34 C
Delhi
Thursday, April 25, 2024
spot_img
spot_img

ਗੁਰੂ ਰਵਿਦਾਸ ਮੰਦਿਰ ਢਾਹੁਣ ਦੇ ਵਿਰੋਧ ’ਚ 13 ਦੇ ਬੰਦ ਨੂੰ ਸਸ਼ਾਂਤਮਈ ਢੰਗ ਨਾਲ ਸਫ਼ਲ ਬਣਾਉ: ਆਲ ਇੰਡੀਆ ਆਦਿ ਧਰਮ ਮਿਸ਼ਨ

ਜਲੰਧਰ, 11 ਅਗਸਤ, 2019:

ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿਦੰਰ ਹੀਰਾ ਅਤੇ ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ ਨੇ ਅੱਜ ਜਲੰਧਰ ਦੇ ਪੰਜਾਬ ਪੰਜਾਬ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ (ਦਿੱਲੀ) ਨੂੰ ਸਰਕਾਰ ਵੱਲੋਂ ਤੌੜੇ ਜਾਣ ਦੇ ਰੋਸ ਵਜੋਂ 13 ਅਗਸਤ ਨੂੰ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ, ਸਭਾ ਸੁਸਾਇਟੀਆਂ, ਡਾ. ਅੰਬੇਡਕਰ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਅਤੇ ਹੋਰ ਦਲਿਤ ਜਥੇਬੰਦੀਆਂ ਵੱਲੋਂ ਜੋ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ ਨੂੰ ਸਫ਼ਲ ਬਨਾਉਣ ਦੀ ਅਪੀਲ ਕੀਤੀ।

ਉਨ੍ਹਾਂ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਉਸ ਦਿਨ ਵੱਧ ਤੋਂ ਵੱਧ ਇਕੱਠੇ ਹੋ ਕੇ ਸੜਕਾਂ ਤੇ ਆ ਕੇ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕਰਨ। ਕਿਸੇ ਕਿਸਮ ਦੀ ਹਿੰਸਾ ਨਹੀਂ ਹੋਣੀ ਚਾਹੀਦੀ। ਇਹ ਰੋਸ ਪ੍ਰਦਰਸ਼ਨ ਏਨਾ ਜ਼ਬਰਦਸਤ ਹੋਣਾ ਚਾਹੀਦਾ ਹੈ ਤਾਂ ਜੋ ਸਰਕਾਰ ਨੂੰ ਮਜ਼ਬੂਤ ਕੀਤਾ ਜਾ ਸਕੇ ਕਿ ਉਹ ਇਤਿਹਾਸਕ ਸਥਾਨ ਜੋਂ ਢਾਹਿਆ ਗਿਆ ਹੈ, ਮੁੜ ਤੋਂ ਸਾਡੇ ਸਮਾਜ ਦੇ ਸਪੁਰਦ ਕਰੇ। ਇਸ ਬੰਦ ਦੌਰਾਨ ਐਂਬੂਲੈਂਸ ਗੱਡੀਆਂ, ਅੱਗ ਬੁਝਾਊ ਗੱਡੀਆਂ ਅਤੇ ਵਿਦੇਸ਼ ਜਾਣ ਵਾਲੀ ਰਾਹਗੀਰਾਂ ਨੂੰ ਛੋਟ ਦਿੱਤੀ ਜਾਵੇ।

ਉਨ੍ਹਾਂ ਇਹ ਵੀ ਦੱਸਿਆ ਕਿ ਦਿੱਲੀ ਪੁਲੀਸ ਵੱਲੋਂ ਸਾਨੂੰ ਅਤੇ ਸਾਡੇ ਕਾਰਕੂੰਨਾਂ ਨੂੰ ਜ਼ਬਰੀ ਗ੍ਰਿਫਤਾਰ ਕਰਕੇ ਮੰਦਰ ਨੂੰ ਤੋੜਿਆ ਗਿਆ। ਕੱਲ੍ਹ ਸ਼ਾਮ ਵੇਲੇ ਸਾਨੂੰ ਰਿਹਾਅ ਕੀਤਾ ਗਿਆ। ਹੁਣ ਅਸੀਂ ਦਿੱਲੀ ਦੀਆਂ ਸੰਗਤਾਂ, ਸੰਤਾਂ ਮਹਾਂਪੁਰਸ਼ਾਂ ਨਾਲ ਸਲਾਹ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਹੈ, ਜਿਸ ਵਿਚ 21 ਅਗਸਤ ਨੂੰ ਪੂਰੇ ਭਾਰਤ ਵਿਚੋਂ ਸੰਗਤਾਂ ਨੂੰ ਇਕੱਠਾ ਕਰਕੇ ਜੰਤਰ ਮੰਤਰ ਵਿਖੇ ਇਕ ਦਿਨ ਦਾ ਰੋਸ ਧਰਨਾ ਦਿੱਤਾ ਜਾਵੇਗਾ।

ਅਗਰ ਸਰਕਾਰ ਫਿਰ ਵੀ ਝੁਕੀ ਨਾ ਤਾਂ ਉਸੇ ਦਿਨ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਹ ਸੰਘਰਸ਼ ਸਾਡੇ ਆਖਰੀ ਸਾਹ ਤੱਕ ਜਾਰੀ ਰਹੇਗਾ। ਇਹ ਲੜ੍ਹਾਈ ਕਰੋ ਜਾਂ ਮਰੋ ਦੀ ਹੈ। ਉਨ੍ਹਾਂ ਸਰਕਾਰ ਨੂੰ ਇਹ ਵੀ ਚੇਤਾਵਨੀ ਵੀ ਦਿੱਤੀ ਕਿ ਸਰਕਾਰ ਇਹ ਨਾ ਸੋਚੇ ਕਿ ਭਾਰਤ ਦੇ ਐਸ.ਸੀ. ਵਰਗ ਨੂੰ ਦਬਾਅ ਕੇ ਦੇਸ਼ ਆਖੰਡ ਰਹਿ ਸਕੇਗਾ। ਭਾਰਤ ਦੇ ਐਸ.ਸੀ. ਵਰਗ ਗੁਲਾਮ ਬਣਕੇ ਕਦੇ ਨਹੀਂ ਰਹਿਣਗੇ।

ਉਹ ਡਾ. ਅੰਬੇਡਕਰ ਵੱਲੋਂ ਦਿੱਤੇ ਗਏ ਸੰਵਿਧਾਨ ਦੇ ਅਨੁਸਾਰ ਬਰਾਬਰ ਦੇ ਹੱਕਾਂ ਨਾਲ ਆਜ਼ਾਦ ਜ਼ਿੰਦਗੀ ਜੀਵੇਗਾ। ਸੰਵਿਧਾਨ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਨਾਲ ਕਰੜੇ ਹੱਥ ਨਿਪਟਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਮਹੰਤ ਪ੍ਰਸ਼ੋਤਮ ਦਾਸ ਦੇਹਰਾ ਸ੍ਰੀ ਗੁਰੂ ਰਵਿਦਾਸ ਚੱਕ ਹਕੀਮ ਫਗਵਾੜਾ, ਪ੍ਰੇਮ ਪਾਲ ਸਿੰਘ ਖ਼ਾਲਸਾ, ਗਿਆਨ ਚੰਦ ਦੀਵਾਲੀ ਪੰਜਾਬ ਪ੍ਰਧਾਨ, ਸ੍ਰੀ ਕੌਮੀ ਕੈਸ਼ੀਅਰ ਸ੍ਰੀ ਅਤਿਮ ਕੁਮਾਰ ਪਾਲ, ਗੁਰਦਿਆਲ ਭੱਟੀ ਜ਼ਿਲ੍ਹਾ ਪ੍ਰਧਾਨ, ਸੰਤ ਦਿਆਲ ਚੰਦ, ਸ੍ਰੀ ਰਾਮ ਸਿੰਘ, ਸ੍ਰੀ ਬੀਰ ਚੰਦ ਸੁਰੀਲਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION