂ ਉਹ ਦੱਸ ਸਕਦੀ ਹੈ ਉਸਨੂੰ ਪੂਰਾ ਕੀਤਾ ਜਾਵੇਗਾ।

ਇਸ ਮੌਕੇ ਸ. ਬਾਜਵਾ ਨੇ ਕਿਹਾ ਕਿ ਸਾਡੀਆਂ ਧੀਆਂ ਕਿਸੇ ਗੱਲੋਂ ਘੱਟ ਨਹੀਂ ਹਨ ਬੱਸ ਇਨਾਂ ਨੂੰ ਹੱਲਾਸ਼ੇਰੀ ਅਤੇ ਸਮਰਥਨ ਦੇਣ ਦੀ ਲੋੜ ਹੈ। ਸ. ਬਾਜਵਾ ਨੇ ਮਨਪ੍ਰੀਤ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ ਅਤੇ ਇਸਦੇ ਕੋਚ ਸਾਹਿਬਾਨ ਨੂੰ ਹੋਰ ਮਿਹਨਤ ਕਰਾਉਣ ਲਈ ਕਿਹਾ।

ਇਸ ਮੌਕੇ ਸਕੂਲ ਬਲਵਿੰਦਰ ਸਿੰਘ ਐੱਸ.ਡੀ.ਐੱਮ ਬਟਾਲਾ, ਪਿ੍ਰੰਸੀਪਲ ਪੂਨਮ ਡੋਗਰਾ, ਸੁਰੇਸ਼ ਵਰਮਾ ਬੱਬਲੂ ਸਕੱਤਰ ਪੰਜਾਬ ਕਾਂਗਰਸ, ਨਿਸ਼ਾਨ ਸਿੰਘ ਲਾਲਾ ਨੰਗਲ, ਪੀ.ਏ. ਸਿਕੰਦਰ ਸਿੰਘ, ਸਕੂਲ ਦੇ ਅਧਿਆਪਕਾਂ ਸਮੇਤ ਸਕੂਲੀ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION