35.1 C
Delhi
Saturday, April 20, 2024
spot_img
spot_img

ਚੰਗਾਲੀਵਾਲਾ ਕਾਂਡ – ਭੱਠਲ ’ਤੇ ਉਂਗਲ ਉਠਾਉਂਦਿਆਂ ਭਗਵੰਤ ਮਾਨ ਨੇ ਸੀ.ਬੀ.ਆਈ. ਜਾਂਚ ਮੰਗੀ

ਚੰਡੀਗੜ੍ਹ, 17 ਨਵੰਬਰ 2019:
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਲਹਿਰਾਗਾਗਾ ਦੇ ਚੰਗਾਲੀਵਾਲਾ ਪਿੰਡ ‘ਚ ਦਲਿਤ ਨੌਜਵਾਨ ਜਗਮੇਲ ਸਿੰਘ ‘ਤੇ ਢਾਹੇ ਗਏ ਅਣਮਨੁੱਖੀ ਜ਼ੁਲਮ ਅਤੇ ਕਤਲ ਦੇ ਸੰਗੀਨ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ ਅਤੇ ਇਸ ਮਾਮਲੇ ਨੂੰ ਪਾਰਲੀਮੈਂਟ ‘ਚ ਵੀ ਉਠਾਉਣਗੇ।

ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਜਿਸ ਕਰੂਰਤਾ ਅਤੇ ਵਹਿਸ਼ੀਆਨਾ ਤਰੀਕੇ ਨਾਲ ਜਗਮੇਲ ਨੂੰ ਨੋਚ-ਨੋਚ ਕੇ ਮਾਰਿਆ ਗਿਆ ਅਤੇ ਕੁੱਟ-ਵੱਢ ਦੌਰਾਨ ਉਸ ਨੂੰ ਪਿਸ਼ਾਬ ਪਿਲਾਇਆ ਗਿਆ, ਉਸ ਦੀ ਜਿੰਨੀ ਨਿਖੇਧੀ ਹੋ ਸਕੇ, ਉਨ੍ਹੀਂ ਥੋੜ੍ਹੀ ਹੈ। ਅਜਿਹਾ ਗੈਰ-ਮਨੁੱਖੀ ਕਾਰਾ ਕਰਨ ਵਾਲੇ ਜ਼ਾਲਮਾਂ ਨੂੰ ਮਿਸਾਲੀਆ ਸਜਾ ਮਿਲੇ ਤਾਂ ਕਿ ਭਵਿੱਖ ‘ਚ ਕੋਈ ਅਜਿਹਾ ਖੋਫਨਾਕ ਕਾਰਾ ਕਰਨ ਦੀ ਸੋਚ ਵੀ ਨਾ ਸਕੇ।

ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਲਪੇਟਦਿਆਂ ਕਿਹਾ ਕਿ ਜੇਕਰ ਬਾਦਲ ਸਰਕਾਰ ਵੇਲੇ ਅਬੋਹਰ ‘ਚ ਦਲਿਤ ਨੌਜਵਾਨ ਭੀਮ ਟਾਂਕ ਦੀ ਬਾਦਲ ਪਰਿਵਾਰ ਦੇ ਅਤਿ ਕਰੀਬੀ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਅਤੇ ਹੋਰ ਲੋਕਾਂ ਵੱਲੋਂ ਕੀਤੀ ਗਈ ਇਸੇ ਤਰ੍ਹਾਂ ਦੇ ਘਿਨੌਣੀ ਹੱਤਿਆ ਲਈ ਮਿਸਾਲੀਆਂ ਸਜਾ ਦਿੱਤੀ ਹੁੰਦੀ ਤਾਂ ਚੰਗਾਲੀਵਾਲਾ ਦੇ ਅਪਰਾਧੀ ਵੀ ਅਜਿਹਾ ਕਰਨ ਤੋਂ ਡਰਦੇ। ਮਾਨ ਨੇ ਕਿਹਾ ਕਿ ਨਾ ਤਾਂ ਬਾਦਲ ਵੇਲੇ ਕਾਨੂੰਨ ਦਾ ਰਾਜ ਸੀ ਅਤੇ ਨਾ ਹੀ ਹੁਣ ਹੈ।

ਭਗਵੰਤ ਮਾਨ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਜਾਂਚ ਦੇ ਘੇਰੇ ਵਿੱਚ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਉਨ੍ਹਾਂ ਦੇ ਭਤੀਜੇ ਅਤੇ ਸਲਾਹਕਾਰ ਹੈਨਰੀ ਅਤੇ ਐੱਸਐੱਚਓ ਲਹਿਰਾਗਾਗਾ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚੋਂ ਸਿਆਸੀ ਬੂ ਆ ਰਹੀ ਹੈ।

ਮਾਨ ਨੇ ਦੱਸਿਆ ਕਿ ਘਟਨਾ 7 ਨਵੰਬਰ ਨੂੰ ਵਾਪਰੀ ਜਦਕਿ ਐਫਆਈਆਰ 6 ਦਿਨ ਬਾਅਦ ਨੂੰ ਓਦੋਂ ਦਰਜ ਕੀਤੀ ਜਦੋਂ ਜਗਮੇਲ ਦੀ ਹਾਲਤ ਅਤਿ ਗੰਭੀਰ ਹੋ ਗਈ। ਕਿਸ ਸਿਆਸੀ ਦਬਾਅ ਥੱਲੇ ਐਨੇ ਦਿਨ ਮਾਮਲਾ ਨਹੀਂ ਦਰਜ ਕੀਤਾ ਗਿਆ, ਐਸਐਚਓ ਲਹਿਰਾਗਾਗਾ ਤੋਂ ਇਸ ਦੀ ਬਰੀਕੀ ਨਾਲ ਪੁੱਛ ਗਿੱਛ ਕਰਨੀ ਬਣਦੀ ਹੈ।

ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ‘ਸਰਕਾਰ’ ਯੂਰਪੀ ਦੇਸ਼ਾਂ ‘ਚ ਆਪਣੀ ‘ਕਿਚਨ ਕੈਬਨਿਟ’ ਨਾਲ ਮਸਤ ਹੋ ਕੇ ‘ਸ਼ਿਕਾਰ’ ਖੇਡਣ ਗਈ ਹੋਈ ਹੈ, ਇੱਥੇ ਲਾਵਾਰਸ ਸੂਬੇ ‘ਚ ਦਰਿੰਦੇ ਇਨਸਾਨੀਅਤ ਦਾ ‘ਸ਼ਿਕਾਰ’ ਖੇਡਣ ‘ਤੇ ਉਤਰ ਆਏ ਹਨ।

ਭਗਵੰਤ ਮਾਨ ਨੇ ਕਿਹਾ ਕਿ 4 ਦਿਨ ਪਹਿਲਾਂ ਮੁੱਖ ਮੰਤਰੀ ਦੇ ਵਿਦੇਸ਼ੀ ਦੌਰੇ ਬਾਰੇ ਮੈਂ (ਮਾਨ) ਜੋ ਖ਼ਦਸ਼ੇ ਪ੍ਰਗਟ ਕੀਤੇ ਸਨ, ਉਹੋ ਕੌੜਾ ਸੱਚ ਸਾਹਮਣੇ ਆ ਗਿਆ ਹੈ ਕਿ ਜਗਮੇਲ ਦੇ ਪਰਿਵਾਰ ਸਮੇਤ ਆਮ ਲੋਕਾਂ ਅਤੇ ਜਥੇਬੰਦੀਆਂ ਵੱਲੋਂ ਇਨਸਾਫ਼ ਅਤੇ ਜਾਇਜ਼ ਮੰਗਾਂ ਲਈ ਪੂਰਾ ਲਹਿਰਾਗਾਗਾ ਇਲਾਕਾ ਜਾਮ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ‘ਚ ਸਰਕਾਰ ਕੋਲ ਕੋਈ ਅਧਿਕਾਰਤ ਨੁਮਾਇੰਦਾ ਹੀ ਨਹੀਂ ਹੈ ਜੋ ਮੁੱਖ ਮੰਤਰੀ ਦੀ ਮਾਰਫ਼ਤ ਗੱਲ ਕਰ ਸਕੇ ਅਤੇ ਪੀੜਤ ਪਰਿਵਾਰ ਨੂੰ ਭਰੋਸਾ ਦੇ ਸਕੇ, ਕਿਉਂਕਿ ਵਿਦੇਸ਼ੀ ਦੌਰੇ ‘ਤੇ ਜਾਣ ਤੋਂ ਪਹਿਲਾਂ ਕੈਪਟਨ ਆਪਣੇ ਸੀਨੀਅਰ ਮੋਸਟ ਮੰਤਰੀ ਨੂੰ ‘ਚਾਰਜ’ ਹੀ ਨਹੀਂ ਦੇ ਕੇ ਗਏ।

ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਹੋਰ ਸੀਨੀਅਰ ਅਤੇ ਸਥਾਨਕ ਆਗੂਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮ੍ਰਿਤਕ ਜਗਮੇਲ ਅਤੇ ਉਸ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲੱਗੇ ‘ਮੋਰਚੇ’ ‘ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।

ਮਾਨ ਨੇ ਪੀੜਤ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ। ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਵਿਧਾਇਕ ਅਮਨ ਅਰੋੜਾ ਸਮੇਤ ਸਥਾਨਕ ਲੀਡਰਸ਼ਿਪ ਜਗਮੇਲ ਨੂੰ ਇਨਸਾਫ਼ ਲਈ ਲਗਾਏ ‘ਮੋਰਚੇ’ ‘ਚ ਪਹਿਲਾਂ ਹੀ ਡਟੇ ਹੋਏ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION