29.1 C
Delhi
Friday, March 29, 2024
spot_img
spot_img

ਚੋਣਾਂ ਜਿੱਤਣ ਲਈ ਨੋਟ ਅਤੇ ਸ਼ਰਾਬ ਨਹੀਂ ਵੰਡਣਗੇ ਸਾਡੇ ਉਮੀਦਵਾਰ: ਜੀ.ਕੇ. – ‘ਜਾਗੋ’ ਦੇ 15 ਉਮੀਦਵਿਾਰਾਂ ਦੀ ਸੂਚੀ ਜਾਰੀ

ਯੈੱਸ ਪੰਜਾਬ
ਨਵੀਂ ਦਿੱਲੀ, 7 ਮਾਰਚ, 2021 :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣਾਂ ਲਈ ਅੱਜ ਜਾਗੋ ਪਾਰਟੀ ਨੇ ਪਾਰਟੀ ਉਮੀਦਵਾਰਾਂ ਦੀ ਪਹਿਲੀ ਲਿਸ਼ਟ ਜਾਰੀ ਕੀਤੀ। ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇੇ ਨੇ ਪਾਰਟੀ ਦੇ ਮੁਖ ਦਫ਼ਤਰ ਵਿਖੇ ਕਾਰਕੂੰਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕਮੇਟੀ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋਣ ਦਾ ਦਾਅਵਾ ਕੀਤਾ।

ਜੀਕੇ ਨੇ ਕਿਹਾ ਕਿ ਦਿੱਲੀ ਦੀਆਂ ਤਿੰਨ ਰਵਾਇਤੀ ਪਾਰਟੀਆਂ ‘ਚੋਂ ਸਭ ਤੋਂ ਪਹਿਲਾ ਪਾਰਟੀ ਉਮੀਦਵਾਰਾਂ ਦਾ ਐਲਾਨ ਕਰਕੇ ਅਸੀਂ ਆਪਣੀ ਤਿਆਰੀਆਂ ਬਾਰੇ ਸੰਗਤਾਂ ਨੂੰ ਜਾਣੂ ਕਰਵਾ ਦਿੱਤਾ ਹੈ। ਸਿਰਫ਼ 16 ਮਹੀਨੇ ਪੁਰਾਣੀ ਪਾਰਟੀ ਵੱਲੋਂ ਪੂਰੀ ਦਿੱਲੀ ‘ਚ ਸਭ ਤੋਂ ਪਹਿਲਾਂ 46 ਸੀਟਾਂ ਦੇ ਸਰਕਲ ਯੋਧੇ ਥਾਪਣ ਤੋਂ ਬਾਅਦ ਅੱਜ ਅਸੀਂ 15 ਉਮੀਦਵਾਰਾਂ ਦਾ ਐਲਾਨ ਕਰ ਰਹੇ ਹਾਂ। ਜਿਸ ਵਿੱਚ 2 ਪੀਐਚਡੀ ਅਤੇ 2 ਮਹਿਲਾ ਉਮੀਦਵਾਰ ਸ਼ਾਮਲ ਹਨ।

ਜੀਕੇ ਨੇ 1979 ‘ਚ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢਣ ਦੇ ਬਾਅਦ ਜਥੇਦਾਰ ਸੰਤੋਖ ਸਿੰਘ ਵੱਲੋਂ ਆਪਣੀ ਵੱਖਰੀ ਪਾਰਟੀ ਬਣਾ ਕੇ ਦਿੱਲੀ ਕਮੇਟੀ ਦੀ ਚੋਣਾਂ ਲੜਦੇ ਹੋਏ 46 ਵਿੱਚੋਂ 23 ਸੀਟਾਂ ਜਿੱਤਣ ਦੀ ਘਟਨਾਂ ਨੂੰ ਯਾਦ ਕੀਤਾ। ਜੀਕੇ ਨੇ ਕਿਹਾ ਕਿ ਜਥੇਦਾਰ ਜੀ ਦੇ ਵੇਲੇ ਅਕਾਲੀ ਦਲ ਦੇ ਨੁਮਾਇੰਦੇ ਕੇਂਦਰ ਸਰਕਾਰ ‘ਚ ਸੀ, ਪੰਜਾਬ ‘ਚ ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਸੀ ਤੇ ਅਕਾਲੀਆਂ ਦੀ ਸਾਥੀ ਜਨਸੰਘ ਕੋਲ ਦਿੱਲੀ ‘ਚ ਨਗਰ ਪਰਿਸ਼ਦ ਸੀ। ਫਿਰ ਵੀ ਜਥੇਦਾਰ ਸੰਤੋਖ ਸਿੰਘ ਨੇ ਅਕਾਲੀ ਸਿਆਸਤ ਨੂੰ ਹੈਰਾਨ ਕਰਨ ਵਾਲੇ ਨਤੀਜੇ ਦਿੱਤੇ ਸਨ।

ਜੀਕੇ ਨੇ 1979 ਦਾ ਇਤਿਹਾਸ 2021 ‘ਚ ਦੁਰਹਾਉਣ ਦੀ ਉਮੀਦ ਜਤਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਦਾ ਅੱਜ ਵੀ ਭਾਰਤੀ ਜਨਤਾ ਪਾਰਟੀ ਨਾਲ ਅੰਦਰੋਂ ਗੁਪਤ ਸਮਝੌਤਾ ਹੈ। ਪਰ ਦਿੱਲੀ ਦੀ ਸੰਗਤ ਦਾ ਅਸ਼ੀਰਵਾਦ ਸਾਡੇ ਨਾਲ ਰਹੇਗਾ। ਜੀਕੇ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸਾਡੀ ਪਾਰਟੀ ਦਾ ਕੋਈ ਵੀ ਉਮੀਦਵਾਰ ਨਾ ਨੋਟ ਵੰਡੇਗਾ ਅਤੇ ਨਾ ਹੀ ਸ਼ਰਾਬ ਵੰਡੇਗਾ। ਜਿਸਨੇ ਨੋਟਾਂ ਅਤੇ ਸ਼ਰਾਬ ਬਦਲੇ ਵੋਟਾਂ ਪਾਉਣੀਆਂ ਹਨ, ਮੇਹਰਬਾਨੀ ਕਰਕੇ ਉਹ ਜਾਗੋ ਦੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ। ਜੇਕਰ ਸਾਡੇ ਕਿਸੇ ਉਮੀਦਵਾਰ ਨੇ ਨੋਟ ਅਤੇ ਸ਼ਰਾਬ ਵੰਡਣ ਦੀ ਗਲਤੀ ਕੀਤੀ ਤਾਂ ਉਸਦੀ ਟਿਕਟ ਰੱਦ ਕਰਨ ‘ਚ ਮੈਂ ਇੱਕ ਮਿੰਟ ਦੇਰੀ ਨਹੀਂ ਕਰਾਂਗਾ।

ਜਾਗੋ ਵੱਲੋਂ ਜਾਰੀ ਕੀਤੀ ਗਈ ਲਿਸ਼ਟ ‘ਚ ਸੰਤਗੜ੍ਹ ਵਾਰਡ ਤੋਂ ਪਾਰਟੀ ਦੇ ਦਿੱਲੀ ਸਟੇਟ ਪ੍ਰਧਾਨ ਚਮਨ ਸਿੰਘ, ਟੈਗੋਰ ਗਾਰਡਨ ਵਾਰਡ ਤੋਂ ਪਾਰਟੀ ਦੇ ਕੌਮੀ ਸਕੱਤਰ ਜਨਰਲ ਪਰਮਿੰਦਰ ਪਾਲ ਸਿੰਘ, ਖਿਆਲਾ ਵਾਰਡ ਤੋਂ ਦਿੱਲੀ ਕਮੇਟੀ ਮੈਂਬਰ ਹਰਜਿੰਦਰ ਸਿੰਘ, ਕਨਾਟ ਪਲੇਸ ਵਾਰਡ ਤੋਂ ਸ਼ਮਸ਼ੇਰ ਸਿੰਘ ਸੰਧੂ ਤੇ ਪ੍ਰੀਤ ਵਿਹਾਰ ਵਾਰਡ ਤੋਂ ਮੰਗਲ ਸਿੰਘ ਸਾਬਕਾ ਦਿੱਲੀ ਕਮੇਟੀ ਮੈਂਬਰ, ਰਾਜੌਰੀ ਗਾਰਡਨ ਵਾਰਡ ਤੋਂ ਪਾਰਟੀ ਦੇ ਕੌਮਾਂਤਰੀ ਮੀਤ ਪ੍ਰਧਾਨ ਰਾਜਾ ਬਲਦੀਪ ਸਿੰਘ, ਰਮੇਸ਼ ਨਗਰ ਵਾਰਡ ਤੋਂ ਯੂਥ ਕੌਰ ਬ੍ਰਿਗੇਡ ਦੀ ਦਿੱਲੀ ਸਟੇਟ ਪ੍ਰਧਾਨ ਅਵਨੀਤ ਕੌਰ ਭਾਟੀਆ, ਸ਼ਕਤੀ ਨਗਰ ਵਾਰਡ ਤੋਂ ਕੌਰ ਬ੍ਰਿਗੇਡ ਦੀ ਕੋਆਰਡੀਨੇਟਰ ਹਰਪ੍ਰੀਤ ਕੌਰ, ਪ੍ਰੀਤਮਪੁਰਾ ਵਾਰਡ ਤੋਂ ਤਰਨਜੀਤ ਸਿੰਘ ਰਿੰਕੂ, ਹਰੀ ਨਗਰ ਵਾਰਡ ਤੋਂ ਪਰਮਜੀਤ ਸਿੰਘ ਮੱਕੜ, ਸ਼ਾਮ ਨਗਰ ਵਾਰਡ ਤੋਂ ਨੱਥਾ ਸਿੰਘ, ਤਿਲਕ ਨਗਰ ਵਾਰਡ ਤੋਂ ਕੰਵਲਜੀਤ ਸਿੰੰਘ ਜੌਲੀ, ਵਿਕਾਸ ਪੁਰੀ ਵਾਰਡ ਤੋਂ ਜਗਦੇਵ ਸਿੰਘ, ਸਫ਼ਦਰਜੰਗ ਐਨਕਲੇਵ ਤੋਂ ਸਤਨਾਮ ਸਿੰਘ ਖੀਵਾ ਅਤੇ ਗੀਤਾ ਕਾਲੌੌਨੀ ਵਾਰਡ ਤੋਂ ਕੁਲਵਿੰਦਰ ਸਿੰਘ ਸ਼ਾਮਲ ਹਨ। ਇਸ ਮੌਕੇ ਜਾਗੋ ਦੇ ਸਰਪ੍ਰਸ਼ਤ ਡਾਕਟਰ ਹਰਮੀਤ ਸਿੰਘ ਅਤੇ ਜੀਕੇ ਨੇ ਪਾਰਟੀ ਉਮੀਦਵਾਰਾਂ ਨੂੰ ਸਿਰੋਪਾ ਅਤੇ ਪਾਰਟੀ ਦਾ ਪੱਟਕਾ ਪਾ ਕੇ ਜਿੱਤ ਦਾ ਅਸ਼ੀਰਵਾਰ ਦਿੱਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION