36.1 C
Delhi
Thursday, March 28, 2024
spot_img
spot_img

ਗੋਲਕ ਵਿਚ ਗੜਬੜੀਆਂ ਦੇ ਦੋਸ਼ੀਆਂ ਦੀ ਮੈਂਬਰਸ਼ਿਪ 15 ਫ਼ਰਵਰੀ ਦੇ ਇਜਲਾਸ ’ਚ ਰੱਦ ਕਰਾਂਗੇ: ਸਿਰਸਾ

ਨਵੀਂ ਦਿੱਲੀ, 27 ਜਨਵਰੀ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਗੋਲਕ ਚੋਰੀ ਮਾਮਲੇ ਵਿਚ ਆਪਣਾ ਪੱਖ ਰੱਖਣ ਲਈ ਇਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਮਗਰੋਂ 15 ਫਰਵਰੀ ਨੂੰ ਕਮੇਟੀ ਦਾ ਜਨਰਲ ਹਾਊਸ ਬੁਲਾਇਆ ਜਾ ਰਿਹਾ ਹੈ ਜਿਸ ਵਿਚ ਗੋਲਕ ਚੋਰੀ ਦੇ ਦੋਸ਼ੀ ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਜਾਵੇਗੀ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਦੱਸਿਆ ਕਿ ਮਨਜੀਤ ਸਿੰਘ ਜੀ. ਕੇ. ਨੂੰ 10 ਵਾਰ ਆਪਣਾ ਪੱਖ ਰੱਖਣ ਲਈ ਮੌਕਾ ਦਿੱਤਾ ਗਿਆ ਤੇ ਸੱਦਿਆ ਗਿਆ ਪਰ ਉਹ ਇਕ ਵਾਰ ਨਹੀਂ ਆਏ। ਉਲਟਾ ਉਹਨਾਂ ਨੇ ਆਡਿਟ ਕਮੇਟੀ ਅੱਗੇ ਸ਼ਰਤ ਰੱਖ ਦਿੱਤੀ ਕਿ ਉਹਨਾਂ ਨੂੰ 10 ਕਰੋੜ ਰੁਪਏ ਦਾ ਇਨਡੈਮਨਿਟੀ ਬਾਂਡ ਭਰ ਕੇ ਦਿੱਤਾ ਜਾਵੇ ਤੇ ਇਹ ਭਰੋਸਾ ਦਿੱਤਾ ਜਾਵੇ ਕਿ ਜੋ ਵੀ ਗੱਲਾਂ ਉਹ ਆਡਿਟ ਕਮੇਟੀ ਅੱਗੇ ਦੱਸਣਗੇ, ਉਹ ਲੋਕਾਂ ਨੂੰ ਨਹੀਂ ਦੱਸੀਆਂ ਜਾਣਗੀਆਂ।

ਸ੍ਰੀ ਸਿਰਸਾ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਜਿਹਨਾਂ ਨੇ ਘੁਟਾਲੇ ਕੀਤੇ ਹਨ, ਉਹ ਮੰਨ ਰਹੇ ਹਨ ਕਿ ਘੁਟਾਲੇ ਕੀਤੇ ਹਨ ਪਰ ਨਾਲ ਹੀ ਇਨਡੈਮਨਿਟੀ ਬਾਂਡ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਸ੍ਰੀ ਜੀ. ਕੇ. ਨੂੰ ਇਕ ਮੌਕਾ ਹੋਰ ਇਸ ਵਾਸਤੇ ਦੇਣਾ ਚਾਹੁੰਦੇ ਹਾਂ ਤਾਂ ਕਿ ਕੱਲ ਇਹ ਬਹਾਨੇ ਬਣਾ ਕੇ ਭੱਜ ਨਾ ਸਕਣ ਤੇ ਲੋਕਾਂ ਕੋਲ ਇਹ ਨਾ ਕਹਿਣ ਕਿ ਮੈਨੂੰ ਮੌਕਾ ਹੀ ਨਹੀਂ ਦਿੱਤਾ।

ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਇਸ ਕਾਰਨ ਆਡਿਟ ਕਮੇਟੀ ਅੱਗੇ ਇਸ ਲਈ ਪੇਸ਼ ਨਹੀਂ ਹੋ ਰਹੇ ਕਿਉਂਕਿ ਉਹ ਜਾਣਦੇ ਹਨ ਕਿ ਜਦੋਂ ਉਹ ਪੇਸ਼ ਹੋਏ ਤਾਂ ਫਿਰ ਲੋਕਾਂ ਨੂੰ ਸੱਚ ਪਤਾ ਲੱਗ ਜਾਵੇਗਾ ਤੇ ਉਹ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਗੇ।

ਸ੍ਰੀ ਸਿਰਸਾ ਨੇ ਕਿਹਾ ਕਿ ਜੇਕਰ ਮਨਜੀਤ ਸਿੰਘ ਜੀ. ਕੇ. ਚਾਹੁੰਦੇ ਹਨ ਤਾਂ ਅਸੀਂ ਉਹਨਾਂ ਦੀ ਆਡਿਟ ਕਮੇਟੀ ਅੱਗੇ ਸਾਰੀ ਸੁਣਵਾਈ ਮੀਡੀਆ ਦੇ ਸਾਹਮਣੇ ਕਰਨ ਵਾਸਤੇ ਤਿਆਰ ਹਾਂ ਅਤੇ ਇਹ ਲਾਈਵ ਪ੍ਰਸਾਰਤ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਪਸ਼ਟ ਹੋ ਜਾਵੇਗਾ ਕਿ ਕੌਣ ਠੀਕ ਹੈ ਤੇ ਕੌਣ ਗਲਤ ਹੈ।

ਉਹਨਾਂ ਕਿਹਾ ਕਿ 15 ਫਰਵਰੀ ਨੂੰ ਹੋਣ ਵਾਲੇ ਜਨਰਲ ਇਜਲਾਸ ਲਈ ਮੈਂਬਰਾਂ ਨੂੰ ਪੂਰੇ ਵਿਸਥਾਰ ਨਾਲ ਦਸਤਾਵੇਜ਼ ਉਪਲਬਧ ਕਰਵਾਏ ਜਾਣ ਤੇ ਦੱਸਿਆ ਜਾਵੇਗਾ ਕਿ ਕਿਸਨੇ ਕਿਵੇਂ ਗੋਲਕ ਚੋਰੀ ਕੀਤੀ ਤੇ ਇਸ ਸਾਰੇ ਮਾਮਲੇ ਵਿਚ ਕੌਣ ਕੌਣ ਸ਼ਾਮਲ ਹੈ। ਉਹਨਾਂ ਕਿਹਾ ਕਿ ਮਾਮਲੇ ਨਾਲ ਜੁੜੇ ਹਰ ਦਸਤਾਵੇਜ਼ ਦੀ ਕਾਪੀ ਮੈਂਬਰਾਂ ਨੂੰ ਦਿੱਤੀ ਜਾਵੇਗੀ ।

ਉਹਨਾਂ ਕਿਹਾ ਕਿ ਇਹ ਦਸਤਾਵੇਜ਼ ਵੀ ਦਿੱਤੇ ਜਾਣਗੇ ਕਿ ਗੋਲਕ ਚੋਰੀ ਲਈ ਕਿਹੜੀ ਕਾਰਜ ਵਿਧੀ ਵਰਤੀ ਜਾਂਦੀ ਸੀ ਤੇ ਕਿੰਨੇ ਪੈਸੇ ਦਾ ਗਬਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਨਰਲ ਹਾਊਸ ਵਿਚ ਉਹਨਾਂ ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਜਾਵੇਗੀ ਜਿਹੜੇ ਇਸ ਗੋਲਕ ਚੋਰੀ ਮਾਮਲੇ ਵਿਚ ਸ਼ਾਮਲ ਹਨ। ਉਹਨਾਂ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਦੀ ਮੈਂਬਰਸ਼ਿਪ ਖਾਰਜ ਕੀਤੀ ਜਾਵੇਗੀ ਤੇ ਇਹ ਸਬਕ ਇਸ ਲਈ ਸਿਖਾਇਆ ਜਾਵੇਗਾ ਤਾਂ ਜੋ ਭਵਿੱਖ ਵਿਚ ਕੋਈ ਵੀ ਅਜਿਹੀ ਗਲਤੀ ਨਾ ਕਰ ਸਕੇ।

ਸ੍ਰੀ ਸਿਰਸਾ ਨੇ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਦੀ ਹਾਲਤ ਸਭ ਜਾਣਦੇ ਹਨ, ਸੰਗਤ ਉਹਨਾਂ ਨੂੰ ਗੋਲਕ ਚੋਰ ਕਹਿ ਕੇ ਸੰਬੋਧਨ ਕਰਦੀ ਹੈ ਤੇ ਉਹ ਨਗਰ ਕੀਰਤਨਾਂ ਵਿਚ ਵੀ ਸ਼ਮੂਲੀਅਤ ਕਰਨ ਤੋਂ ਕਤਰਾ ਰਹੇ ਹਨ। ਉਹਨਾਂ ਕਿਹਾ ਕਿ ਭਵਿੱਖ ਵਿਚ ਸ੍ਰੀ ਜੀ. ਕੇ. ਤੋਂ ਇਹ ਵੀ ਜਵਾਬ ਤਲਬੀ ਕੀਤੀ ਜਾਵੇਗੀ ਕਿ ਉਹਨਾਂ ਨੇ ਸਕੂਲਾਂ ਅੰਦਰ ਕਿਹੜੇ ਘਪਲੇ ਕੀਤੇ, ਕਿਹੜੇ ਅਧਿਆਪਕ ਭਰਤੀ ਕੀਤੇ ਤੇ ਕਿਵੇਂ ਸੰਸਥਾਵਾਂ ਦੇ ਫੰਡਾਂ ਦੀ ਹੇਰਾਫੇਰੀ ਕੀਤੀ ਗਈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION