36.7 C
Delhi
Friday, April 19, 2024
spot_img
spot_img

ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਤੁਗਲਕਾਬਾਦ ‘ਤੇ ਸਰਕਾਰ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ: ਸੰਤ ਸਤਵਿੰਦਰ ਹੀਰਾ

ਜਲੰਧਰ, 19 ਜੂਨ, 2019:

ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਤੁਗਲਕਾਬਾਦ ਦਿੱਲੀ ਵਿਚ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਖਾਲੀ ਕਰਵਾਉਣ ਦੇ ਸਬੰਧ ਵਿਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਮੰਦਰ ਨੂੰ ਕਿਸੇ ਵੀ ਹਾਲਤ ਵਿਚ ਖਾਲੀ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਇਸ ਉੱਤੇ ਸਰਕਾਰ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਅੱਜ ਤੋਂ ਛੇ ਸੌ ਸਾਲ ਪੂਰਵ ਤਤਕਾਲੀਨ ਬਾਦਸ਼ਾਹ ਸਿਕੰਦਰ ਲੋਧੀ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੂੰ ਸੱਤ ਸੌ ਕਨਾਲ ਜ਼ਮੀਨ ਦਿੱਤੀ ਸੀ , ਜੋ ਅੱਜ ਤੱਕ ਰਿਕਾਰਡ ਵਿੱਚ ਚੱਲਦਾ ਆ ਰਿਹਾ ਸੀ ਮਗਰ ਇਸ ਜ਼ਮੀਨ ਨੂੰ ਹਥਿਆਉਣ ਲਈ ਮੌਜੂਦਾ ਸਰਕਾਰ ਸਰਕਾਰ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਹੈ।

ਉਸ ਦੀ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਜਾਂਦੀ ਹੈ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਅਸਥਾਨ ‘ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਇਸ ਦੇ ਸਿੱਟੇ ਜੋ ਨਿਕਲਣਗੇ ਉਸ ਦੀ ਸਰਕਾਰ ਖੁਦ ਜਿੰਮੇਵਾਰ ਹੋਵੇਗੀ।

Sant Satwinder Hiraਨ੍ਹਾਂ ਕਿਹਾ ਕਿ ਮਨੂਵਾਦੀ ਸਰਕਾਰਾਂ, ਸ਼ਾਸਨ ਪ੍ਰਸ਼ਾਸਨ ਅਤੇ ਜਿਊਡਿਸ਼ਿਅਰੀ ਮਿਲ ਕੇ ਗੁਰੂ ਰਵਿਦਾਸ ਜੀ ਦੇ ਸੇਵਕਾਂ ਦੇ ਨਾਲ ਬੇਇਨਸਾਫ਼ੀ ਕਰ ਰਹੀ ਹੈ। ਗੁਰੂ ਰਵਿਦਾਸ ਸੇਵਕਾਂ ਨੇ ਬੇਨਤੀ ਹੈ ਕਿ ਉਹ ਸਾਰੇ ਆਪਣੇ ਆਪਣੇ ਸੰਸਦਾਂ ਨੂੰ ਬੇਨਤੀ ਕਰਨ ਕਿ ਇਸ ਅਸਥਾਨ ਨੂੰ ਖਾਲੀ ਨਾ ਕੀਤਾ ਜਾਵੇ।

ਜੇਕਰ ਉਨ੍ਹਾਂ ਨੇ ਸਾਡਾ ਸਹਿਯੋਗ ਨਹੀਂ ਦਿੱਤਾ ਤਾਂ ਇਸਦਾ ਗੰਭੀਰ ਨਤੀਜਾ ਨਿਕਲ ਸਕਦਾ ਹੈ। ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਮਾਣਯੋਗ ਸੁਪਰੀਮ ਕੋਰਟ ਨੂੰ ਇਹ ਬੇਨਤੀ ਕਰਦਾ ਹੈ ਕਿ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਨੂੰ ਖਾਲੀ ਕਰਵਾਉਣ ਦਾ ਜੋ ਫੈਸਲਾ ਲਿਆ ਗਿਆ ਹੈ।

ਉਸ ਉੱਪਰ ਦੁਬਾਰਾ ਵਿਚਾਰ ਕੀਤੀ ਜਾਵੇ ਕਿਉਂਕਿ ਇਸ ਇਤਿਹਾਸਕ ਧਰਮ ਅਸਥਾਨ ਨਾਲ ਪੂਰੇ ਵਿਸ਼ਵ ਭਰ ਦੀਆਂ ਸੰਗਤਾਂ ਦੀਆਂ ਭਾਵਨਾਂ ਜੁੜੀਆਂ ਹੋਈਆਂ ਹਨ। ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਪਹਿਲਾਂ ਵੀ ਇਸ ਕੇਸ ਸਬੰਧੀ ਕਰਵਾਈ ਜਾਰੀ ਹੈ ਅਤੇ ਹੁਣ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਫੈਸਲੇ ‘ਤੇ ਮੁੜ ਵਿਚਾਰ ਕੀਤੀ ਜਾਵੇ।

ਇਸ ਮੌਕੇ ਉਨ੍ਹਾਂ ਨਾਲ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਸੰਤ ਸਰਵਣ ਦਾਸ ਸੀਨੀ. ਵਾਈਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ, ਇੰਚਰਾਜ ਸੰਤ ਜਗਵਿੰਦਰ ਲਾਂਬਾ, ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ, ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ, ਸ੍ਰੀ ਬਲਵੀਰ ਮਹੇ, ਸੰਤ ਨਰੰਜਣ ਦਾਸ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ ਤੇ ਭਾਈ ਪ੍ਰਗਟ ਸਿੰਘ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION