34 C
Delhi
Thursday, April 25, 2024
spot_img
spot_img

ਘੁਟਾਲਿਆਂ ਨਾਲ ਜੁੜੀਆਂ ਫ਼ਾਈਲਾਂ ਦਾ ਗੁਮ ਹੋਣਾ, ਗਿਣੀ ਮਿੱਥੀ ਸਾਜ਼ਿਸ਼ ਦਾ ਹਿੱਸਾ: ‘ਆਪ’

ਚੰਡੀਗੜ੍ਹ, 20 ਜੁਲਾਈ, 2019 –
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਅੱਧੀ ਦਰਜਨ ਅਹਿਮ ਫਾਈਲਾਂ ਗੁੰਮ ਹੋ ਜਾਣ ਨੂੰ ਉੱਚ ਪੱਧਰੀ ਗਿਣੀ-ਮਿਥੀ ਸਾਜ਼ਿਸ਼ ਕਰਾਰ ਦਿੱਤਾ ਹੈ, ਕਿਉਂਕਿ ਇਨ੍ਹਾਂ ਗੁੰਮ ਹੋਈਆਂ ਫਾਈਲਾਂ ‘ਚ ਇੱਕ ਫਾਈਲ ਲੁਧਿਆਣਾ ਦੇ 1144 ਕਰੋੜ ਦੇ ਚਰਚਿਤ ਸਿਟੀ ਸੈਂਟਰ ਘੁਟਾਲੇ ਨਾਲ ਸੰਬੰਧਿਤ ਹੈ ਅਤੇ ਦੂਸਰੀ ਮਹਿਰਾਜ ਨਗਰ ਪੰਚਾਇਤ (ਰਾਮਪੁਰਾਫੂਲ) ਨਾਲ ਜੁੜੀ ਹੋਈ ਹੈ, ਦੋਵਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧਾ ਅਤੇ ਨਿੱਜੀ ਸੰਬੰਧ ਜੁੜਿਆ ਹੋਇਆ ਹੈ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਅਤਿ ਸੰਵੇਦਨਸ਼ੀਲ ਮਾਮਲੇ ਦੀ ਮਾਨਯੋਗ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਥੱਲੇ ਸਮਾਂਬੱਧ ਜਾਂਚ ਮੰਗੀ ਹੈ।

ਚੀਮਾ ਨੇ ਕਿਹਾ ਕਿ ਇਨ੍ਹਾਂ ਮਹੱਤਵਪੂਰਨ ਫਾਈਲਾਂ ਦਾ ਦਫ਼ਤਰੀ ਰਿਕਾਰਡ ‘ਚ ਗੁੰਮ ਹੋਣਾ ਸਾਧਾਰਨ ਗੱਲ ਨਹੀਂ ਹੈ ਅਤੇ ਇਸ ਪਿੱਛੇ ਵੱਡੇ ਪੱਧਰ ‘ਤੇ ਹੋਈ ਸੋਚੀ ਸਮਝੀ ਸਾਜ਼ਿਸ਼ ਹੈ। ਅਜਿਹੀ ਅਸਾਧਾਰਨ ਘਟਨਾ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਉਂਗਲ ਉੱਠਣਾ ਸੁਭਾਵਿਕ ਹੈ, ਕਿਉਂਕਿ ਕੈਪਟਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਹੁ ਕਰੋੜੀ ਸਿਟੀ ਸੈਂਟਰ ਘੁਟਾਲੇ ‘ਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਦੂਸਰੀ ਫਾਈਲ ਉਨ੍ਹਾਂ ਦੇ ਆਪਣੇ ਪੁਸ਼ਤੈਨੀ ਪਿੰਡ ਮਹਿਰਾਜ ਨਾਲ ਸੰਬੰਧਿਤ ਹੈ। ਬਿਹਤਰ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਚੁੱਪੀ ਤੋੜ ਕੇ ਇਸ ਸਮੁੱਚੇ ਮਾਮਲੇ ਦੀ ਜਾਂਚ ਹਾਈਕੋਰਟ ਦੇ ਜੱਜ ਨੂੰ ਸੌਂਪ ਦੇਣ।

ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਦੇ ਨਵਨਿਯੁਕਤ ਮੰਤਰੀ ਬ੍ਰਹਮ ਮਹਿੰਦਰਾ ਤੋਂ ਮੰਗ ਕੀਤੀ ਕਿ ਉਹ ਅਧਿਕਾਰਤ ਤੌਰ ‘ਤੇ ਸਾਰੀਆਂ ਅੱਧੀ ਦਰਜਨ ਫਾਈਲਾਂ ਦੇ ਵਿਸ਼ੇ ਅਤੇ ਵੇਰਵੇ ਤੁਰੰਤ ਜਨਤਕ ਕਰਨ, ਕਿਉਂਕਿ ਇਹ ਫਾਈਲਾਂ ਸੂਬੇ ਅਤੇ ਲੋਕ ਹਿਤਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਅਹਿਮ ਫਾਈਲਾਂ ਹਨ।

ਇਸ ਦੇ ਨਾਲ ਹੀ ‘ਆਪ’ ਦੀ ਕੋਰ ਕਮੇਟੀ ਮੈਂਬਰ ਅਤੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਫਾਈਲਾਂ ਗੁੰਮ ਹੋਣ ਪਿੱਛੇ ਲੁਧਿਆਣਾ ਸਿਟੀ ਸੈਂਟਰ ਕੇਸ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਹਿਲਾਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੋਟਾਲਾ ਕੇਸ ‘ਚ ਵੀ ਇਸੇ ਤਰ੍ਹਾਂ ਸਬੂਤ ਖ਼ੁਰਦ-ਬੁਰਦ ਕਰ ਕੇ ਅਤੇ ਗਵਾਹ ਮੁਕਰਵਾ ਕੇ ਕਲੀਨ ਚਿੱਟ ਲਈ ਗਈ ਸੀ।

ਧਾਲੀਵਾਲ ਨੇ ਕਿਹਾ ਕਿ ਜੇਕਰ 2022 ‘ਚ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਇਸ ਤਰ੍ਹਾਂ ਸਾਜ਼ਿਸ਼ਾਂ ਅਤੇ ਚੋਰ-ਮੋਰੀਆਂ ਦਾ ਸਹਾਰਾ ਲੈ ਕੇ ਲਈਆਂ ਗਈਆਂ ਸਾਰੀਆਂ ‘ਕਲੀਨ ਚਿੱਟਾ’ ਵਾਲੀਆਂ ਫਾਈਲਾਂ ਦੁਬਾਰਾ ਖੋਲੀਆਂ ਜਾਣਗੀਆਂ , ਜਿੰਨਾ ‘ਚ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੋਟਾਲਾ ਵੀ ਸ਼ਾਮਲ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION