ਅੱਜ-ਨਾਮਾ
ਗੌਡਸੇ ਬਾਰੇ ਬਿਆਨ ਕੋਈ ਦਾਗ ਪਹਿਲਾਂ,
ਮੁਆਫੀ ਸਾਧਵੀ ਨੇ ਲਈ ਸੀ ਮੰਗ ਭਾਈ।
ਪਹਿਲਾਂ ਮੁਆਫੀ ਸੀ ਸ਼ਰਤ ਦੇ ਨਾਲ ਮੰਗੀ,
ਦੂਸਰੀ ਮੰਗੀ ਤਾਂ ਆਈ ਨਹੀਂ ਸੰਗ ਭਾਈ।
ਕਦੀ ਉਹ ਲੀਡਰ ਤੇ ਸਾਧਵੀ ਕਦੀ ਹੁੰਦੀ,
ਬਦਲਦੀ ਲੋੜ ਅਨੁਸਾਰ ਉਹ ਰੰਗ ਭਾਈ।
ਲੋਕੀਂ ਆਖਦੇ ਰਹਿਣ ਨੂੰ ਸੁਰਖੀਆਂ ਵਿੱਚ,
ਵਿਵਾਦਾਂ ਵਾਲੇ ਉਹ ਵਰਤਦੀ ਢੰਗ ਭਾਈ।
ਧਾਰਮਿਕ ਖੇਤਰ ਜਾਂ ਭਾਰਤ ਦੀ ਰਾਜਨੀਤੀ,
ਕਰਦੀ ਰਹਿੰਦੀ ਆ ਸਦਾ ਇਹ ਦੰਗ ਭਾਈ।
ਛਿੜ ਜਾਏ ਕਦੀ ਲੜਾਈ ਕੋਈ ਹੱਦ ਉੱਤੇ,
ਕਦੀ ਆਪਸ ਵਿੱਚ ਲੱਗ ਜਾਏ ਜੰਗ ਭਾਈ।
-ਤੀਸ ਮਾਰ ਖਾਂ
ਨਵੰਬਰ 30, 2019