34 C
Delhi
Tuesday, April 23, 2024
spot_img
spot_img

ਘੱਗਰ ਦੇ ਦੂਜੇ ਪੜਾਅ ਦੀ ਉਸਾਰੀ ਵਾਸਤੇ ਕੇਂਦਰੀ ਜਲ ਕਮਿਸ਼ਨ ਤੋਂ ਪ੍ਰਵਾਨਗੀ ਲਈ ਭਾਰਤ ਸਰਕਾਰ ਤੁਰੰਤ ਦਖਲ ਦੇਵੇ: ਪਰਨੀਤ ਕੌਰ

ਪਟਿਆਲਾ, 25 ਜੁਲਾਈ, 2019 –
ਪਟਿਆਲਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਗਜਿੰਦਰ ਸਿੰਘ ਸ਼ੇਖਾਵਤ ਨੂੰ ਮਿਲਕੇ ਪਟਿਆਲਾ ਤੇ ਸੰਗਰੂਰ ਜ਼ਿਲਿਆਂ ‘ਚ ਬਰਸਾਤਾਂ ਦੇ ਮੌਸਮ ਵਿਚ ਭਾਰੀ ਹੜ੍ਹਾਂ ਦਾ ਕਾਰਨ ਬਣਦੇ ਘੱਗਰ ਦਰਿਆ ਦੇ ਪੱਕੇ ਹੱਲ ਦੀ ਮੰਗ ਕੀਤੀ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਕਿਹਾ ਕਿ ਮਕਰੋੜ ਸਾਹਿਬ ਤੋਂ ਕੜੇਲ ਤੱਕ ਘੱਗਰ ਦੇ 17.5 ਕਿਲੋਮੀਟਰ ਦੇ ਦੂਸਰੇ ਪੜਾਅ (ਫੇਸ-2) ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਲਈ ਕੇਂਦਰੀ ਜਲ ਕਮਿਸ਼ਨ ਤੋਂ ਪ੍ਰਵਾਨਗੀ ਦਿਵਾਉਣ ਵਾਸਤੇ ਭਾਰਤ ਸਰਕਾਰ ਤੁਰੰਤ ਦਖਲ ਦੇਵੇ।

ਘੱਗਰ ਦੇ ਸਥਾਈ ਹੱਲ ਬਾਰੇ ਕੇਂਦਰੀ ਜਲ ਸ਼ਕਤੀ ਮੰਤਰੀ ਨੂੰ ਮਿਲਣ ਵਾਲੇ ਪੰਜਾਬ ਦੇ ਲੋਕ ਸਭਾ ਮੈਂਬਰਾਂ ਦੇ ਇਸ ਵਫਦ ‘ਚ ਸ੍ਰੀਮਤੀ ਪਰਨੀਤ ਕੌਰ ਤੋਂ ਇਲਾਵਾ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਸ੍ਰੀ ਰਵਨੀਤ ਸਿੰਘ ਬਿੱਟੂ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ੍ਰੀ ਗੁਰਜੀਤ ਸਿੰਘ ਔਜਲਾ, ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਹਾਜ਼ਰ ਸਨ।

ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ 15 ਤੋਂ 17 ਜੁਲਾਈ ਦਰਮਿਆਨ ਭਾਰੀ ਮੀਂਹ ਪੈਣ ਕਾਰਨ ਘੱਗਰ ਦਰਿਆ ਵਿਚ ਆਏ ਬੇਸ਼ੁਮਾਰ ਪਾਣੀ ਕਾਰਨ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ‘ਚ 70 ਹਜ਼ਾਰ ਏਕੜ ਦੇ ਕਰੀਬ ਰਕਬਾ ਹੜ੍ਹਾਂ ਦੀ ਭਿਆਨਕ ਮਾਰ ਹੇਠ ਆ ਗਿਆ ਹੈ ਜਿਸ ਕਾਰਨ ਪਟਿਆਲਾ ਲੋਕ ਸਭਾ ਹਲਕੇ ਦੇ ਤਕਰੀਬਨ 228 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

Preneet Kaur meeting with Union Ministerਸ੍ਰੀਮਤੀ ਪਰਨੀਤ ਕੌਰ ਨੇ ਕੇਂਦਰੀ ਮੰਤਰੀ ਨੂੰ ਇਹ ਵੀ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਵਿਚੋਂ ਨਿਕਲਦਾ ਇਹ ਘੱਗਰ ਦਰਿਆ ਪੰਜਾਬ ਤੇ ਹਰਿਆਣਾ ਦੇ ਕਰੀਬ 312 ਕਿਲੋਮੀਟਰ ‘ਚੋ ਹੁੰਦਾ ਹੋਇਆ ਰਾਜਸਥਾਨ ਵਿਚ ਜਾਕੇ ਖਤਮ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਜੋ ਪੰਜਾਬ ‘ਚ 197 ਕਿਲੋਮੀਟਰ ਖੇਤਰ ਵਿਚ ਵਹਿੰਦਾ ਹੈ ਉਸ ਵਿਚੋਂ 125 ਕਿਲੋਮੀਟਰ ਇਕੱਲੇ ਪਟਿਆਲਾ ਜ਼ਿਲ੍ਹੇ ਵਿਚ ਵਗਦਾ ਹੈ ਜੋ ਕਿ ਬਰਸਾਤਾਂ ਦੇ ਮੌਸਮ ‘ਚ ਹੜ੍ਹਾਂ ਨਾਲ ਭਾਰੀ ਤਬਾਹੀ ਮਚਾਉਂਦਾ ਹੈ।

ਸ੍ਰੀਮਤੀ ਪਰਨੀਤ ਕੌਰ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਨੂੰ ਦੱਸਿਆ ਕਿ ਘੱਗਰ ਦਰਿਆ ਜਿਸ ਵਿਚ ਮਾਰਕੰਡਾ, ਟਾਂਗਰੀ, ਸਾਗਰਪਾੜ੍ਹਾ, ਝੰਬੋ ਚੋਅ ਅਤੇ ਕੈਥਲ ਡਰੇਨ ਸਮੇਤ ਦਰਜਨ ਦੇ ਕਰੀਬ ਵੱਡੇ ਬਰਸਾਤੀ ਨਦੀਆਂ ਨਾਲਿਆਂ ਦਾ ਪਾਣੀ ਪੈਣ ਕਾਰਨ ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ਦੇ ਸੈਕੜੇ ਪਿੰਡਾਂ ਦੇ ਹਜ਼ਾਰਾ ਏਕੜ ਰਕਬੇ ਵਿਚ ਜਿਥੇ ਫਸਲਾਂ ਤਬਾਹ ਹੋ ਜਾਂਦੀਆਂ ਹਨ ਉਥੇ ਹੀ ਹੋਰ ਭਾਰੀ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ।

ਸ੍ਰੀਮਤੀ ਪਰਨੀਤ ਕੌਰ ਨੇ ਪੰਜਾਬ ਦੇ ਲੋਕ ਸਭਾ ਮੈਂਬਰਾਂ ਦੇ ਵਫਦ ਨਾਲ ਕੇਂਦਰੀ ਮੰਤਰੀ ਨੂੰ ਦਿੱਤੇ ਮੰਗ ਪੱਤਰ ਵਿਚ ਇਹ ਵੀ ਮਾਮਲਾ ਉਠਾਇਆ ਕਿ ਘੱਗਰ ਦਰਿਆ ਦੇ ਪੱਕੇ ਹੱਲ ਲਈ ਇਸ ਨੂੰ ਤੁਰੰਤ ਚੈਨੇਲਾਈਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰੀ ਜਲ ਕਮਿਸ਼ਨ ਦੀ ਪ੍ਰਵਾਨਗੀ ਨਾਲ ਜਿਨੀ ਦੇਰ ਸਾਰੇ ਘੱਗਰ ਨੂੰ ਚੈਨੇਲਾਈਜ਼ ਨਹੀਂ ਕੀਤਾ ਜਾਂਦਾ ਉਨ੍ਹੀ ਦੇਰ ਘੱਗਰ ਦਰਿਆਂ ਦੇ ਆਲੇ-ਦੁਆਲੇ ਬਣਾਏ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ।

ਉਨ੍ਹਾਂ ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਘੱਗਰ ਦੇ ਫੇਸ-2 ਦੀ ਉਸਾਰੀ ਲਈ ਪ੍ਰਵਾਨਗੀ ਵਾਸਤੇ ਹਰਿਆਣਾ ਸਰਕਾਰ ਨੂੰ ਵੀ ਕਿਹਾ ਜਾਣਾ ਚਾਹੀਦਾ ਹੈ। ਇਸ ਮੌਕੇ ਕੇਂਦਰੀ ਮੰਤਰੀ ਨੇ ਪੰਜਾਬ ਦੇ ਮੈਂਬਰ ਪਾਰਲੀਮੈਂਟਾ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਘੱਗਰ ਦੇ ਸਥਾਈ ਹੱਲ ਲਈ ਢੁਕਵੇ ਕਦਮ ਚੁੱਕਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION