37.8 C
Delhi
Friday, April 19, 2024
spot_img
spot_img

ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਵੰਡੀ ਮ੍ਰਿਤਕ ਵਕੀਲਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ

ਯੈੱਸ ਪੰਜਾਬ
ਚੰਡੀਗੜ੍ਹ, 26 ਅਗਸਤ, 2021 (ਕੁਲਬੀਰ ਸਿੰਘ ਕਲਸੀ)
ਦੀ ਬਾਰ ਕੋਂਸਿਲ ਆਫ ਪੰਜਾਬ ਐਂਡ ਹਰਿਆਣਾ ਨੇ ਸੇਕਟਰ 37 ਵਿਖੇ ਲਾੱ ਭਵਨ ਵਿਚ ਆਯੋਜਤ ਇਕ ਪ੍ਰੋਗਰਾਮ ਦੇ ਦੌਰਾਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾ ਨੇ ਜਸਟਿਸ ਅਰੂਣ ਪੱਲੀ ਅਤੇ ਬਾਰ ਕੌਂਸਲ ਦੇ ਚੈਅਰਮੇਨ ਮਿੰਦਰਜੀਤ ਯਾਦਵ ਦੀ ਮੌਜੂਦਗੀ ਵਿਚ ਦਿਵੰਗਤ ਵਕੀਲਾਂ ਦੇ ਪਰਿਜਨਾਂ ਵਿਚ ਸਹਾਇਤਾ ਸਰੂਪ ਧੰਨਰਾਸ਼ੀ ਵਿਤਰਿਤ ਕੀਤੀ। ਇਸ ਮੌਕੇ ਤੇ ਬਾਰ ਕੋਂਸਲ ਆਫ ਇੰਡਿਆ ਦੇ ਮੈਂਬਰ ਪ੍ਰਤਾਪ ਸਿੰਘ, ਵਾਇਸ ਚੈਅਰਮੇਨ ਰਾਜ ਕੁਮਾਰ ਚੌਹਾਨ ਅਤੇ ਹੋਨਰੇਰੀ ਮੁੱਖ ਸਕਤਰ ਬਲਜਿੰਦਰ ਸੈਨੀ ਸਹਿਤ ਹੋਰ ਸ਼ਾਮਲ ਹੋਏ।

ਇਸ ਮੌਕੇ ਤੇ ਮਿੰਦਰਜੀਤ ਯਾਦਵ ਨੇ ਦਸਿਆ ਕਿ ਬਾਰ ਕੋਂਸਲ ਵੈਧਾਨਿਕ, ਇਨਰੋਲਮੇਂਟ ਅਤੇ ਡਿਿਸਪਲਿਨਰੀ ਐਕਸ਼ਨ ਰੁਪੀ ਕੰਮਾਂ ਦੇ ਇਲਾਵਾ ਲੀਗਲ ਫਰਟੇਰਨਿਟੀ ਵਿਚ ਕਲਿਆਣ ਕੰਮਾਂ ਤੇ ਵੀ ਬਲ ਦਿੰਦਾ ਹੈ।ਉਨ੍ਹਾਂ ਨੇ ਦਸਿਆ ਕਿ ‘ਦੀ ਐਡਵੋਕੇਟਸ ਵੈਲਫੇਅਰ ਐਕਟ’ ਦੇ ਅਧਿਿਨਅਮਨ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਬਾਰ ਕੋਂਸਲ ਨੇ ਹੁਣ ਤਕ ਅਪਣੇ ਆਪ ਸਾਧਨਾਂ ਰਾਹੀ ਲਗਭਗ 700 ਮ੍ਰਿਤਕ ਵਕੀਲਾਂ ਦੇ ਪਰਿਜਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਵਾ ਚੁਕਿਆ ਹੈ ਪ੍ਰੰਤੂ ਵਰਤਮਾਨ ਵਿਚ ਹਰ ਸਾਲ ਵੱਧ ਰਹੀ ਮਹਿੰਗਾਈ ਦੇ ਨਾਲ ਵੈਲਫੇਅਰ ਫੰਡ ਐਕਟਸ ਨੂੰ ਲਾਗੂ ਕਰਣਾ ਹੋਰ ਜਿਆਦਾ ਜਰੂਰੀ ਹੋ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਬਾਵਜੂਦ ਵਿਸਦੇ ਬਾਰ ਕੋੰੰਂਸਲ ਹੁਣ ਤਕ ਲੀਗਲ ਫਰਟੇਰਨਿਟੀ ਅਤੇ ਉਨ੍ਹਾਂ ਦੇ ਪਰਿਜਨ ਵਿਚ 4 ਕਰੋੜ 28 ਲੱਖ ਦੀ ਧੰਨਰਾਸ਼ੀ ਵੰਡ ਚੁਕਿਆ ਹੈ।

ਉਨ੍ਹਾਂ ਨੇ ਦਸਿਆਂ ਕਿ ਮੌਜੂਦਾ ਕੋਵਿਡ 19 ਦੇ ਚਲਦੇ ਪੂਰੀ ਦੂਨਿਆਂ ਆਰਥਕ ਮੰਦੀ ਦਾ ਸਾਹਮਣਾ ਕਰ ਰਹੀ ਹੈ ਅਤੇ ਕਾਨੂੰਨੀ ਬਿਰਾਦਰੀ ਸਭ ਤੋਂ ਜਿਆਦਾ ਪ੍ਰਭਾਵਤ ਹੋਈ ਹੈ। ਵੈਲਫੇਅਰ ਫੰਡ ਐਕਟ ਦੀ ਮਦਦ ਤੋਂ ਹਰਿਆਣਾ ਅਤੇ ਪੰਜਾਬ ਸੁਬੇ ਪਹਿਲਾਂ ਤੋਂ ਅਪਣੀ ਰਾਸ਼ੀ ਦਾ ਵਿਤਰਣ ਕਰ ਚੁਕੇ ਹਨ ਅਤੇ ਬਾਰ ਕੋਂਸਲ ਨੇ ਵੀ ਕੋਵਿਡ 19 ਵਿੱਡੀ ਸਹਾਇਤਾ ਦੇ ਹੇਠ ਅਪਣੀ ਲੀਗਲ ਫਰਟੇਰਨਿਟੀ ਵਿਚ ਪਹਿਲਾਂ ਹੀ 2.56 ਕਰੌੜ ਰੁਪਏ ਤੋਂ ਵੱਧ ਦਾ ਵਿਤਰਣ ਕਰ ਚੁਕਿਆ ਸੀ ਅਤੇ ਹੁਣ ਬਾਰ ਕੋਂਸਲ ਨੇ ਫੈਸਲਾ ਲਿਆ ਹੈ ਕਿ ਲਗਭਗ ਇਕ ਕਰੋੜ ਦਾ ਵਿਤਰਣ ਕਰਣ ਦਾ ਫੈਸਲਾ ਲਿਆ ਸੀ। ਉਨ੍ਹਾਂ ਨੇ ਸਮੂਚੀ ਬਿਰਾਦਰੀ ਨੂੰ ਭਰੋਸਾ ਦੁਵਾਇਆ ਕਿ ਬਾਰ ਕੋਂਸਲ ਸੰਕਟ ਦੀ ਘੜੀ ਵਿਚ ਹਮੇਸ਼ਾ ਉਨ੍ਹਾਂ ਦੇ ਨਾਲ ਖੜਾ ਹੋਇਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION