22.1 C
Delhi
Wednesday, April 24, 2024
spot_img
spot_img

ਗੁੱਸੇ ਨੇ ਖ਼ਤਮ ਕੀਤਾ ਘਰ: ਬਾਪ ਨੇਂ ਚਲਾਈ ਗੋਲੀ, ਨੌਜਵਾਨ ਬੇਟੇ ਦੀ ਮੌਤ

ਯੈੱਸ ਪੰਜਾਬ
ਤਰਨਤਾਰਨ, 15 ਫਰਵਰੀ 2021 (ਰਾਜਕੁਮਾਰ ਸ਼ਰਮਾ)
ਬੀਤੀ ਦੇਰ ਰਾਤ ਪਿਉ ਪੁੱਤਰ ਵਿਚ ਹੋਈ ਇੱਕ ਮਾਮੂਲੀ ਤਕਰਾਰ ਵਿੱਚ ਪਿਉ ਨੇ ਪੁੱਤਰ ਨੂੰ ਆਪਣੀ ਲਾਇਸੰਸ ਸ਼ੁਦਾ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਪੁਲਿਸ ਨੇ ਦੋਸ਼ੀ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਘਟਨਾ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਚੋਹਲਾ ਸਾਹਿਬ ਅਧੀਨ ਪੈਂਦੇ ਪਿੰਡ ਕੀੜਿਆਂ ਦੀ ਹੈ।

ਜਾਣਕਾਰੀ ਅਨੁਸਾਰ ਕਿਸਾਨ ਸੁਬੇਗ ਸਿੰਘ ਨੇ ਐਤਵਾਰ ਦੇਰ ਰਾਤ ਆਪਣੇ 30 ਸਾਲਾ ਲੜਕੇ ਰਾਜਦੀਪ ਸਿੰਘ ਨਾਲ ਮਾਮੂਲੀ ਲੜਾਈ ਕੀਤੀ।

ਇਸ ਦੌਰਾਨ ਰਾਜਦੀਪ ਸਿੰਘ ਨੇ ਆਪਣੇ ਪਿਤਾ ਨੂੰ ਚੁਪ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਬੇਗ ਸਿੰਘ ਨੇ ਗੁੱਸੇ ਵਿੱਚ ਆ ਕੇ ਆਪਣਾ ਲਾਇਸੈਂਸ ਰਿਵਾਲਵਰ ਕੱਢ ਲਿਆ ਪਰਿਵਾਰਕ ਮੈਂਬਰਾ ਵਲੋਂ ਸਮਝਣ ਅਤੇ ਦਖਲਅੰਦਾਜ਼ੀ ਕਰਨ ਤੋਂ ਪਹਿਲਾਂ ਸੁਬੇਗ ਸਿੰਘ ਨੇ ਆਪਣੇ ਪੁੱਤਰ ਰਾਜਦੀਪ ‘ਤੇ ਫਾਇਰ ਕਰ ਦਿੱਤਾ।ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਗੋਲੀ ਚਲਾਉਣ ਤੋਂ ਬਾਦ ਸੂਬੇਗ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਪਰਿਵਾਰਕ ਮੈਂਬਰ ਰਾਜਦੀਪ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲੈ ਗਏ। ਜਿਥੇ ਡਾਕਟਰਾ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਣਕਾਰੀ ਮਿਲਣ ‘ਤੇ ਪੁਲਿਸ ਪਹੁੰਚੀ। ਸਟੇਸ਼ਨ ਇੰਚਾਰਜ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION