ਅੱਜ-ਨਾਮਾ
ਚੱਕਰ ਗੈਂਗਾਂ ਬਦਮਾਸ਼ਾਂ ਦਾ ਵਧੀ ਜਾਂਦਾ,
ਇਹਨੂੰ ਲੱਗਦੀ ਅਜੇ ਨਹੀਂ ਰੋਕ ਮੀਆਂ।
ਗਲਤੀ ਨਾਲ ਜੇ ਦੇਵੇ ਕੋਈ ਟੋਕ ਮੀਆਂ,
ਗੋਲੀ ਤੁਰਤ ਹੀ ਦੇਂਦੇ ਉਹ ਠੋਕ ਮੀਆਂ।
ਟੋਲੇ ਇੰਜ ਬਦਮਾਸ਼ਾਂ ਦੇ ਫਿਰਨ ਥਾਂ-ਥਾਂ,
ਫਿਰਦੇ ਜਿਵੇਂ ਆਵਾਰਾ ਹਨ ਬੋਕ ਮੀਆਂ।
ਹੁੰਦਾ ਈ ਥਾਪੜਾ ਉਨ੍ਹਾਂ ਨੂੰ ਆਗੂਆਂ ਦਾ,
ਇਹ ਵੀ ਗੱਲ ਹਨ ਜਾਣਦੇ ਲੋਕ ਮੀਆਂ।
ਫੜਦੀ ਪੁਲਸ ਤਾਂ ਜੇਲ੍ਹ ਵਿੱਚ ਭੇਜ ਦੇਂਦੀ,
ਰਹਿੰਦੀ ਵੇਖਦੀ ਸਿਰਫ ਸਰਕਾਰ ਮੀਆਂ।
ਜਿਹੜਾ ਖਹਿਣ ਲੱਗਦਾ ਨਾਲ ਲੀਡਰਾਂ ਦੇ,
ਦਿੱਤਾ ਜਾਂਦਾ ਫਿਰ ਓਸ ਨੂੰ ਮਾਰ ਮੀਆਂ।
-ਤੀਸ ਮਾਰ ਖਾਂ
ਜੁਲਾਈ 11, 2020
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/