35.1 C
Delhi
Friday, April 19, 2024
spot_img
spot_img

ਚੰਡੀਗੜ੍ਹ ਨਸ਼ੀਲੇ ਪਦਾਰਥਾਂ ਤੋਂ ਮੁਕਤ ਅਤੇ ਬਿਹਤਰ ਖੇਡ ਮਾਹੌਲ ਵਾਲਾ ਸ਼ਹਿਰ ਬਣੇ : ਜੋਸ਼ੀ ਫਾਊਂਡੇਸ਼ਨ ਵੱਲੋਂ ਬਦਨੌਰ ਨੂੰ ਮੰਗ ਪੱਤਰ

ਚੰਡੀਗੜ੍ਹ, 5 ਜੁਲਾਈ, 2019 –

ਪੰਜਾਬ ਅਤੇ ਹਰਿਆਣਾ ਦੇ ਦਿਲ ਚੰਡੀਗੜ੍ਹ ਵਿਚ ਨੌਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਵਿਕਾਸ ਕਰਕੇ ਨਸ਼ੀਲੇ ਪਦਾਰਥਾਂ ਤੋਂ ਮੁਕਤ ਬਣਾਇਆ ਜਾ ਸਕਦਾ ਹੈ। ਅੱਜ ਇੱਥੇ ਇਹ ਪ੍ਰਗਟਾਵਾ ਜੋਸ਼ੀ ਫਾਊਂਡੇਸ਼ਨ ਦੇ ਬੈਨਰ ਹੇਠ ਸਪੋਰਟਸ ਐਸੋਸੀਏਸ਼ਨਾਂ, ਕੌਮਾਂਤਰੀ ਖਿਡਾਰੀ, ਯੋਗਾ ਐਸੋਸੀਏਸ਼ਨਾਂ ਅਤੇ ਸਿੱਖਿਆ ਮਾਹਿਰਾਂ ਦੇ ਇਕ ਵਫਦ ਨੇ ਗਵਰਨਰ ਪੰਜਾਬ ਅਤੇ ਪ੍ਰਸ਼ਾਸਕ ਚੰਡੀਗੜ੍ਹ ਵੀ.ਪੀ.ਬਦਨੌਰ ਦੇ ਸਨਮੁਖ ਕੀਤਾ।

ਵਫਦ ਨੇ ਕਿਹਾ ਕਿ ਸ਼ਹਿਰ ਦੇ ਮੌਜੂਦਾ ਖੇਡ ਬੁਨਿਆਦੀ ਢਾਂਚੇ ਵਿਚ ਸੁਧਾਰ ਲਿਆਉਣ ਅਤੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿਚ ਯਕੀਨੀ ਬਣਾਉਣ ਲਈ ਇਸਦੀ ਬੜੀ ਲੋੜ ਹੈ। ਨਾਲ ਹੀ ਸਰਕਾਰੀ ਵਿਭਾਗਾਂ ਰਾਹੀਂ ਸ਼ਹਿਰ ਦੇ ਸਕੂਲਾਂ ਅਤੇ ਕਾਲਜਾਂ ਦੇ ਨਿਯਮਤ ਪਾਠਕ੍ਰਮ ਵਿਚ ਖੇਡਾਂ ਨੂੰ ਲਾਜ਼ਮੀ ਬਣਾਉਣ ਲਈ ਇਸ ਵਿਚ ਬਿਹਤਰ ਤਾਲਮੇਲ ਬਣਾਉਣਾ ਵੀ ਸਮੇਂ ਦੀ ਲੋੜ ਹੈ।

ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਕਿਹਾ ਕਿ ਇਹ ਸਿਫ਼ਾਰਸ਼ਾਂ 32 ਅੰਤਰਰਾਸ਼ਟਰੀ ਖੇਡ/ਖਿਡਾਰੀਆਂ ਦੁਆਰਾ ਦਿੱਤੇ ਗਏ ਸੁਝਾਵਾਂ ‘ਤੇ ਆਧਾਰਤ ਹਨ, ਜੋ ਬੀਤੀ 26 ਜੂਨ ਨੂੰ ਚੰਡੀਗੜ੍ਹ ਵਿਖੇ ਆਯੋਜਿਤ ਹੋਈ ‘ਡਰੱਗ ਮੀਨੇਸ ਇਨ ਚੰਡੀਗੜ੍ਹ, ਐਕਸਪਲੋਰਿੰਗ ਸੋਲਯੂਸ਼ਨ’ ਵਿਸ਼ੇ ਵਾਲੀ ਗੋਲ ਮੇਜ ਕਾਨਫਰੰਸ ਦੌਰਾਨ ਉੱਭਰ ਕੇ ਸਾਹਮਣੇ ਆਈਆਂ ਸਨ।

ਸਿਫ਼ਾਰਸ਼ਾਂ ਵਿਚ ਸੁਝਾਇਆ ਗਿਆ ਸੀ ਕਿ ਚੰਡੀਗੜ੍ਹ ਵਿਚ ਨੌਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਿਹਤਰ ਕਰਨ ਦੇ ਲਈ ਵਿਦਿਅਕ ਸੰਸਥਾਵਾਂ ਵਿਚ ਸਵੇਰ ਦੀ ਸਭਾ ਦੌਰਾਨ 10 ਖੇਡ ਅਭਿਆਸਾਂ ਜਾਂ ਯੋਗਾ ਨਾਲ ਜੋੜ ਕੇ ਬਹਾਲ ਕੀਤਾ ਜਾ ਸਕਦਾ ਹੈ। ਸਾਰੇ ਵਿਦਿਆਰਥੀਆਂ ਲਈ ਦਾਖਲੇ ਜਾਂ ਪ੍ਰੋਮੋਸ਼ਨ ਦੇ ਸਮੇਂ ਘੱਟੋ ਘੱਟ ਇਕ ਖੇਡ ਨੂੰ ਚੁਣਨਾ ਲਾਜ਼ਮੀ ਬਣਾਉਣਾ ਚਾਹੀਦਾ ਹੈ। ਹਰੇਕ ਸ਼ਨੀਵਾਰ ਨੂੰ ਖੇਡ ਦਿਵਸ ਐਲਾਨਣਾ ਚਾਹੀਦਾ ਹੈ ਅਤੇ ਮਹੀਨਾਵਾਰ, ਇੰਟਰਾ ਮੌਰਲ ਸਪੋਰਟਸ ਪ੍ਰਤੀਯੋਗਤਾ ਲਾਜ਼ਮੀ ਹੋਣੀ ਚਾਹੀਦੀ ਹੈ। ਖੇਡਾਂ ਦੇ ਨਤੀਜਾ ਕਾਰਡ ਸਲਾਨਾ ਅਕਾਦਮਿਕ ਰਿਪੋਰਟ ਕਾਰਡ ਪੇਸ਼ ਹੋਣੇ ਚਾਹੀਦੇ ਹਨ ਤੇ ਸਾਰੀਆਂ ਵਿਦਿਅਕ ਸੰਸਥਾਵਾਂ ਦੀ ਸਲਾਨਾ ਸਪੋਰਟਸ ਆਡਿਟ ਰਿਪੋਰਟ ਜਾਰੀ ਹੋਣੀ ਚਾਹੀਦੀ ਹੈ।

Badnore Vineet Joshiਸਾਲਾਨਾ ਮੈਡੀਕਲ ਚੈਕਅੱਪ ਅਤੇ ਫਿਟਨੈਸ ਟੈਸਟ ਸਮੇਤ ਵਿਦਿਅਕ ਸੰਸਥਾਵਾਂ ਵਿਚ ਜਿੰਮ ਵੀ ਸਥਾਪਤ ਕੀਤੇ ਜਾਣੇ ਚਾਹੀਦੇ ਹਨ। ਉਸ ਵੇਲੇ ਸੀ.ਬੀ.ਐਸ.ਈ. ਨਾਲ ਸਬੰਧਤ ਸਕੂਲਾਂ ਵਿਚ ਪਹਿਲੀ ਤੋਂ ਬਾਰਵੀਂ ਜਮਾਤ ਲਈ ਲਾਜ਼ਮੀ ਹੈਲਥ ਐਂਡ ਫਿਜੀਕਲ ਐਜੁਕੇਸ਼ਨ ਸਿੱਖਿਆ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣ ਅਤੇ ਸਰੀਰਕ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਨ ਲਈ ਸਮਾਜਕ ਪ੍ਰੋਗਰਾਮਾਂ ਨੂੰ ਕਾਇਮ ਰੱਖਣ ਦੀ ਵੀ ਲੋੜ ਮਹਿਸੂਸ ਕੀਤੀ ਗਈ ਸੀ।

ਜੋਸ਼ੀ ਫਾਊਂਡੇਸ਼ਨ ਨੇ ਸਿਫਾਰਸ਼ ਕੀਤੀ ਕਿ ਡਰੱਗਜ਼ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਤੇ ਨਸ਼ੀਲੀਆਂ ਦਵਾਈਆਂ ਦੇ ਮਾੜੇ ਪ੍ਰਭਾਵਾਂ ਬਾਰੇ ਇਕ ਕਿਤਾਬ ਪ੍ਰਕਾਸ਼ਤ ਕਰਨਾ ਚਾਹੀਦਾ ਹੈ। ਸਕੂਲ ਪੱਧਰ ‘ਤੇ ਮਾਸਿਕ ਐਂਟੀ ਡਰੱਗਜ਼ ਜਾਗਰੁਕਤਾ ਸੈਮੀਨਾਰ ਆਯੋਜਿਤ ਹੋਣੇ ਹੋਣਾ ਚਾਹੀਦੇ ਹਨ। ਮਾੜੇ ਪ੍ਰਭਾਵਾਂ ਤੇ ਲਾਜ਼ਮੀ ਨਾਟਕ ਅਤੇ ਸਮਾਜਕ ਪ੍ਰੋਗਰਾਮ ਸਾਲਾਨਾ ਸਮਾਗਮਾਂ ਦਾ ਹਿੱਸਾ ਬਣਨੇ ਚਾਹੀਦੇ ਹਨ। ਇੰਟਰ ਹਾਊਸ ਪੋਸਟਰ ਮੇਕਿੰਗ, ਸਲੋਗਨ ਲਿਖਣਾ ਅਤੇ ਡਰੱਗਜ਼ ਦੇ ਬਾਰੇ ਵਾਦ, ਵਿਵਾਦ ਮੁਕਾਬਲੇ ਵੀ ਸਿਖਿਆ ਦਾ ਹਿੱਸਾ ਹੋਣੇ ਚਾਹੀਦੇ ਹਨ।

ਅਧਿਆਪਕਾਂ ਦੇ ਪਾਠਕ੍ਰਮ ਵਿਚ ਮਾੜੀਆਂ ਦਵਾਈਆਂ ਦੇ ਮਾੜੇ ਪ੍ਰਭਾਵ ਪ੍ਰਕਾਸ਼ਤ ਕਰਨੇ ਚਾਹੀਦੇ ਹਨ। ਸਕੂਲ ਵਿਚ ਇਕ ਮਹੀਨੇ ਵਿਚ ਘੱਟੋ ਘੱਟ ਇਕ ਵਾਰ ਡਰੱਗਜ਼ ਬਾਰੇ ਸਕਿੱਟਸ ਵੀ ਪੇਸ਼ ਕਰਨੀ ਲਾਜਮੀ ਹੋਣੀ ਚਾਹੀਦੀ ਹੈ।

ਫਿਟਨੈਸ ਸੈਂਟਰਾਂ, ਗੇਮ ਹਾਊਸਾਂ ਅਤੇ ਕੈਮਿਸਟਸ ਆਦਿ ਦੁਆਰਾ ਵੇਚੇ ਜਾਂਦੇ ਪੂਰਕਾਂ ਦੇ ਮਾੜੇ ਪ੍ਰਭਾਵਾਂ ਬਾਰੇ ਸਿਹਤ ਮਾਹਿਰਾਂ ਦੇ ਵਿਸ਼ੇਸ਼ ਸੈਮੀਨਾਰ ਹੋਣੇ ਚਾਹੀਦੇ ਹਨ। ਇਸਤੋਂ ਇਲਾਵਾ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਅੰਤਰਰਾਸ਼ਟਰੀ ਖਿਡਾਰੀ ਅਤੇ ਹੋਣਹਾਰ ਵਿਦਿਆਰਥੀਆਂ ਦੁਆਰਾ ਲੈਕਚਰ ਅਤੇ ਪ੍ਰੇਰਨਾਦਾਇਕ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ ਜਾਣਾ ਚਾਹੀਦਾ ਹੈ।

ਨਸ਼ਿਆਂ ਦੀ ਲਤ ਬਾਰੇ ਲੱਛਣਾਂ ਅਤੇ ਪਾਲਣ-ਪੋਸ਼ਣ ਦੀ ਵਿਸ਼ੇ ‘ਤੇ ਜਾਗਰੂਕਤਾ ਪੈਦਾ ਕਰਨ ਲਈ ਕੈਂਪਸ ਵਿਚ ਮਾਹਿਰਾਂ ਦੁਆਰਾ ਛਿਮਾਹੀ ਸੈਮੀਨਾਰ ਅਤੇ ਲੈਕਚਰ ਵੀ ਹੋਣੇ ਚਾਹੀਦੇ ਹਨ।

ਪ੍ਰਧਾਨ ਜੋਸ਼ੀ ਫਾਊਡੇਸ਼ਨ ਸੌਰਭ ਜੋਸ਼ੀ ਨੇ ਕਿਹਾ ਕਿ ਵਿਦਿਅਕ ਸੰਸਥਾਨ ਇਕ ਸਾਲ ਵਿਚ ਕਰੀਬ 190 ਦਿਨ ਦੇ ਲਈ ਖੁਲਾ ਹੁੰਦਾ ਹੈ, ਇਸ ਲਈ ਖੇਤਰ ਵਿਚ ਸਰੀਰਕ ਸਰਗਰਮੀ ਨੂੰ ਹੁਲਾਰਾ ਦੇਣ ਲਈ ਸਰਕਾਰ ਨੂੰ ਹਰੇਕ ਸੈਕਟਰ, ਪਿੰਡ ਅਤੇ ਮੁੜ ਵਸੇਬਾ ਕਲੋਨੀਆਂ ਵਿਚ ਖੇਡ ਅਤੇ ਯੋਗਾ ਅਭਿਆਸ ਲਈ ਨਿਸ਼ਚਿਤ ਸਪੇਸ ਨਿਰਧਾਰਿਤ ਕਰਨੀ ਚਾਹੀਦੀ ਹੈ।

ਵਿਦਿਅਕ ਅਦਾਰਿਆਂ ਦੇ ਖੇਡ ਮੈਦਾਨ 2 ਵਜੇ ਤੋਂ ਬਾਅਦ ਅਤੇ ਛੁੱਟੀ ਵਾਲੇ ਪੂਰੇ ਦਿਨ ਵਾਸਤੇ ਖੇਡਾਂ ਲਈ ਵਰਤਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਮਿਉਂਸਪਲ ਕਾਰਪੋਰੇਸ਼ਨ ਦੇ ਪਾਰਕ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਸ਼ਾਮ ਨੂੰ ਅਤੇ ਸਵੇਰ ਨੂੰ ਖੇਡਣ ਲਈ ਉਪਲਬਧ ਕਰਵਾਏ ਜਾਣੇ ਚਾਹੀਦੇ ਹਨ।

ਇਸ ਲਈ ਪਾਰਕ ਦੇ ਖਾਕੇ ਦੇ ਅਨੁਸਾਰ ਖੇਡਾਂ ਦੀ ਚੋਣ ਕੀਤੀ ਜਾ ਸਕਦੀ ਹੈ। ਨਾਲ ਹੀ ਚੰਡੀਗੜ੍ਹ ਮਿਉਂਸਪਲ ਕਾਰਪੋਰੇਸ਼ਨ ਦੇ ਸਾਰੇ ਸਮੁਦਾਇਕ ਕੇਂਦਰਾਂ ਵਿਚ ਬਣਤਰ ਅਨੁਸਾਰ ਖੇਡਾਂ ਅਤੇ ਯੋਗਾ ਅਭਿਆਸ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਸਵੇਰ ਅਤੇ ਸ਼ਾਮ ਨੂੰ ਪਾਰਕਾਂ ਅਤੇ ਕਮਿਊਨਿਟੀ ਸੈਂਟਰਾਂ ਵਿਚ ਯੋਗ ਕਲਾਸਾਂ ਦਾ ਆਯੋਜਨ ਹੋਣਾ ਚਾਹੀਦਾ ਹੈ। ਚੰਡੀਗੜ੍ਹ ਖੇਡ ਵਿਭਾਗ ਕੋਲ ਇਸ ਵੇਲੇ ਚੰਡੀਗੜ੍ਹ ਵਿਚ 11 ਥਾਵਾਂ ਤੇ ਸ਼ਾਨਦਾਰ ਖੇਡ ਸੁਵਿਧਾਵਾਂ ਉਪਲਬਧ ਹਨ। ਇਨ੍ਹਾਂ ਥਾਵਾਂ ਨੂੰ ਗੁਆਂਢੀ ਖੇਤਰਾਂ ਵਿਚ ਜ਼ੋਰਦਾਰ ਢੰਗ ਨਾਲ ਵਰਤਣਾ ਚਾਹੀਦਾ ਹੈ।

ਪੰਜਾਬ ਯੂਨੀਵਰਸਿਟੀ ਕੋਲ ਭਾਰਤੀ ਖੇਡਾਂ ਦੇ ਕੋਚ ਅਤੇ ਸਾਰੀਆਂ ਸਹੂਲਤਾਂ ਉਪਲੱਬਧ ਹਨ। ਘੱਟੋ ਘੱਟ ਲਾਗਲੇ ਇਲਾਕੇ ਦੇ ਨੌਜਵਾਨ ਇਥੇ ਆ ਸਕਦੇ ਹਨ ਅਤੇ ਸਰੀਰਕ ਗਤੀਵਿਧੀਆਂ ਕਰ ਸਕਦੇ ਹਨ। ਸੈਮੀਨਾਰਾਂ, ਨੁੱਕੜ ਨਾਟਕ, ਪੋਸਟਰ ਪ੍ਰਦਰਸ਼ਨੀ, ਫਿਲਮਾਂ ਆਦਿ ਰਾਹੀਂ ਨਸ਼ਾਖੋਰੀ ਦੇ ਸ਼ੁਰੂਆਤੀ ਲੱਛਣਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ।

ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਇਹ ਕੰਮ ਦਿੱਤਾ ਜਾਣਾ ਚਾਹੀਦਾ ਹੈ। ਅੰਤਰਰਾਸ਼ਟਰੀ ਖਿਡਾਰੀਆਂ ਨੂੰ ਸ਼ਾਮਲ ਕਰਕੇ ਕਮਿਊਨਿਟੀ ਸੈਂਟਰਾਂ ਵਿਚ ਐਂਟੀ ਡਰੱਗ ਸੈਮੀਨਾਰ ਆਯੋਜਿਤ ਕੀਤੇ ਜਾ ਸਕਦੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵਿਚ ਇਥੇ ਜੰਮੇ ਅਤੇ ਵਧੇ, ਫੁੱਲੇ ਖਿਡਾਰੀਆਂ ਦੀ ਚੋਣਵੀਂ ਭਰਤੀ ਕਰਕੇ ਇਥੋਂ ਦੇ ਨੌਜਵਾਨਾਂ ਨੂੰ ਖਿਡਾਰੀ ਬਣਾਉਣ ਦਾ ਸ਼ੀਲ ਉਪਰਾਲਾ ਵੀ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਕੈਮਿਸਟ ਨੁਸਖ਼ੇ ਵਾਲੀਆਂ ਲਿਖਤੀ ਦੁਆਈਆਂ ਹੀ ਵੇਚਣ।

ਮਿਊਂਸਪਲ ਕਾਰਪੋਰੇਸ਼ਨ ਦੇ ਕਈ ਪਾਰਕ ਚੰਗੀ ਤਰ੍ਹਾਂ ਰੌਸ਼ਨ ਨਹੀਂ ਹਨ ਜਿਥੇ ਹਨੇਰੇ ਦੀ ਆੜ ਵਿਚ ਨਸ਼ੇੜੀ ਨਸ਼ਾ ਅਤੇ ਹੋਰ ਗੈਰ ਕਾਨੂੰਨੀ ਕਾਰਵਾਈਆਂ ਕਰਦੇ ਹਨ ਸੋ ਸਰਕਾਰ ਨੂੰ ਅਜਿਹੇ ਪਾਰਕ ਰਾਤ ਵੇਲੇ ਰੁਸ਼ਨਾਉਣ ਦੀ ਵਿਵਸਥਾ ਵੀ ਯਕੀਨੀ ਬਣਾਉਣੀ ਚਾਹੀਦੀ ਹੈ। ਚੰਡੀਗੜ੍ਹ ਪੁਲਿਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਇਸ ਪ੍ਰਤੀ ਹੋਰ ਸਰਗਰਮ ਹੋਣਾ ਚਾਹੀਦਾ ਹੈ। ਐਜੂਕੇਸ਼ਨ ਅਤੇ ਸਪੋਰਟਸ ਡਿਪਾਰਟਮੈਂਟ ਦੇ ਆਪਸ ਵਿਚ ਤਾਲਮੇਲ ਦੀ ਘਾਟ ਵੀ ਹੈ ਜਿਸਨੂੰ ਵਧਾਉਣਾ ਚਾਹੀਦਾ ਹੈ । ਵਿਦਿਅਕ ਸੰਸਥਾਵਾਂ ਵਿਚਲੇ ਖੇਡ ਮੈਦਾਨਾਂ ਦੀ ਸਾਂਭ-ਸੰਭਾਲ ਯਕੀਨੀ ਬਣਾਉਣੀ ਚਾਹੀਦੀ ਹੈ।

ਘੱਟ ਪ੍ਰਤੀਸ਼ਤਤਾ ਵਾਲੇ ਵਿਦਿਆਰਥੀਆਂ ਲਈ ਵਾਧੂ ਜਮਾਤਾਂ ਦਾ ਆਯੋਜਨ ਹੋਣਾ ਚਾਹੀਦਾ ਹੈ। ਸਰਕਾਰ ਨੂੰ ਖੇਡ ਕੰਪਲੈਕਸਾਂ, ਵਿਦਿਅਕ ਸੰਸਥਾਵਾਂ ਆਦਿ ਦੇ ਕੋਚਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨੀਆਂ ਚਾਹੀਦੀਆਂ ਹਨ। ਅਧਿਆਪਕਾਂ ਲਈ ਵਿਸ਼ੇਸ਼ ਸੈਮੀਨਾਰ ਕਰਵਾਉਣੇ ਚਾਹੀਦੇ ਹਨ। ਜਿਸ ਐੱਸ.ਐਚ.ਓ. ਦੇ ਖੇਤਰ ਵਿਚ ਨਸ਼ੀਲੇ ਪਦਾਰਥ ਵੇਚੇ ਜਾ ਰਹੇ ਹਨ ਜਾਂ ਡਰੱਗ ਓਵਰਡੋਸ ਕਾਰਨ ਮੌਤ ਹੁੰਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਸ਼ਰਾਬ ਦਾ ਸ਼ੌਂਕੀਆਂ ਚਲਣ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਅਲਕੋਹਲ ਦਾ ਜਿਆਦਾ ਸੇਵਨ ਇਕ ਰੋਗ ਹੁੰਦਾ ਹੈ। ਪ੍ਰਸ਼ਾਸ਼ਨ ਨੂੰ ਹਰ ਵਿੱਤੀ ਸਾਲ ਦੌਰਾਨ ਸ਼ਰਾਬ ਦੇ ਠੇਕਿਆਂ ਨੂੰ ਘਟਾਉਣ ਲਈ ਪ੍ਰਸਤਾਵ ਪੇਸ਼ ਕੀਤਾ ਜਾਣਾ ਚਾਹੀਦਾ ਹੈ।

ਕਰਮਚਾਰੀਆਂ ਲਈ ਆਪਣੇ ਕੰਮ ਸਥਾਨ ਤੇ ਹਫਤਾਵਾਰੀ ਯੋਗਾ ਕਲਾਸਾਂ ਲਾਉਣੀਆਂ ਚਾਹੀਦੀਆਂ ਹਨ। ਪਿੰਡਾਂ ਵਿਚ ਵਧੇਰੇ ਖੇਡ ਕੇਂਦਰ ਵਿਕਸਤ ਕੀਤੇ ਜਾਣੇ ਚਾਹੀਦੇ ਹਨ। ਮੌਜੂਦਾ ਖੇਡ ਕੇਂਦਰਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ। ਸਿਹਤ ਵਿਭਾਗ ਨੂੰ ਸਟੀਰੌਇਡ ਅਤੇ ਪੂਰਕ ਚੀਜਾਂ ਦੇ ਮਾੜੇ ਪ੍ਰਭਾਵਾਂ ਤੇ ਕਿਤਾਬਾਂ ਪੇਸ਼ ਕਰਨੀਆਂ ਚਾਹੀਦੀਆਂ ਹਨ ਅਤੇ ਸਮੇਂ ਸਮੇਂ ਤੇ ਪਾਬੰਦੀਸ਼ੁਦਾ ਦਵਾਈਆਂ ਦੀ ਸੂਚਨਾ ਜਨਤਕ ਕੀਤੀ ਜਾਣੀ ਚਾਹੀਦੀ ਹੈ।

ਪੁਰਸ਼ਾਂ ਅਤੇ ਔਰਤਾਂ ਲਈ ਵੱਖਰੇ ਨਸ਼ਾ ਛੁਡਾਊ ਕੇਂਦਰ ਬਣਾਏ ਜਾਣੇ ਚਾਹੀਦੇ ਹਨ। ਚੰਡੀਗੜ੍ਹ ਪੁਲਿਸ, ਸਿੱਖਿਆ ਵਿਭਾਗ, ਖੇਡ ਵਿਭਾਗ ਅਤੇ ਸੋਸ਼ਲ ਸਕਿਉਰਿਟੀ ਡਿਪਾਰਟਮੈਂਟ ਦੁਆਰਾ ਵਿਸ਼ੇਸ਼ ਤੌਰ ‘ਤੇ ਜੋਖਮ ਵਾਲੇ ਬੱਚਿਆਂ ਦੀ ਸ਼ਨਾਖਤ ਕਰਨ ਦੇ ਨਾਲ ਨਾਲ ਯੋਗਾ, ਧਿਆਨ, ਖੇਡਾਂ, ਸ਼ਖਸੀਅਤ ਵਿਕਾਸ ਵਰਗ ਅਤੇ ਵਾਧੂ ਕੋਚਿੰਗ ਕਲਾਸਾਂ ਦੇ ਮਾਧਿਅਮ ਰਾਹੀਂ ਅਜਿਹੇ ਛੋਟੇ ਸਮੂਹਾਂ ਦੀ ਸਥਾਪਨਾ ਕਰਨੀ ਵੀ ਵੇਲੇ ਦੀ ਲੋੜ ਹੈ।

ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ ਤੇ ਪ੍ਰਧਾਨ ਸੌਰਭ ਜੋਸ਼ੀ ਦੀ ਅਗਵਾਈ ਵਾਲੇ ਇਸ ਵਫਦ ਵਿਚ ਰੰਜਨ ਸੇਠੀ, ਮੀਤ ਪ੍ਰਧਾਨ ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ, ਪੀ.ਐਸ. ਲਾਂਬਾ, ਸਕੱਤਰ ਨੈੱਟਬਾਲ ਸਪੋਰਟਸ ਪ੍ਰੋਮੋਸ਼ਨ ਐਸੋਸੀਏਸ਼ਨ, ਦੀਪਕ, ਸਕੱਤਰ ਕਿਆਕਿੰਗ ਅਤੇ ਕੈਨੋਇੰਗ ਐਸੋਸੀਏਸ਼ਨ ਆਫ ਚੰਡੀਗੜ੍ਹ, ਡਾ. ਰਾਜਿੰਦਰ ਮਾਨ, ਸਕੱਤਰ ਚੰਡੀਗੜ੍ਹ ਬਾਕਸਿੰਗ ਐਸੋਸੀਏਸ਼ਨ, ਹਰੀਸ਼ ਕੱਕੜ, ਸਕੱਤਰ, ਚੰਡੀਗੜ੍ਹ ਟੇਬਲ ਟੈਨਿਸ ਐਸੋਸੀਏਸ਼ਨ, ਸੁਰਿੰਦਰ ਮਹਾਜਨ, ਸਕੱਤਰ ਚੰਡੀਗੜ੍ਹ ਬੈਡਮਿੰਟਨ ਅਸੋਸੀਸ਼ਨ, ਰਮੇਸ਼ ਹਾਂਡਾ, ਸਕੱਤਰ ਮਾਸਟਰ ਐਥਲੈਟਿਕ ਐਸੋਸੀਏਸ਼ਨ, ਹਰਭੂਸ਼ਨ ਗੁਲਾਟੀ, ਸੈਕਟਰੀ ਚੰਡੀਗੜ੍ਹ ਖੋ ਖੋ ਐਸੋਸੀਏਸ਼ਨ, ਨਰੇਸ਼, ਚੰਡੀਗੜ੍ਹ ਟੇਬਲ-ਟੈਨਿਸ ਐਸੋਸੀਏਸ਼ਨ, ਅਸ਼ਵਨੀ ਕੁਮਾਰ, ਸੈਕਟਰੀ ਚੰਡੀਗੜ੍ਹ ਕਰਾਟੇ ਐਸੋਸੀਏਸ਼ਨ, ਚੰਡੀਗੜ੍ਹ ਚੈਸ ਐਸੋਸੀਏਸ਼ਨ ਦੇ ਸਕੱਤਰ ਵਿਪਨੇਸ਼ ਭਾਰਦਵਾਜ, ਰਜਿੰਦਰ ਸ਼ਰਮਾ, ਜਿਮਨਾਸਟਿਕ ਇੰਟਰਨੈਸ਼ਨਲ ਅੰਪਾਇਰ, ਰਮਨ ਆਚਾਰਿਆ, ਸਕੱਤਰ ਯੋਗਾ ਐਸੋਸੀਏਸ਼ਨ, ਬੀਰਬਲ ਵਢੇਰਾ, ਚੰਡੀਗੜ੍ਹ ਲਾਅਨ ਟੈਨਿਸ ਐਸੋਸੀਏਸ਼ਨ, ਉਮੇਸ਼ ਕੁਮਾਰ, ਚੰਡੀਗੜ੍ਹ ਵੁਸ਼ੂ ਐਸੋਸੀਏਸ਼ਨ, ਕ੍ਰਿਸ਼ਨ ਲਾਲ, ਜੂਡੋ, ਵਿਕਰਮ ਸਿੰਘ, ਚੰਡੀਗੜ੍ਹ ਤੀਰਅੰਦਾਜ਼ੀ ਐਸੋਸੀਏਸ਼ਨ, ਅਰਜੁਨ ਚੰਦੇਲ , ਰਾਈਫਲ ਸ਼ੂਟਿੰਗ, ਰਮੇਸ਼ ਸਿੰਘ ਰਾਵਤ, ਚੰਡੀਗੜ੍ਹ ਰੋਇੰਗ ਐਸੋਸੀਏਸ਼ਨ, ਜੈਅੰਤ ਅੱਤਰੇ, ਖਜਾਨਚੀ ਚੰਡੀਗੜ ਰਗਬੀ ਫੁੱਟਬਾਲ ਐਸੋਸੀਏਸ਼ਨ, ਵਿਪਨ, ਸੰਯੁਕਤ ਸਕੱਤਰ ਚੰਡੀਗੜ੍ਹ ਰਗਬੀ ਫੁਟਬਾਲ ਐਸੋਸੀਏਸ਼ਨ, ਸੁਨੀਲ ਕੁਮਾਰ, ਚੰਡੀਗੜ੍ਹ ਹੈਂਡਬਾਲ ਐਸੋਸੀਏਸ਼ਨ, ਹਰਦੀਪ ਸਿੰਘ ਮੱਲ੍ਹੀ, ਇੰਟਰਨੈਸ਼ਨਲ ਬਾਡੀ ਬਿਲਡਰ, ਔਸਕਰ ਬਾਂਸਲ, ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰੀ, ਆਰੀਅਨਪਾਲ ਸਿੰਘ, ਇੰਟਰਨੈਸ਼ਨਲ ਰੋਲਰ ਸਕੇਟਿੰਗ, ਨਿਧੀ ਰੇਹਾਨ, ਈਸ਼ਾ ਫਾਊਂਡੇਸ਼ਨ, ਮੋਨਾ ਸੇਠੀ, ਡਾਇਰੈਕਟਰ, ਪ੍ਰਿੰਸੀਪਲ ਬ੍ਰਿਟਿਸ਼ ਸਕੂਲ, ਐਸ.ਸੀ. ਗੁਪਤਾ, ਉਪ ਪ੍ਰਧਾਨ ਜੋਸ਼ੀ ਫਾਊਂਡੇਸ਼ਨ, ਉਮੇਸ਼ ਘਈ, ਸ੍ਰੀ ਸ਼੍ਰੀ ਰਵੀ ਸ਼ੰਕਰ, ਸਵਤੰਤਰ ਅਵਸਥੀ, ਜਨਰਲ ਸਕੱਤਰ ਜੋਸ਼ੀ ਫਾਊਂਡੇਸ਼ਨ ਅਤੇ ਡਾ. ਅਕਸ਼ੈ ਅਨੰਦ, ਪ੍ਰੋ. ਨਿਊਰੋਸਾਇੰਸ ਰੀਸਰਚ ਲੈਬ, ਪੀਜੀਆਈ, ਚੰਡੀਗੜ੍ਹ ਆਦਿ ਸ਼ਾਮਲ ਹੋਏ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION