35.1 C
Delhi
Thursday, April 25, 2024
spot_img
spot_img

ਗੈਰ ਸਹਾਇਤਾ ਪ੍ਰਾਪਤ ਕਾਲਜਾਂ ਦੀ ਫ਼ੈਡਰੇਸ਼ਨ ਨੇ ਕੀਤੇ ਹੱਥ ਖੜ੍ਹੇ, ਕਿਹਾ ਫੰਡਾਂ ਤੋਂ ਬਿਨਾਂ ਨਹੀਂ ਜਾਰੀ ਕਰ ਸਕਦੇ ਤਨਖ਼ਾਹਾਂ

ਮੋਹਾਲੀ 3 ਮਈ, 2020 –
ਫੈਡਰੇਸ਼ਨ ਆਫ ਸੈਲਫ ਫਾਇਨੈਂਸ ਟੈਕਨੀਕਲ ਇੰਸਟੀਚਿਉਸ਼ਨ (ਐਫਐਸਐਫਟੀਆਈ) ਨੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ), ਨਵੀਂ ਦਿੱਲੀ ਵਲੋ ਹਾਲ ਹੀ ਵਿੱਚ ਜਾਰੀ ਕੀਤੇ ਸਰਕੂਲਰ ‘ਤੇ ਆਪਣੀ ਚਿੰਤਾ ਜ਼ਾਹਰ ਕੀਤੀ ਜਿਸ ਵਿੱਚ ਦੇਸ਼ ਦੇ ਸਾਰੇ ਤਕਨੀਕੀ ਅਦਾਰਿਆਂ ਨੂੰ ਸਟਾਫ ਨੂੰ ਤਨਖਾਹ ਅਦਾ ਕਰਨ ਲਈ ਅਤੇ ਮੌਜੂਦਾ ਵਿਦਿਆਰਥੀਆਂ ਤੋਂ ਕੋਈ ਫੀਸ ਨਾ ਲੈਣ ਲਈ ਨਿਰਦੇਸ਼ ਦਿੱਤੇ ਗਏ ਹਨ, ਜੋ ਅਸਲ ਵਿੱਚ ਸੰਭਵ ਨਹੀਂ ਹੈ। ਇਸ ਮੀਟਿੰਗ ਵਿੱਚ 15-20 ਰਾਜਾਂ ਦੇ ਪ੍ਰੈਜਿਡੇਂਟਾਂ ਨੇ ਵੀਡਿਉ ਕੋਂਫਰੈਂਸਿਂਗ ਰਾਹੀ ਹਿੱਸਾ ਲਿਆ।

ਕਾਲਜ਼ਾਂ ਨੂੰ ਵਿੱਤੀ ਸੰਕਟ ਚੋਂ ਬਾਹਰ ਕੱਢਣ ਲਈ ਏਆਈਸੀਟੀਈ ਨੂੰ ਐੱਫਡੀਆਰ, ਐਂਡੋਮੈਂਟ ਫੰਡ, ਪੀਐੱਮਕੇਵੀਵਾਈ, ਪੀਐੱਮਐੱਸਐੱਸਐੱਸ ਫੰਡ ਜਾਰੀ ਕਰਨੇ ਚਾਹੀਦੇ ਹਨ

ਐਫਐਸਐਫਟੀਆਈ ਦੇ ਪ੍ਰਧਾਨ ਡਾ: ਅੰਸ਼ੂ ਕਟਾਰੀਆ ਅਤੇ ਐਫਐਸਐਫਟੀਆਈ ਦੇ ਜਨਰਲ ਸਕੱਤਰ ਸ੍ਰੀ ਕੇ ਵੀ ਕੇ ਰਾਓ ਨੇ ਏਆਈਸੀਟੀਈ ਨੂੰ ਕਾਲਜਾਂ ਨੂੰ ਐਂਡੋਮੈਂਟ ਫੰਡਾਂ, ਐਫਡੀਆਰਜ਼, ਸਿਕਉਰਿਟੀ ਡਿਪੋਜਿਟ ਫੰਡ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ। ਕਟਾਰੀਆ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਦੇਸ਼ ਦੀ ਅਣਐਡਿਡ ਤਕਨੀਕੀ ਸੰਸਥਾਵਾਂ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ), ਪ੍ਰਧਾਨ ਮੰਤਰੀ ਸਪੈਸ਼ਲ ਸਕਾਲਰਸ਼ਿਪ ਸਕੀਮ (ਪੀਐੱਮਐੱਸਐੱਸਐੱਸ) ਦੀ ਬਕਾਇਆ ਰਕਮ ਵੀ ਜਾਰੀ ਕੀਤੀ ਜਾਵੇ।

ਕੇਂਦਰ ਨੂੰ ਪੀਐਮਐਸ ਜਾਰੀ ਕਰਨਾ ਚਾਹੀਦਾ ਹੈ

ਕਟਾਰੀਆ ਅਤੇ ਰਾਓ ਨੇ ਕੇਂਦਰ ਸਰਕਾਰ ਨੂੰ ਦੇਸ਼ ਦੇ ਸਾਰੇ ਰਾਜਾਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ (ਪੀਐੱਮਐੱਸ) ਦੀ ਬਕਾਇਆ ਰਕਮ ਜਾਰੀ ਕਰਨ ਦੀ ਬੇਨਤੀ ਕੀਤੀ। ਕਟਾਰੀਆ ਨੇ ਕਿਹਾ ਕਿ ਕੇਂਦਰ ਨੂੰ ਜਲਦ ਤੋਂ ਜਲਦ 1500 ਕਰੋੜ ਰੁਪਏ ਦੇ ਪੀਐੱਮਐੱਸ ਨੂੰ ਪੰਜਾਬ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਹੈ।

ਏਆਈਸੀਟੀਈ ਨੂੰ ਫਾਰਮੇਸੀ ਕਾਲਜਾਂ ਨੂੰ ਐਫਡੀਆਰ ਜਾਰੀ ਕਰਨੀ ਚਾਹੀਦੀ ਹੈ

ਸ਼੍ਰੀ ਪੀ ਸੇਲਵਰਾਜ­ ਟ੍ਰੈਜਰ­ ਐਫਐਸਐਫਟੀਆਈ ਨੇ ਕਿਹਾ ਕਿ ਏਆਈਸੀਟੀਈ ਨੂੰ ਉਨ੍ਹਾਂ ਫਾਰਮੇਸੀ ਕਾਲਜਾਂ ਦੇ ਫੰਡ ਰਿਲਿਜ ਕਰਨੇ ਚਾਹੀਦੇ ਹਨ ਜਿਨ੍ਹਾਂ ਨੇ ਇਸ ਸੈਸ਼ਨ ਤੋਂ ਏਆਈਸੀਟੀਈ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION