35.1 C
Delhi
Friday, April 19, 2024
spot_img
spot_img

ਜਥੇਦਾਰ ਹਵਾਰਾ ਕਮੇਟੀ ਨੇ ਗੁਰਮਤਿ ਪ੍ਰਚਾਰ ਲਹਰ ਦੀ ਆਰੰਭਤਾ ਲਈ ਚਮਕੌਰ ਸਾਹਿਬ ਵਿਖੇ ਕੀਤੀ ਅਰਦਾਸ

ਚਮਕੌਰ ਸਾਹਿਬ, 20 ਦਸੰਬਰ, 2019:

ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਥਾਪਿਤ ਕੀਤੀ ਗਈ ਕਮੇਟੀ ਨੇ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਤੋ ਅਰਦਾਸ ਕਰਕੇ ਸਾਹਿਬਜ਼ਾਦਿਆਂ ਦੀ ਸੋਚ ਦੇ ਵਾਰਸਾਂ ਨੂੰ ਖੂਲੀ ਭਰਤੀ ਰਾਹੀਂ ਲਾਮਬੰਦ ਕਰਕੇ ਗੁਰਮਤਿ ਪ੍ਰਚਾਰ ਲਹਿਰ ਦਾ ਸਮੁੱਚੇ ਪੰਜਾਬ ਵਿੱਚ ਆਰੰਭ ਕਰਨ ਦਾ ਐਲਾਨ ਕੀਤਾ।

ਜਿਸ ਦੇ ਤਹਿਤ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਅਤੇ ਸਿੱਖੀ ਤੋਂ ਦੂਰ ਜਾ ਚੁੱਕੇ ਨੌਜਵਾਨਾਂ ਨੂੰ ਕੇਸਰੀ ਅਤੇ ਨੀਲੀਆਂ ਦਸਤਾਰਾਂ ਸਜਾਕੇ ਘਰ ਵਾਪਸੀ ਲਈ ਉਤਸਾਹਿਤ ਕੀਤਾ ਜਾਵੇਗਾ ।

ਅੱਜ ਇੱਥੇ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਨੌਜਵਾਨਾਂ ਲੜਕੇ -ਲੜਕੀਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵਿਰਸੇ ਦੇ ਚੌਕੀਦਾਰ ਹਨ । ਉਨ੍ਹਾ ਨੂੰ ਉਚ ਪੱਧਰੀ ਸਿੱਖਿਆ ਹਾਸਿਆਂ ਕਰਨ ਦੇ ਨਾਲ ਨਾਲ ਆਪਣੀ ਕੌਮੀ ਤੇ ਸਮਾਜਿਕ ਜ਼ੁੰਮੇਵਾਰੀਆਂ ਨੂੰ ਨਿਭਾਉਣ ਲਈ ਅੱਗੇ ਆਉਣਾ ਜ਼ਰੂਰੀ ਹੈ।

ਉਨ੍ਹਾ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਆਸ਼ੇ ਮੁਤਾਬਿਕ ਹਰ ਸਿੱਖ ਬਜ਼ੁਰਗ, ਨੌਜਵਾਨਾਂ ਅਤੇ ਵਿਦਿਆਰਥੀਆ ਨੂੰ ਸਾਹਿਬਜਾਦਿਆਂ ਦੀ ਸ਼ਹਾਦਤ ਤੋ ਪ੍ਰੇਰਣਾ ਲੈਣ ਦੀ ਲੋੜ ਹੈ।

ਉਨ੍ਹਾ ਕਿਹਾ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਸੁਪਰੀਮ ਕੋਰਟ ਵੱਲੋਂ ਲਗਾਈ ਰੋਕ ਦਾ ਕਾਰਨ ਭਾਰਤੀ ਹਕੁਮਤ ਦੀ ਬਦਨਿਅਤੀ, ਅਦਾਲਤਾ ਦਾ ਰਾਜਨੀਤੀ ਤੋਂ ਪ੍ਰਭਾਵਿਤ ਹੋਣਾ ਅਤੇ ਪੰਥ ਵਿੱਚ ਪਾਟੋ ਥਾੜ ਹੈ। ਉਨ੍ਹਾ ਕਿਹਾ ਕਿ ਕਾਂਗਰਸੀ ਆਗੂ ਰਵਨੀਤ ਬਿੱਟੂ ਅਤੇ ਮਨਿੰਦਰ ਬਿੱਟਾ ਰਿਹਾਈਆ ਵਿੱਚ ਅੜਿੱਕਾ ਪਾ ਕੇ ਪੰਜਾਬ ਦੇ ਮਹੌਲ ਨੂੰ ਖ਼ਰਾਬ ਕਰ ਰਹੇ ਹਨ।

ਪ੍ਰੈਸ ਕਾਨਫੰਰਸ ਵਿੱਚ ਨੌਜਵਾਨ ਆਗੂ ਬੱਗੀਚਾ ਸਿੰਘ ਰੱਤਾ ਖੇੜਾ, ਭਾਈ ਸਤਨਾਮ ਸਿੰਘ ਝੰਝੀਆਂ ਪੰਜਾ ਸਿੰਘਾਂ ਚੋ, ਮਹਾਂਬੀਰ ਸਿੰਘ ਸੁਲਤਾਨਵਿੰਡ, ਪਰਵਿੰਦਰ ਸਿੰਘ ਲਾਡੀ, ਗੁਰਜੰਟ ਸਿੰਘ, ਪਰਵਿੰਦਰ ਸਿੰਘ ਕਵੀਸ਼ਰ ਰਣਵੀਰ ਸਿੰਘ, ਅਕਬਾਲ ਸਿੰਘ, ਜਸਕਰਨ ਸਿੰਘ ਸਮਾਣਾ, ਸੁਖਵੀਰ ਸਿੰਘ, ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION