32.8 C
Delhi
Wednesday, April 24, 2024
spot_img
spot_img

ਚੰਡੀਗੜ੍ਹ ’ਚ ਇਕੋ ਦਿਨ 11 ਕੋਰੋਨਾ ਪਾਜ਼ਿਟਿਵ ਕੇਸ, ਮੋਦੀ ਨੇ ਬਦਨੌਰ ਤੋਂ ਜਾਣਿਆ ਹਾਲ

ਯੈੱਸ ਪੰਜਾਬ

ਚੰਡੀਗੜ੍ਹ, 28 ਅਪ੍ਰੈਲ, 2020:

ਚੰਡੀਗੜ੍ਹ ਵਿਚ ਅੱਜ 11 ਵਿਅਕਤੀਆਂ ਨੂੂੰ ਕੋਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਸਨਸਨੀ ਵਾਲਾ ਮਾਹੌਲ ਹੈ। ਇਕ ਹੀ ਦਿਨ ਵਿਚ ਇੰਨੇ ਜ਼ਿਆਦਾ ਕੇਸ ਆਉਣ ਦਾ ਇਹ ਪਹਿਲਾ ਮਾਮਲਾ ਹੈ।

ਇਸ ਦੇ ਨਾਲ ਹੀ ਚੰਡੀਗੜ੍ਹ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 56 ਤਕ ਜਾ ਪੁੱਜੀ ਹੈ।

ਇਸੇ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਸ੍ਰੀ ਵੀ.ਪੀ. ਸਿੰਘ ਬਦਨੌਰ ਨਾਲ ਗੱਲਬਾਤ ਕਰਕੇ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਇਸ ਮਹਾਂਮਾਰੀ ਦੀ ਸਥਿਤੀ ਦੀ ਜਾਇਜ਼ਾ ਲਿਆ।

ਪਿਛਲੇ 24 ਘੰਟਿਆਂ ਵਿਚ 20 ਅਤੇ ਪਿਛਲੇ ਤਿੰਨ ਦਿਨਾਂ ਵਿਚ ਹੀ 26 ਕੇਸ ਸਾਹਮਣੇ ਆਉਣ ਨਾਲ ਗਿਣਤੀ ਲਗਪਗ ਦੁਗਣੀ ਹੋ ਗਈ ਹੈ।

ਦੋ ਔਰਤਾਂ ਸਮੇਤ 5 ਨਵੇਂ ਕੇਸ ਸੈਕਟਰ 30 ਤੋਂ ਆਏ ਹਨ ਜਿਸ ਨਾਲ ਇੱਥੇ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 9 ਹੋ ਗਈ ਹੈ। ਇਹ ਨਵੇਂ ਪਾਜ਼ਿਟਿਵ ਕੇਸ ਵੀ ਪਹਿਲਾਂ ਪਾਜ਼ਿਟਿਵ ਪਾਏ ਗਏ ਕੇਸਾਂ ਦੇ ਸੰਪਰਕ ਵਿਚ ਸਨ।

ਅੱਜ 6 ਪਾਜ਼ਿਟਿਵ ਕੇਸ ਬਾਪੂ ਧਾਮ ਕਾਲੋਨੀ ਤੋਂ ਆਏ ਜਿਹੜੇ ਪਹਿਲਾਂ ਹੀ ਪਾਜ਼ਿਟਿਵ ਪਾਏ ਗਏ 2 ਕੇਸਾਂ ਦਾ ਸੰਪਰਕ ਹਨ। ਬਾਪੂ ਧਾਮ ਦੇ 6 ਕੇਸਾਂ ਵਿਚ ਇਕ 25 ਸਾਲਾ ਅਤੇ ਇਕ 40 ਸਾਲਾ ਔਰਤ ਸ਼ਾਮਿਲ ਹਨ। ਇਸ 40 ਸਾਲਾ ਔਰਤ ਦੇ ਚਾਰ ਬੱਚੇ ਵੀ ਪਾਜ਼ਿਟਿਵ ਪਾਏ ਗਏ ਹਨ।

ਹੁਣ ਤਕ ਦੇ 56 ਕੇਸਾਂ ਵਿਚੋਂ 39 ਅਜੇ ਵੀ ਐਕਟਿਵ ਹਨ ਜਦਕਿ 17 ਵਿਅਕਤੀ ‘ਨੈਗੇਟਿਵ’ ਹੋ ਕੇ ਸਿਹਤਯਾਬ ਕਰਾਰ ਦਿੱਤੇ ਜਾ ਚੁੱਕੇ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION