24.1 C
Delhi
Thursday, April 25, 2024
spot_img
spot_img

ਚੱਲੀ ਗੱਲ ਫਿਰ ਗਈ ਇਹ ਦੂਰ ਬਾਹਲੀ, ਕੋਟਕਪੂਰੇ ਦਾ ਕਾਂਡ ਪਿਆ ਖੜਕ ਮੀਆਂ

ਅੱਜ-ਨਾਮਾ

ਚੱਲੀ ਗੱਲ ਫਿਰ ਗਈ ਇਹ ਦੂਰ ਬਾਹਲੀ,
ਕੋਟਕਪੂਰੇ ਦਾ ਕਾਂਡ ਪਿਆ ਖੜਕ ਮੀਆਂ।

ਖਿਝ ਕੇ ਛੱਡੀ ਹੈ ਨੌਕਰੀ ਕੁੰਵਰ ਜਿਹੜੇ,
ਕੱਢਦਾ ਜਾਪਦਾ ਸਾਰੀ ਹੈ ਰੜਕ ਮੀਆਂ।

ਜਿਨ੍ਹਾਂ-ਜਿਨ੍ਹਾਂ `ਤੇ ਲਾਈ ਉਹ ਦੋਸ਼ ਜਾਂਦਾ,
ਅੱਗਿਉਂ ਉਹ ਵੀ ਰਹੇ ਆ ਭੜਕ ਮੀਆਂ।

ਜਾ ਰਹੇ ਜਿਨ੍ਹਾਂ ਦੇ ਉਲਟ ਸਬੂਤ ਲੱਗਦੇ,
ਕਾਲਜੇ ਉਨ੍ਹਾਂ ਦੇ ਰਹੇ ਈ ਧੜਕ ਮੀਆਂ।

ਕਿਸ ਨੂੰ ਪਤਾ ਨਤੀਜਾ ਹੈ ਨਿਕਲਣਾ ਕੀ,
ਫਸੂ ਫਿਰ ਕੌਣ ਜਾਂ ਕੌਣ ਫਸਾਊ ਮੀਆਂ।

ਘੜੀ ਅੰਤਲੀ ਆਈ ਨਹੀਂ ਜਦੋਂ ਤੀਕਰ,
ਲੋਕਾਂ ਕਈਆਂ ਨੂੰ ਭਾਜੜਾਂ ਪਾਊ ਮੀਆਂ।

-ਤੀਸ ਮਾਰ ਖਾਂ
ਅਪ੍ਰੈਲ 22, 2021

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION