ਯੈੱਸ ਪੰਜਾਬ
ਚੰਡੀਗੜ੍ਹ, 8 ਨਵੰਬਰ, 2019 –
ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਇਸ ਅਧੀਨ ਆਉਂਦੀਆਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ 11 ਨਵੰਬਰ ਨੂੰ ਬੰਦ ਰਹਿਣਗੀਆਂ। ਇਹ ਛੁੱਟੀ 11 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਐਲਾਨੀ ਗਈ ਹੈ।
ਉਕਤ ਛੁੱਟੀ ਦੇ ਏਵਜ਼ ਵਿਚ ਹਾਈ ਕੋਰਟ 7 ਦਸੰਬਰ ਨੂੰ ਖੁਲ੍ਹੀ ਰਹੇਗੀ ਜਦਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਹੇਠਲੀਆਂ ਸਾਰੀਆਂ ਅਦਾਲਤਾਂ 14 ਦਸੰਬਰ ਨੂੰ ਕੰਮ ਕਰਨਗੀਆਂ।