ਅੱਜ-ਨਾਮਾ
ਚੋਣਾਂ, ਚੋਣਾਂ ਤੇ ਚੱਲਣਗੀਆਂ ਸਿਰਫ ਚੋਣਾਂ,
ਆਉਂਦਾ ਨਜ਼ਰ ਨਾ ਕੰਮ ਕੋਈ ਹੋਰ ਬੇਲੀ।
ਹੋ ਰਹੀ ਹਿਮਾਚਲ ਵੱਲ ਚੋਣ ਅਸੈਂਬਲੀ ਦੀ,
ਸੈਲਾਨੀ ਅੱਡਿਆਂ `ਤੇ ਪੈਂਦਾ ਈ ਸ਼ੋਰ ਬੇਲੀ।
ਕਾਂਗਰਸ, ਭਾਜਪਾ, ਪਾਰਟੀ ਆਪ ਸਮਝੋ,
ਹਰ ਕੋਈ ਦੂਜਿਆਂ ਨੂੰ ਆਖੇ ਚੋਰ ਬੇਲੀ।
ਵੋਟਾਂ ਪਾਉਣ ਦਾ ਰਹਿ ਗਿਆ ਇੱਕ ਹਫਤਾ,
ਲੱਗਦਾ ਪਤਾ ਨਹੀਂ, ਕਿਹੜੇ ਦਾ ਜ਼ੋਰ ਬੇਲੀ।
ਗੁਜਰਾਤ ਅੰਦਰ ਵੀ ਚੋਣ ਦਾ ਯੁੱਧ ਛਿੜਿਆ,
ਨਾਅਰਿਆਂ ਰੈਲੀਆਂ ਪਾਈ ਪਈ ਧੁੰਮ ਬੇਲੀ।
ਚਰਚਿਆਂ ਵਿੱਚ ਬੱਸ ਨਾਂਅ ਹਨ ਲੀਡਰਾਂ ਦੇ,
ਨਾਗਰਿਕ ਆਮ ਬਈ ਹੋਏ ਪਏ ਗੁੰਮ ਬੇਲੀ।
-ਤੀਸ ਮਾਰ ਖਾਂ
ਨਵੰਬਰ 05, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ