34 C
Delhi
Thursday, April 25, 2024
spot_img
spot_img

ਜਗਜੀਤ ਕੌਰ ਨੂੰ ਅਗਵਾਕਾਰਾਂ ਹਵਾਲੇ ਕੀਤਾ ਤਾਂ ਸਾਰੀ ਦੁਨੀਆਂ ਦੇ ਸਿੱਖ ਪਾਕਿ ਸਰਕਾਰ ਖਿਲਾਫ ਸੜਕਾਂ ‘ਤੇ ਉਤਰਨਗੇ : ਸਿਰਸਾ

ਨਵੀਂ ਦਿੱਲੀ, 23 ਜਨਵਰੀ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਦੇ ਦਬਾਅ ਦੇ ਚਲਦੇ ਜੇਕਰ ਦੋ ਮਹੀਨੇ ਪਹਿਲਾਂ ਅਗਵਾ ਕੀਤੀ ਗਈ ਲੜਕੀ ਜਗਜੀਤ ਕੌਰ ਨੂੰ ਅਦਾਲਤ ਨੇ ਉਸਦੇ ਅਗਵਾਕਾਰਾਂ ਦੇ ਹਵਾਲੇ ਕੀਤਾ ਤਾਂ ਫਿਰ ਦੁਨੀਆਂ ਭਰ ਦੇ ਲੋਕ ਪਾਕਿਸਤਾਨ ਸਰਕਾਰ ਦੇ ਖਿਲਾਫ ਸੜਕਾਂ ‘ਤੇ ਉਤਰਨਗੇ ਤੇ ਸਰਕਾਰ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ।

ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਜਗਜੀਤ ਕੌਰ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਪਰ ਕੱਟੜਵਾਦੀਆਂ ਅਤੇ ਪਾਕਿਸਤਾਨ ਸਰਕਾਰ ਦੇ ਦਬਾਅ ਦੇ ਚਲਦੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਕੱਲ ‘ਤੇ ਪਾ ਦਿੱਤੀ।

ਉਹਨਾਂ ਦੱਸਿਆ ਕਿ ਅਦਾਲਤ ਵਿਚ ਪੁਲਿਸ ਨੇ ਜਗਜੀਤ ਕੌਰ ਦੇ ਮਾਪਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਉਸ ਨਾਲ ਨਹੀਂ ਮਿਲਣ ਦਿੱਤਾ ਜਦਕਿ ਉਸਨੂੰ ਅਗਵਾ ਕਰ ਧਰਮ ਬਦਲ ਕੇ ਨਿਕਾਹ ਕਰਨ ਵਾਲੇ ਦੇ ਪਰਿਵਾਰ ਨੇ ਉਸ ਨਾਲ ਮੁਲਾਕਾਤ ਕੀਤੀ।

ਸ੍ਰੀ ਸਿਰਸਾ ਨੇ ਕਿਹਾ ਕਿ ਅੱਜ ਜਦੋਂ ਇਹ ਪ੍ਰਭਾਵ ਬਣਿਆ ਹੋਇਆ ਸੀ ਕਿ ਲੜਕੀ ਦੋ ਮਹੀਨੇ ਮਗਰੋਂ ਪਰਿਵਾਰ ਹਵਾਲੇ ਕੀਤੀ ਜਾਵੇਗੀ, ਉਦੋਂ ਸਰਕਾਰ ਦੇ ਦਬਾਅ ਕਾਰਨ ਅਜਿਹਾ ਮਾਹੌਲ ਬਣ ਗਿਆ ਹੈ ਕਿ ਲੜਕੀ ਅਗਵਾਕਾਰਾਂ ਹਵਾਲੇ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਸਾਰੀ ਦੁਨੀਆਂ ਦੇ ਸਿੱਖ ਇਸਦਾ ਵਿਰੋਧ ਕਰਨਗੇ ਅਤੇ ਇਥੇ ਦਿੱਲੀ ਵਿਚ ਵੀ ਪਾਕਿਸਤਾਨ ਹਾਈ ਕਮਿਸ਼ਨ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਤੇ ਸਾਰੀ ਦੁਨੀਆਂ ਵਿਚ ਸਿੱਖ ਸੜਕਾਂ ‘ਤੇ ਉਤਰ ਆਉਣਗੇ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਵਿਦੇਸ਼ ਮੰਤਰੀ ਸ੍ਰੀ ਜੈਸ਼ੰਕਰ ਨੂੰ ਵੀ ਪੱਤਰ ਲਿਖ ਕੇ ਮਾਮਲੇ ਵਿਚ ਤੁਰੰਤ ਦਖਲ ਦੀ ਮੰਗ ਕੀਤੀ ਹੈ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਇਕ ਹੋਰ ਮਸਲਾ ਘੱਟ ਗਿਣਤੀਆਂ ‘ਤੇ ਤਸ਼ੱਦਦਾ ਹੈ ਜਿਸਦੇ ਵਿਚ ਪਾਕਿਸਤਾਨ ਦੇ ਪ੍ਰਸਿੱਧ ਸਿੱਖ ਨੇਤਾ ਰਾਦੇਸ਼ ਸਿੰਘ ਟੋਨੀ ਨੂੰ ਸਰਕਾਰੀ ਜ਼ਬਰ ਤੇ ਕੱਟੜਵਾਦੀਆਂ ਦੀਆਂ ਧਮਕੀਆਂ ਤੇ ਤਸ਼ੱਦਦ ਕਾਰਨ ਪਾਕਿਸਤਾਨ ਛੱਡਣਾ ਪਿਆ ਹੈ।

ਉਹਨਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਸਨੂੰ ਭਾਰਤ ਵਿਚ ਸ਼ਰਣ ਦੇ ਕੇ ਇਥੇ ਦੀ ਨਾਗਰਿਕਤਾ ਦਿੱਤੀ ਜਾਵੇ ਅਤੇ ਅਪੀਲ ਵੀ ਕਰਦੇ ਹਾਂ ਕਿ ਉਹ ਭਾਰਤ ਆਵੇ, ਅਸੀਂ ਉਸਦੀ ਨਾਗਰਿਕਤਾ ਦੀ ਯਕੀਨੀ ਬਣਾਵਾਂਗੇ। ਉਹਨਾਂ ਨੇ ਜਗਜੀਤ ਕੌਰ ਦੇ ਪਰਿਵਾਰ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਭਾਰਤ ਆ ਕੇ ਮਾਣ ਸਨਮਾਨ ਤੇ ਸੁਰੱਖਿਆ ਨਾਲ ਰਹਿਣਾ ਚਾਹੁਣ ਤਾਂ ਭਾਰਤ ਆ ਸਕਦੇ ਹਨ। ਦਿੱਲੀ ਗੁਰਦੁਆਰਾ ਕਮੇਟੀ ਉਹਨਾਂ ਦੀ ਨਾਗਰਿਕਤਾ ਲਈ ਕੇਸ ਦੀ ਪੈਰਵਾਈ ਕਰੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION