ਅੱਜ-ਨਾਮਾ
ਚਾੜ੍ਹ ਕੇ ਪੈੱਗ ਫਿਰ ਮੰਡਲੀ ਮਿੱਤਰਾਂ ਦੀ,
ਲੱਗੀ ਕਰਨ ਸੀ ਗਹਿਰ-ਵਿਚਾਰ ਮੀਆਂ।
ਕਹਿੰਦੇ ਚੋਣ ਦਾ ਰਿਹਾ ਨਾ ਵਕਤ ਬਹੁਤਾ,
ਮੱਲਣੀ ਕਿੱਧਰ ਦੀ ਅਸੀਂ ਕਤਾਰ ਮੀਆਂ।
ਭਾਰੂ ਦੂਜਿਆਂ `ਤੇ ਲੱਗਦਾ ਧੜਾ ਕਿਹੜਾ,
ਬਣਾਉਂਦਾ ਜਾਪਦਾ ਕੌਣ ਸਰਕਾਰ ਮੀਆਂ।
ਜਿਹੜੇ ਪਾਸੇ ਕੁਝ ਜਾਪਦੀ ਗੱਲ ਬਣਦੀ,
ਓਧਰ ਜਾਣ ਲਈ ਯਾਰ ਤਿਆਰ ਮੀਆਂ।
ਆਖਣ ਲੱਗਾ ਫਿਰ ਇੱਕ, ਓਏ ਰਹੋ ਢੱਕੇ,
ਬਾਹਲੀ ਦੂਰ ਦੀ ਮਾਰੋ ਨਹੀਂ ਛਾਲ ਮੀਆਂ।
ਕੋਰੋਨਾ ਮਾਰਦਾ ਛੱਲਾਂ ਈ ਚੜ੍ਹੀ ਆਉਂਦਾ,
ਸਿਰ`ਤੇ ਵੇਖ ਲਓ ਕੂਕਦਾ `ਕਾਲ ਮੀਆਂ।
-ਤੀਸ ਮਾਰ ਖਾਂ
ਜੁਲਾਈ 10, 2020
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/