31.7 C
Delhi
Saturday, April 20, 2024
spot_img
spot_img

ਚੰਡੀਗੜ੍ਹ ’ਚ ਹੋਈ ਅੰਗਹੀਣਾਂ ਲਈ ਸਹਾਇਤਾ ਉਪਕਰਨਾਂ ਬਾਰੇ ਰਾਸ਼ਟਰੀ ਪੱਧਰ ਦੀ ਕਾਨਫਰੰਸ

ਪਟਿਆਲਾ, 30 ਦਸੰਬਰ, 2019 –
ਇੰਡੀਅਨ ਅਸੋਸੀਏਸ਼ਨ ਆਫ ਐਸਿਸੇਟਿਵ ਟੈਕਨਾਲੋਜਿਸਟ ਵਲੋਂ ਰੈਡ ਕਰਾਸ ਪਟਿਆਲਾ ਦੇ ਸਹਿਯੋਗ ਨਾਲ ਦੂਜੀ ਰਾਸ਼ਟਰੀ ਪੱਧਰ ਦੀ ਕਾਨਫਰੰਸ ਦਾ ਆਯੋਜਨ ਚੰਡੀਗੜ੍ਹ ਵਿਖੇ ਕੀਤਾ ਗਿਆ।ਅੰਗਹੀਣ ਅਤੇ ਸਹਾਇਤਾ ਉਪਕਰਨਾ ਦੇ ਵਿਸ਼ੇ ਤੇ ਅਧਾਰਤ ਇਸ ਰਾਸ਼ਟਰੀ ਕਾਨਫਰੰਸ ਵਿਚ ਦੇਸ ਵਿਦੇਸ ਤੋਂ 300 ਤੋਂ ਵੱਧ ਮਾਹਿਰਾਂ ਨੇ ਹਿੱਸਾ ਲਿਆ ਅਤੇ ਅੰਗਹੀਣਤਾ ਅਤੇ ਮੁੜਵਸੇਬੇ ਨਾਲ ਸਬੰਧਤ ਵਿਸੇ ਤੇ 28 ਖੋਜ਼ ਪੱਤਰ ਪੜ੍ਹੇ ਗਏ।

ਇਸ ਕਾਨਫਰੰਸ ਦਾ ਉਦਘਾਟਨ ਸ਼੍ਰੀਮਤੀ ਅਨੀਲਾ ਭੇਂਦੀਆ, ਮਾਨਯੋਗ ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਛੱਤੀਸਗੜ੍ਹ ਵਲੋਂ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਸ਼੍ਰੀਮਤੀ ਭੇਂਦੀਆ ਵਲੋਂ ਅੰਗਹੀਣਾ ਪ੍ਰਤੀ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ।ਇਸ ਮੌਕੇ ਤੇ ਡਾ. ਏ. ਕੇ ਮੁੱਖਰਜ਼ੀ, ਡਾਇਰੈਕਟਰ ਇੰਡੀਅਨ ਸਪਾਈਨਲ ਇੰਜ਼ੂੳਰੀ ਸੈੰਟਰ ਨਵੀ ਦਿੱਲੀ ਅਤੇ ਡਾ ਰਵਿੰਦਰ ਸਿੰਘ ਆਈ ਸੀ ਐਮ ਆਰ ਨਵੀ ਦਿੱਲੀ ਵਲੋਂ ਭਾਰਤੀ ਸੰਦਰੱਭ ਵਿੱਚ ਸਹਾਇਤਾ ਉਪਕਰਣਾ ਦੀ ਉਪਲੱਭਤਾ ਬਾਰੇ ਪੇਪਰ ਪੜ੍ਹੇ ਗਏ।

ਰਿਹੈਬਲੀਟੇਸ਼ਨ ਕਾੳਂਸਲ ਇੰਡੀਆ ਦੇ ਮੈਂਮਬਰ ਸਕੱਤਰ ਡਾ ਸਬੋਧ ਕੁਮਾਰ ਵਲੋਂ ਬਤੋਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਛੱਤੀਸਗੜ੍ਹ ਸਰਕਾਰ ਵਲੋਂ ਵਿਸ਼ੇਸ਼ ਤੌਰ ਤੇ ਅੰਗਹੀਣ ਵਿਸ਼ੇ ਦੇ ਮਾਹਿਰਾਂ ਦੀ 20 ਮੈਂਬਰੀ ਟੀਮ ਨੇ ਸ਼ਿਰਕਤ ਕੀਤੀ।

ਕਾਨਫਰੰਸ ਦੇ ਦੂਜੇ ਦਿਨ ਸਮਾਪਤੀ ਸਮਾਰੋਹ ਵਿਚ ਨੈਸ਼ਨਲ ਇੰਸਟੀਚਿਊਟ ਇੰਮਾਵਰਮੈਂਟ ਆਫ ਪਰਸਨ ਵਿੱਦ ਮਲਟੀਪਲ ਡਿਸਏਬੀਲਿਟੀਜ਼ ਚੇਨਈ ਦੇ ਡਾਇਰੈਕਟਰ ਡਾਂ ਹਿੰਮਾਗਸ਼ੂ ਦਾਸ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਚੰਡੀਗੜ੍ਹ ਦੇ ਰਮਾਡਾ ਹੋਟਲ ਵਿਚ ਹੋਈ ਇਸ ਕਾਨਫਰੰਸ ਵਿਚ ਅੰਗਹੀਣਤਾ ਨਾਲ ਸਬੰਧਤ ਸਹਾਇਤਾ ਉਪਕਰਣਾਂ ਦੀ ਪਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਦੇਸ਼ ਵਿਦੇਸ਼ ਦੀਆਂ 40 ਤੋਂ ਵੱਧ ਕੰਪਨੀਆਂ ਨੇ ਹਿੱਸਾ ਲਿਆ।

ਇਸ ਪਰਦਰਸ਼ਨੀ ਵਿਚ ਅੰਗਹੀਣਤਾਂ ਨਾਲ ਸਬੰਧਤ ਸਹਾਹਿਤਾ ਉਪਕਰਣ ਜਿਵੇ ਵਿਸ਼ੇਸ਼ ਪਤਾਵੇ, ਬੂਟ ਵਹੀਲ ਚੇਅਰ ਆਦਿ ਵਿਸ਼ੇਸ ਖਿੱਚ ਦਾ ਕੇਂਦਰ ਸਨ।

ਇੰਡੀਅਨ ਅਸੋਸੀਏਸ਼ਨ ਆਫ ਐਸਿਸੇਟਿਵ ਟੈਕਨਾਲੋਜਿਸਟ ਦੇ ਪ੍ਰਧਾਨ ਸ਼੍ਰੀ ਮੁਕੇਸ਼ ਦੋਸ਼ੀ ਨੇ ਦੱਸਿਆ ਇਹ ਰਾਸ਼ਟਰੀ ਪੱਧਰ ਦੀ ਇਹ ਦੂਜੀ ਕਾਨਫਰੰਸ ਹੈ ਅਤੇ ਉਹਨਾਂ ਕਿਹਾ ਕਿ ਅਸੋਸੀਏਸ਼ਨ ਦਾ ਮੁੱਖ ਮੰਤਵ ਅੰਗਹੀਣਤਾ ਲਈ ਕੰਮ ਕਰ ਰਹੇ ਮਾਹਿਰਾ ਵਿਚ ਤਾਲ ਮੇਲ ਬਿਠਾਉਣਾਂ ਅਤੇ ਅੰਗਹੀਣਾਂ ਲਈ ਲੋੜੀਂਦੇ ਸਹਾਇਤਾ ਉਪਕਰਣਾਂ ਨੂੰ ਉਪਲੱਭਧ ਕਰਵਾਉਣ ਲਈ ਸਰਕਾਰ ਪੱਧਰ ਤੇ ਉਪਰਾਲੇ ਕਰਨੇ ਹਨ।

ਕਾਨਫਰੰਸ ਦੇ ਆਰਗੇਨਾਇਜਿੰਗ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਅੰਗਹੀਣ ਵਿਸ਼ੇ ਨਾਲ ਸਬੰਧਿਤ ਇਹ ਕਾਨਫਰੰਸ ਭਾਰਤ ਵਿਚ ਪਹਿਲੀ ਵਾਰ ਇਸ ਖੇਤਰ ਵਿਚ ਹੋਈ ਹੈ ਅਤੇ ਇਸ ਨਾਲ ਜਿਥੇ ਭਾਰਤ ਦੇ ਉਤਰੀ ਖੇਤਰ ਵਿਚ ਅੰਗਹੀਣਤਾ ਦੀ ਰੋਕਥਾਮ ਵਿਚ ਮੱਦਦ ਮਿਲੇਗੀ ਉੱਥੇ ਅੰਗਹੀਣਾ ਦੀ ਭਲਾਈ ਲਈ ਹੋਰ ਵਧੀਆ ਉਪਰਾਲੇ ਕੀਤੇ ਜਾ ਸਕਣਗੇ। ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮੀਤ ਦੀ ਅਗਵਾਈ ਵਿਚ ਅਜਿਹਾ ਨਿਵੇਕਲਾ ਉਪਰਾਲਾ ਆਪਣੇ ਆਪ ਵਿਚ ਰੈਡ ਕਰਾਸ ਪਟਿਆਲਾ ਲਈ ਇੱਕ ਵੱਡੀ ਉਪਲੱਭਦੀ ਹੈ।

ਟਾਈਨੋਰ ਇੰਡੀਆ ਪ੍ਰਾਈਵੇਟ ਲਿਮਟਡ ਵਲੋਂ ਇਸ ਮੌਕੇ ਅੰਗਹੀਣਤਾ ਦੇ ਖੇਤਰ ਤੇ ਡਾ. ਪੀ. ਜੇ. ਸਿੰਘ ਦੀ ਅਗਵਾਈ ਵਿਚ ਵਧੀਆ ਕੰਮ ਕਰਨ ਵਾਲੇ ਡਾ. ਸ਼ੋਈਕਤ ਘੋਸ਼ ਬੈਂਗਲੂਰ ਨੂੰ ਇਕ ਲੱਖ ਦਾ ਇਨਾਮ ਨਾਲ ਸਨਮਾਨਿਆ ਗਿਆ। ਅਤੇ ਇੰਡੀਅਨ ਅਸੋਸੀਏਸ਼ਨ ਆਫ ਐਸਿਸੇਟਿਵ ਟੈਕਨਾਲੋਜਿਸਟ ਵਲੋ ਸ਼੍ਰੀ ਆਸ਼ਿਸ਼ ਬੰਦੌਉਪਾਧਿਆਏ , ਸ਼੍ਰੀ ਜ਼ੀ ਬੀ ਸਿੰਘ ਅਤੇ ਸ਼੍ਰੀ ਵਿਨੌਦ ਬਾਂਟੀ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਤ ਕੀਤਾ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION