ਯੈੱਸ ਪੰਜਾਬ
ਚੰਡੀਗੜ੍ਹ, 22 ਅਗਸਤ, 2019:
ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ 23 ਅਗਸਤ ਵੀਰਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਹ ਐਲਾਨ ਜਨਮਅਸ਼ਟਮੀ ਦੇ ਸੰਬੰਧ ਵਿਚ ਕੀਤਾ ਗਿਆ ਹੈ ਜਿਸ ਲਈ ਪਹਿਲਾਂ ਨਿਰਧਾਰਿਤ ਛੁੱਟੀ 24 ਅਗਸਤ ਸੀ ਜਿਸਨੂੰ ਬਦਲ ਕੇ ਹੁਣ 23 ਅਗਸਤ ਕੀਤਾ ਗਿਆ ਹੈ।
ਵੀਰਵਾਰ ਨੂੰ ਚੰਡੀਗੜ੍ਹ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰੇ ਬੰਦ ਰਹਿਣਗੇ।
ਇਸ ਸੰਬੰਧੀ ਇਕ ਹੁਕਮ ਚੰਡੀਗੜ੍ਹ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ।