ਅੱਜ-ਨਾਮਾ
ਛਪੀ ਖਬਰ ਅਖਬਾਰ ਵਿੱਚ ਇਹ ਕਹਿੰਦੀ,
ਡਾਕਟਰ ਆਖਦੇ, ਚੰਗੀ ਨਹੀਂ ਚਾਹ ਬੇਲੀ।
ਦੂਸਰੇ ਡਾਕਟਰ ਨੇ ਆਖਿਆ ਬਹੁਤ ਭੈੜੀ,
ਪਹਿਲੇ ਡਾਕਟਰ ਦੀ ਦਿੱਤੀ ਸਲਾਹ ਬੇਲੀ।
ਕਿਸੇ ਨੇ ਆਖਿਆ, ਘਿਓ ਨਾ ਖਾਵਣਾ ਜੀ,
ਕਹਿੰਦਾ ਈ ਦੂਜਾ ਕਿ ਰੱਜ ਕੇ ਖਾਹ ਬੇਲੀ।
ਐਧਰ-ਔਧਰ ਤੋਂ ਆਏ ਕਈ ਦੇਣ ਮੱਤਾਂ,
ਮੰਨਿਆ ਜਾਏ ਨਾ ਟਾਲਣ ਦੀ ਵਾਹ ਬੇਲੀ।
ਸ਼ਾਦੀ-ਵਿਆਹ ਦੇ ਵਿੱਚ ਵੀ ਮਿਲੇ ਕੋਈ,
ਉਹ ਵੀ ਜਾਂਦਾ ਕੋਈ ਦੱਸ ਸਕੀਮ ਬੇਲੀ।
ਅੱਧਾ ਦੇਸ਼ ਹੈ ਬਣ ਗਿਆ ਡਾਕਟਰਾਂ ਦਾ,
ਬਾਕੀ ਹੋ ਗਏ ਹਨ ਨੀਮ-ਹਕੀਮ ਬੇਲੀ।
-ਤੀਸ ਮਾਰ ਖਾਂ
ਜਨਵਰੀ 11, 2020