29 C
Delhi
Wednesday, April 17, 2024
spot_img
spot_img

ਗੋਲੀਬਾਰੀ ਮਗਰੋਂ ਗ੍ਰਿਫ਼ਤਾਰ Punjab ਦੇ 2 ਵਿਅਕਤੀ Shaurya Chakkar Awardee Comrade Sandhu ਦੇ Murder ’ਚ ਸ਼ਾਮਲ ਸਨ: Delhi Police

ਯੈੱਸ ਪੰਜਾਬ
ਨਵੀਂ ਦਿੱਲੀ, 7 ਦਸੰਬਰ, 2020:
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੋਮਵਾਰ ਸਵੇਰ ਸ਼ਕਰਪੁਰ ਇਲਾਕੇ ਵਿੱਚ ਗੋਲੀਬਾਰੀ ਤੋਂ ਬਾਅਦ 5 ‘ਖਾੜਕੂਆਂ’ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਇਨ੍ਹਾਂ ਵਿੱਚੋਂ 2 ਵਿਅਕਤੀ ਪੰਜਾਬ ਨਾਲ ਅਤੇ 3 ਕਸ਼ਮੀਰ ਨਾਲ ਸੰਬੰਧਤ ਦੱਸੇ ਜਾ ਰਹੇ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਫ਼ੜੇ ਗਏ ਜੋ 2 ਵਿਅਕਤੀ ਪੰਜਾਬ ਨਾਲ ਸੰਬੰਧਤ ਹਨ ਉਹ ਕਥਿਤ ਤੌਰ ’ਤੇ ਪੰਜਾਬ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਮਾਮਲੇ ਵਿੱਚ ਸ਼ਾਮਲ ਸਨ।

ਫ਼ੜੇ ਗਏ ਵਿਅਕਤੀਆਂ ਦੀ ਪਛਾਣ ਸ਼ਬੀਰ ਅਹਿਮਦ, ਅਯੂਬ ਪਠਾਨ, ਰਿਆਜ਼ ਰਾਠੇਰ, ਗੁਰਜੀਤ ਸਿੰਘ ਅਤੇ ਸੁਖ਼ਦੀਪ ਸਿੰਘ ਸ਼ਾਮਿਲ ਹਨ।

ਦਾਅਵਾ ਹੈ ਕਿ ਗੁਰਜੀਤ ਸਿੰਘ ਅਤੇ ਸੁਖ਼ਦੀਪ ਸਿੰਘ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਵਿੱਚ ਲੰਘੀ 16 ਅਕੂਤਬਰ ਨੂੰ ਕਤਲ ਕੀਤੇ ਗਏ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਕਾਂਡ ਵਿੱਚ ਸ਼ਾਮਲ ਸਨ। ਕਾਮਰੇਡ ਸੰਧੂ ਨੂੰ ਸਵੇਰ ਸਾਰ ਇਕ ਬਾਈਕ ’ਤੇ ਆਏ ਦੋ ਵਿਅਕਤੀਆਂ ਨੇ ਉਨ੍ਹਾਂ ਦੇ ਸਕੂਲ ਦੇ ਦਫ਼ਤਰ ਅੰਦਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਦੋਹਾਂ ਪਾਸਿਉਂ ਗੋਲੀਬਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਖ਼ਾੜਕੂਆਂ ਤੋਂ ਹਥਿਆਰ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਡੀ.ਸੀ.ਪੀ.ਸ੍ਰੀ ਪੀ.ਐਸ. ਖੁਸ਼ਵਾਹ ਨੇ ਕਿਹਾ ਕਿ ਅਜੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਹੜੇ ‘ਅੱਤਵਾਦੀ ਗਰੁੱਪਾਂ’ ਨਾਲ ਸੰਬੰਧਤ ਹਨ।

ਪੁਲਿਸ ਇਹ ਜਾਂਚ ਵੀ ਕਰ ਰਹੀ ਹੈ ਕਿ ਇਨ੍ਹਾਂ ਦੀ ਦਿੱਲੀ ਵਿੱਚ ਮੌਜੂਦਗੀ ਮਗਰ ਕੀ ਮੰਤਵ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION