35.1 C
Delhi
Thursday, April 25, 2024
spot_img
spot_img

ਗੁੰਮ ਹੋਏ 267 ਪਾਵਨ ਸਰੂਪਾਂ ਦੇ ਮਾਮਲੇ ’ਚ ਜਥੇਦਾਰ ਨਿਰਪੱਖ਼ਤਾ ਨਾਲ ਫ਼ੈਸਲਾ ਸੁਣਾਉਣ: ਬ੍ਰਹਮਪੁਰਾ

ਅੰਮਿ੍ਰਤਸਰ 23 ਅਗਸਤ, 2020:

ਸ਼ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਗੁੰਮ ਹੋਏ ਪਾਵਨ ਸਰੂਪਾਂ ਸਬੰਧੀ ਫੈਸਲਾ ਨਿਰਪੱਖਤਾ ਨਾਲ ਸੁਣਾਉਣ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੱਖ ਵੱਖ ਭਖਦੇ ਸਿੱਖ ਮਸਲਿਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਸਬੰਧੀ 24 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੱਥੇਦਾਰਾਂ ਮੀਟਿੰਗ ਹੋ ਰਹੀ ਹੈ ।

ਉਨਾ ਸਪੱਸ਼ਟ ਕੀਤਾ ਕਿ ਦੁਨੀਆ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਇਸ ਫੈਸਲੇ ਤੇ ਟਿਕੀਆ ਹਨ , ਸ ਬ੍ਰਹਮਪੁਰਾ ਨੇ ਕਿਹਾ ਇਕ ਨਹੀ, 267 ਪਾਵਨ ਸਰੂਪ ਗੁੰਮ ਹੋਏ ਹਨ। ਇਹ ਇਕ ਬਹੁਤ ਵੱਡੀ ਸਾਜਿਸ਼ ਹੈ ਤੇ ਸਾਜਿਸ਼ਕਾਰ ਸਿੱਖ ਕੌਮ ਦੇ ਸਾਹਮਣੇ ਆਉਣੇ ਚਾਹੀਦੇ ਹਨ। ਇਸ ਲਈ ਇਹ ਬਹੁਤ ਹੀ ਗੰਭੀਰ ਮਸਲਾ ਹੈ ।

ਉਨਾ ਅਪੀਲ ਕੀਤੀ ਕਿ ਬਿਨਾ ਕਿਸੇ ਦਬਾਅ ਦੇ ਫੈਸਲਾ ਸੁਣਾਇਆ ਜਾਵੇ , ਕਿਉਕਿ ਸਿੱਖ ਪਹਿਲਾਂ ਹੀ ਬਰਗਾੜੀ ਕਾਂਡ ਤੋ ਦੁੱਖੀ ਹਨ ਜਿਸ ਦਾ ਅਜੇ ਤੱਕ ਫੈਸਲਾ ਨਹੀ ਹੋ ਸਕਿਆ । ਉਨਾ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਕਾਰਵਾਈ ਸਹੀ ਨਾਂ ਹੋਈ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ । ਕਿਉਕਿ 267 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁੰਮ ਹੋਏ ਹਨ | ਬੇਅਦਬੀਆਂ ਸਬੰਧੀ ਪਹਿਲਾਂ ਹੀ ਜਾਂਚ ਸ਼ੱਕ ਦੇ ਘੇਰੇ ਵਿੱਚ ਹੈ |

ਸ ਬ੍ਰਹਮਪੁਰਾ ਨੇ ਕਿਹਾ ਕਿ ਡਰੱਗਜ ਅਤੇ ਬੇਅਦਬੀਆਂ ਦੇ ਗੰਭੀਰ ਮਸਲੇ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁੰਭਕਰਨੀ ਨੀਦ ਸੁੱਤਾ ਹੈ, ਜਿਸ ਸਤਾ ਹਾਸਲ ਕਰਨ ਲਈ ਗੁੱਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ 4 ਹਫਤਿਆਂ ਚ ਨਸ਼ਾ ਖਤਮ ਕਰਕੇ ਪੰਜਾਬ ਨੂੰ ਪਾਇਦਾਰ ਹਕੂਮਤ ਦਿੱਤੀ ਜਾਵੇਗੀ| ਪਰ ਇਕ ਗਿਣੀ ਮਿਣੀ ਸਾਜਿਸ਼ ਤਹਿਤ ਕੈਪਟਨ, ਬਾਦਲ ਨੇ ਸਮਝੌਤਾ ਕੀਤਾ ਹੈ ਕਿ ਉਹ ਸੂਬੇ ਚ ਰਲ ਕੇ ਰਾਜਭਾਗ ਚਲਾਉਣਗੇ ।

ਉਨਾ ਪ੍ਰਕਾਸ਼ ਸਿੰਘ ਬਾਦਲ ਤੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਕਿ ਉਸ ਦੀਆਂ ਗਲਤ ਨੀਤੀਆਂ ਕਾਰਨ ਐਸ ਵਾਈ ਐਲ ਨਹਿਰ ਦਾ ਮਸਲਾ 42 ਸਾਲ ਤੋ ਪੰਜਾਬ ਦੀ ਕਿਸਾਨੀ ਤੇ ਤਲਵਾਰ ਵਾਂਗ ਲਟਕ ਰਿਹਾ ਹੈ।

ਉਨਾ ਇੰਦਰਾਂ ਗਾਂਧੀ ਤੇ ਦੋਸ਼ ਲਾਇਆ ਕਿ ਉਸ ਨੇ ਡਿਕਟੇਟਰ ਬਣ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਕਾਂਣੀ ਵੰਡ ਜਾਣ ਬੁਝ ਕੇ ਕੀਤੀ ਤਾਂ ਜੋ ਪੰਜਾਬੀਆਂ ਨੂੰ ਸਬਕ ਸਿੱਖਾਇਆ ਜਾਵੇ , ਜਿਨਾ ਸੰਨ 1975 ਚ ਐਮਰੈਜਸੀ ਦੀ ਵਿਰੋਧਤਾ ਕਰਕੇ ਤਾਨਾਸ਼ਾਹੀ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਇਤਿਹਾਸਿਕ ਮੋਰਚਾ ਲਾ ਕੇ ਦੁਨੀਆ ਭਰ ਵਿੱਚ ਇੰਦਰਾਂ ਦੀ ਸਿੱਖ ਵਿਰੋਧੀ ਸੋਚ ਬੇਪਰੱਦ ਕੀਤੀ ਸੀ ।

ਉਨਾ ਮੋਦੀ ਸਰਕਾਰ ਨੂੰ ਸਪੱਸ਼ਟ ਕੀਤਾ ਕਿ ਉਹ ਪਾਣੀਆਂ ਦੀ ਵੰਡ ਚ ਸਿਆਸੀ ਰੋਟੀਆ ਸੇਕਣ ਚੋ ਗੁਰੇਜ ਕਰੇ ਨਹੀ ਤਾਂ ਉਸ ਨੂੰ ਪੰਜਾਬੀਆਂ ਤੇ ਸਿੱਖ ਰੋਹ ਦਾ ਸਾਹਮਣਾ ਕਰਨਾ ਪਵੇਗਾ ।Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION