26.1 C
Delhi
Wednesday, April 24, 2024
spot_img
spot_img

ਛੇਤੀ ਹੋ ਸਕਦੀਆਂ ਹਨ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ, ਖੁਰੇਜੀ ਖ਼ਾਸ ਵਾਰਡ ਦੀਆਂ ਗੁਰਦੁਆਰਾ ਚੋਣਾਂ ਕਰਵਾਉਣ ਦੇ ਪਿਛਲੇ ਆਦੇਸ਼ ਰੱਦ: ਇੰਦਰ ਮੋਹਨ ਸਿੰਘ

ਯੈੱਸ ਪੰਜਾਬ
ਨਵੀਂ ਦਿਲੀ, 1 ਜੁਲਾਈ, 2021 –
ਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ‘ਤੇ ਦਿੱਲੀ ਗੁਰਦੁਆਰਾ ਚੋਣਾਂ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਦਿੱਲੀ ਸਰਕਾਰ ਦੇ ਗੁਰੂਦੁਆਰਾ ਚੋਣ ਡਾਇਰੈਕਟੋਰੇਟ ਨੇ ਇਕ ਗਜਟ ਨੋਟੀਫੀਕੇਸ਼ਨ ਜਾਰੀ ਕਰਕੇ ਗੁਰੂਦੁਆਰਾ ਵਾਰਡ ਨੰ: 45- ਖੁਰੇਜੀ ਖਾਸ ਦੀ ਚੋਣ ਨੂੰ ਰੱਦ ਕਰ ਦਿੱਤਾ ਹੈ ‘ਤੇ ਇਸ ਵਾਰਡ ਦੀ ਚੋਣ ਸਬੰਧੀ ਸਾਰੀ ਕਾਰਵਾਈ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜਾਵੇਗੀ।

ਚੋਣ ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਸ ਵਿਅਕਤੀ ਦੇ ਮਾਮਲੇ ‘ਚ ਕੋਈ ਹੋਰ ਨਾਮਜਦਗੀ ਪਤਰ ਜਰੂਰੀ ਨਹੀਂ ਹੋਵੇਗਾ, ਜਿਹੜ੍ਹਾ ਵਿਅਕਤੀ ਇਸ ਵਾਰਡ ਦੀ ਚੋਣ ਰੱਦ ਹੋਣ ਸਮੇਂ ਚੋਣ ਲੜ੍ਹਨ ਵਾਲਾ ਉਮੀਦਵਾਰ ਸੀ । ਇਸ ਤੋਂ ਇਲਾਵਾ ਜਾਰੀ ਨੋਟੀਫੀਕੇਸ਼ਨ ‘ਚ ਇਹ ਵੀ ਕਿਹਾ ਗਿਆ ਹੈ ਕਿ ਐਸਾ ਕੋਈ ਵਿਅਕਤੀ ਆਪਣਾ ਨਾਮਜਦਗੀ ਪਤਰ ਦੁਬਾਰਾ ਦਾਖਿਲ ਕਰ ਸਕਦਾ ਹੈ।

ਜਿਸਨੇ ਇਸ ਚੋਣ ਦੇ ਰੱਦ ਹੋਣ ਤੋਂ ਪਹਿਲਾਂ ਆਪਣੀ ਉਮੀਦਵਾਰੀ ਵਾਪਿਸ ਲੈ ਲਈ ਸੀ। ਦਸੱਣਯੋਗ ਹੈ ਕਿ ਇਕ ਰਜਿਸਟਰਡ ਧਾਰਮਿਕ ਪਾਰਟੀ ਦੀ ਟਿਕਟ ‘ਤੇ ਰਾਖਵੇਂ ਚੋਣ ਨਿਸ਼ਾਨ ‘ਤੇ ਚੋਣ ਲੜ੍ਹ ਰਹੇ ਇਕ ਉਮੀਦਵਾਰ ਦੀ ਮੋਤ ਹੋਣ ਦੇ ਕਾਰਨ ਇਸ ਵਾਰਡ ਦੀ ਚੋਣ ਰੱਦ ਕਰਨੀ ਲਾਜਮੀ ਹੋ ਗਈ ਸੀ।

ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਕੋਵਿਡ-19 ਮਹਾਮਾਰੀ ਦੇ ਚਲਦੇ ਬੀਤੇ 25 ਅਪ੍ਰੈਲ 2021 ਨੂੰ ਹੋਣ ਵਾਲੀਆਂ ਨਿਰਧਾਰਤ ਦਿੱਲੀ ਗੁਰੂਦੁਆਰਾ ਚੋਣਾਂ ਸਰਕਾਰ ਵਲੋਂ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਮੋਜੂਦਾ ਹਾਲਾਤਾਂ ਦੇ ਮੱਦੇਨਜਰ ‘ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਰਕਾਰ ਵਲੋਂ ਇਹ ਚੋਣਾਂ ਛੇਤੀ ਕਰਵਾਈਆਂ ਜਾ ਸਕਦੀਆਂ ਹਨ।

ਪਰੰਤੂ ਖੁਰੇਜੀ ਖਾਸ ਹਲਕੇ ਦੀ ਚੋਣ ਦਿੱਲੀ ਦੇ ਹੋਰਨਾਂ 45 ਹਲਕਿਆਂ ਦੀ ਚੋਣਾਂ ਹੋਣ ਤੋਂ ਉਪਰੰਤ ਕਰਵਾਉਣ ਦੀ ਸੰਭਾਵਨਾ ਹੈ। ਸ. ਇੰਦਰ ਮੋਹਨ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮੋਜੂਦਾ ਚੋਣਾਂ ‘ਚ 3 ਲੱਖ 42 ਹਜਾਰ ਵੋਟਰ ਹਿਸਾ ਲੈਣਗੇ ਜਿਸ ‘ਚ 1 ਲੱਖ 71 ਹਜਾਰ ਪੁਰਸ਼ ‘ਤੇ ਇਨ੍ਹਾੀ ਹੀ ਬਰਾਬਰ ਗਿਣਤੀ ‘ਚ ਹੀ ਮਹਿਲਾ ਵੋਟਰ ਸ਼ਾਮਿਲ ਹਨ।

ਉਨ੍ਹਾਂ ਕਿਹਾ ਕਿ ਹਾਲਾਂਕਿ ਗੁਰੂਦੁਆਰਾ ਨਿਯਮਾਂ ‘ਚ ਸਾਲ 2010 ‘ਚ ਹੋਈਆਂ ਸੋਧਾਂ ਮੁਤਾਬਿਕ ਇਹਨ੍ਹਾਂ ਚੋਣਾਂ ਨੂੰ ਫੋਟੋ ਵਾਲੀਆਂ ਵੋਟਰ ਸੂਚੀਆਂ ਦੇ ਆਧਾਰ ‘ਤੇ ਹੀ ਕਰਵਾਉਣ ਦਾ ਜਿਕਰ ਹੈ ਪਰੰਤੂ ਮੋਜੂਦਾ ਸਮੇਂ ਚ ਕੇਵਲ 80 ਫੀਸਦੀ ਸਿੱਖ ਵੋਟਰਾਂ ਦੀ ਫੋਟੋਆਂ ਹੀ ਇਹਨਾਂ ਵੋਟਰ ਸੂਚੀਆਂ ‘ਚ ਲਗਾਈਆਂ ਜਾ ਸਕੀਆ ਹਨ।

ਦਸੱਣਯੋਗ ਹੈ ਕਿ ਸਾਲ 2017 ‘ਚ ਹੋਈਆਂ ਪਿਛਲੀਆਂ ਚੋਣਾਂ ਦੋਰਾਨ ਕੁੱਲ 3 ਲੱਖ 86 ਹਜਾਰ ਸਿੱਖ ਵੋਟਰ ਸਨ, ਜਿਸ ‘ਚ ਕੇਵਲ 45 ਫੀਸਦੀ ਵੋਟਰਾਂ ਨੇ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਮੋਜੂਦਾ ਗੁਰੂਦੁਆਰਾ ਚੋਣਾਂ ‘ਚ ਕੁਲ 310 ਉਮੀਦਵਾਰ ਚੋਣ ਮੈਦਾਨ ‘ਚ ਹਨ ਜਿਸ ‘ਚ ਵੱਖ-ਵੱਖ ਧਾਰਮਿਕ ਪਾਰਟੀਆਂ ਦੇ ਰਾਖਵੇਂ ਚੋਣ ਨਿਸ਼ਾਨ ‘ਤੇ ਲੜ੍ਹ ਰਹੇ 180 ਉਮੀਦਵਾਰਾਂ ਤੋਂ ਇਲਾਵਾ 130 ਆਜਾਦ ਉਮੀਦਵਾਰ ਸ਼ਾਮਿਲ ਹਨ।

ਉਨ੍ਹਾਂ ਦਸਿਆ ਕਿ ਜੇਕਰ ਚੋਣਾਂ ਇਸੇ ਮਹੀਨੇ ਨੇਪਰੇ ਚੜ੍ਹ ਜਾਂਦੀਆਂ ਹਨ ਤਾਂ ਨਵੀ ਗੁਰੂਦੁਆਰਾ ਕਮੇਟੀ ਅਗਸਤ ਮਹੀਨੇ ‘ਚ ਹੋਂਦ ‘ਚ ਆ ਸਕਦੀ ਹੈ, ਕਿਉਂਕਿ ਦਿੱਲੀ ਸਿੱਖ ਗੁਰੂਦੁਆਰਾ ਐਕਟ 1971 ਦੇ ਤਹਿਤ ਕੋ-ਆਪਸ਼ਨ ‘ਤੇ ਕਾਰਜਕਾਰੀ ਬੋਰਡ ਦੀਆਂ ਚੋਣਾਂ ਕਰਵਾਉਣ ਲਈ ਇਕ ਮਹੀਨੇ ਦਾ ਸਮਾਂ ਲਗ ਜਾਂਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION