28.1 C
Delhi
Friday, March 29, 2024
spot_img
spot_img

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਸ਼ਵ ਪੱਧਰ ਦੀਆਂ ਸਹੂਲਤਾਂ ਵਾਲੀ ‘ਆਟੋਮੇਟਿਡ ਅਤੇ ਡਿਜਿਟਿਲਾਈਜ਼ਡ ਭਾਈ ਗੁਰਦਾਸ ਲਾਇਬ੍ਰੇਰੀ ਦਾ ਉਦਘਾਟਨ

ਯੈੱਸ ਪੰਜਾਬ
ਅੰਮ੍ਰਿਤਸਰ, 17 ਮਾਰਚ 2022 –
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਹੁਣ ਸਵੈਚਾਲਿਤ ਅਤੇ ਡਿਜੀਟਲ ਲਾਇਬ੍ਰੇਰੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜੋ ਵਿਸ਼ਵ ਪੱਧਰ ਤੇ ਹੋ ਰਹੀਆਂ ਤਬਦੀਲੀਆਂ ਦੇ ਅਨੁਕੂਲ ਹੋ ਗਈ ਹੈ ਜਿਸ ਦਾ ਵਿਦਿਆਰਥੀਆਂ ਨੂੰ ਬੇਹਦ ਲਾਭ ਪੁੱਜੇਗਾ ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.(ਡਾ.) ਜਸਪਾਲ ਸਿੰਘ ਸੰਧੂ ਦੇ ਇਸ ਡਰੀਮ ਪ੍ਰੋਜੈਕਟ ਦੇ ਪੂਰਾ ਹੋਣ ਦੇ ਨਾਲ ਜਿੱਥੇ ਵਿਦਿਆਰਥੀਆਂ ਦੀਆਂ ਪੜ੍ਹਾਈ ਨਾਲ ਸੰਬੰਧਿਤ ਆਧੁਨਿਕ ਲੋੜਾਂ ਪੂਰੀਆਂ ਹੋਣਗੀਆਂ ਉੱਥੇ ਇਸ ਪ੍ਰੋਜੈਕਟ ਨਾਲ ਉਚੇਰੀ ਸਿੱਖਿਆ ਦੇ ਖੇਤਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੱਦ ਹੋਰ ਵੀ ਉੱਚਾ ਹੋ ਗਿਆ ਹੈ ।

ਅੱਜ ਭਾਈ ਗੁਰਦਾਸ ਲਾਇਬ੍ਰੇਰੀ ਦੇ ਆਟੋਮੇਸ਼ਨ ਦੇ ਉਦਘਾਟਨ ਦੇ ਨਾਲ ਡਿਜੀਟਲ ਲੌਂਜ, ਆਰ.ਐਫ.ਆਈ.ਡੀ. ਸਿਸਟਮ ਅਤੇ ਸੈਮੀਨਾਰ ਹਾਲ ਦਾ ਵੀ ਉਦਘਾਟਨ ਕਰਕੇ ਵਿਦਿਆਰਥੀਆਂ ਦੇ ਵਰਤੋਂ ਲਈ ੳਪਨ ਕਰ ਦਿੱਤਾ ਗਿਆ ਹੈ ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.(ਡਾ.) ਜਸਪਾਲ ਸਿੰਘ ਸੰਧੂ ਨੇ ਉਦਘਾਟਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਕ ਸੁਪਨਾ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ ਸਨ ਕਿ ਇਸ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਯੂਨੀਵਰਸਿਟੀਆਂ ਵਿਚ ਸ਼ੁਮਾਰ ਕਰਨਾ ਹੈ । ਜਿਸ ਦੇ ਲਈ ਉਹਨਾਂ ਨੇ ਯੂਨੀਵਰਸਿਟੀ ਵਿਚ ਇਕ ਤੋਂ ਵੱਧ ਸੁਧਾਰ ਲਿਆਂਦੇ ਜਿੰਨ੍ਹਾਂ ਵਿਚੋਂ ਭਾਈ ਗੁਰਦਾਸ ਲਾਇਬ੍ਰੇਰੀ ਨੂੰ ਆਧੁਨਿਕ ਲੋੜਾਂ ਦੀ ਪੂਰਤੀ ਕਰਨ ਵਾਲਾ ਪ੍ਰੋਜੈਕਟ ਵੀ ਸ਼ਾਮਲ ਸੀ ।

ਉਹਨਾਂ ਨੇ ਕਿਹਾ ਕਿ ਉਹ ਇਸ ਪ੍ਰੋਜੈਕਟ ਦੇ ਪੂਰਾ ਹੋਣ ਤੇ ਪੂਰੇ ਖੁਸ਼ ਹਨ ਅਤੇ ਇਸ ਦੇ ਲਈ ਉਹਨਾਂ ਨੇ ਪ੍ਰੋ: ਅਮਿਤ ਕੌਟਸ, ਪ੍ਰੋ.-ਇੰਚਾਰਜ ਭਾਈ ਗੁਰਦਾਸ ਲਾਇਬ੍ਰੇਰੀ ਦੇ ਕੰਮਾਂ ਦੀ ਰੱਜ ਕੇ ਸ਼ਲਾਘਾ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੱਮੁਚੇ ਭਾਈਚਾਰੇ ਨੂੰ ਮੁਬਾਰਕਾਂ ਦੇਂਦਿੰਆਂ ਕਿਹਾ ਕਿ ਉਹ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਉੱਚਾ ਚੁੱਕਣ ਲਈ ਜੋ ਵੀ ਵਧੀਆ ਤੋਂ ਵਧੀਆ ਕਰ ਸਕਦੇ ਹਨ ਕਰਨ ।

ਡਾ. ਸੰਧੂ ਨੇ ਕਿਹਾ ਕਿ ਲਾਇਬ੍ਰੇਰੀ ਨੂੰ 21ਵੀਂ ਸਦੀ ਦੇ ਸਿਖਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੁੜ ਡਿਜ਼ਾਇਨ ਕੀਤਾ ਗਿਆ ਹੈ ।ਉਹਨਾਂ ਕਿਹਾ ਕਿ ਜੋ ਵੀ ਵਿਦਿਆਰਥੀ ਵੀਡੀਓਜ਼ ਅਤੇ ਈ-ਸਮੱਗਰੀ ਦੀ ਖੋਜ ਕਰਨ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ। ਉਹਨਾਂ ਦੇ ਲਈ 100 ਕੰਪਿਊਟਰਾਂ ਵਾਲੇ ਡਿਜੀਟਲ ਲਾਉਂਜ ਦੀ ਵੀ ਸਥਾਪਨਾ ਹੋ ਗਈ ਹੈ ਜਿਸ ਦੀ ਵਰਤੋਂ ਨਾਲ ਈ-ਸਰੋਤ, ਈ-ਜਰਨਲ ਅਤੇ ਈ-ਬੁੱਕ ਤੱਕ ਪਹੁੰਚ ਆਸਾਨ ਹੋ ਜਾਵੇਗੀ

ਉਹਨਾਂ ਦਾ ਭਾਈ ਗੁਰਦਾਸ ਲਾਇਬ੍ਰੇਰੀ ਪੁੱਜਣ ਤੇ ਪ੍ਰੋ.-ਇੰਚਾਰਜ ਭਾਈ ਗੁਰਦਾਸ ਲਾਇਬ੍ਰੇਰੀ, ਪ੍ਰੋ: ਅਮਿਤ ਕੌਟਸ, ਨੇ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਅੱਜ ਉਹਨਾਂ ਦੇ ਸਹਿਯੋਗ ਨਾਲ ਭਾਈ ਗੁਰਦਾਸ ਲਾਇਬ੍ਰੇਰੀ ਨੂੰ ਆਧੁਨਿਕ ਬਣਾਉਣ ਵਿਚ ਸਫਲ ਹੋ ਗਏ ਹਨ ।ਉਹਨਾਂ ਨੇ ਕਿਹਾ ਕਿ ਜੇ ਡਾ. ਸੰਧੂ ਉਹਨਾਂ ਨੂੰ ਇਸ ਪ੍ਰੋਜੈਕਟ ਲਈ ਉਤਸ਼ਾਹਿਤ ਨਾ ਕਰਦੇ ਤਾਂ ਇਸ ਡਰੀਮ ਪ੍ਰੋਜੈਕਟ ਨੂੰ ਸਕਾਰ ਕਰਨਾ ਸੰਭਵ ਨਹੀਂ ਹੋਣਾ ਸੀ । ਇਸ ਮੌਕੇ ਉਹਨਾਂ ਲਾਈਬ੍ਰੇਰੀ ਦੇ ਆਧੁਨਿਕ ਹੋਣ ਦੇ ਨਾਲ ਵਿਦਿਆਰਥੀਆਂ ਨੂੰ ਪੁਜੱਣ ਵਾਲੇ ਲਾਭਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਵਿਦਿਆਰਥੀ ਖੋਜ ਦੇ ਖੇਤਰ ਵਿਚ ਨਵੇਂ ਦਿੱਸਹੱਦਿਆ ਨੂੰ ਛੂਹਣਗੇ ।

ਉਹਨਾਂ ਕਿਹਾ ਯੂਨੀਵਰਸਿਟੀ ਵੱਲੋਂ 9239 ਈ-ਜਰਨਲਜ਼ ਅਤੇ 8678 ਈ-ਕਿਤਾਬਾਂ ਖਰੀਦੀਆਂ ਗਈਆਂ ਹਨ ਜਿੰਨਾਂ ਨੂੰ ਫੈਕਲਟੀ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦੁਆਰਾ ਵਰਤੋਂ ਵਿਚ ਲਿਆਉਣਾ ਵੀ ਬਹੁਤ ਆਸਾਨ ਬਣਾ ਦਿੱਤਾ ਗਿਆ ਹੈ

ਯੂਨੀਵਰਸਿਟੀ ਖੋਜ ਆਉਟਪੁੱਟ ਨੂੰ ਬਿਹਤਰ ਬਣਾਉਣ ਲਈ ਈ-ਡਾਟਾਬੇਸ ‘ਤੇ ਸਾਲਾਨਾ ਲਗਭਗ 2.25 ਕਰੋੜ ਖਰਚ ਕੀਤੇ ਜਾ ਰਹੇ ਹਨ ਅਤੇ ਕੰਸੋਰਟੀਅਮ ਫਾਰ ਐਜੂਕੇਸ਼ਨਲ ਕਮਿਊਨੀਕੇਸ਼ਨ (ਸੀ.ਈ.ਸੀ) ਦੇ ਨਾਲ ਯੂਨੀਵਰਸਿਟੀ ਵੱਲੋਂ ਸਮਝੋਤਾ ਵੀ ਕੀਤਾ ਗਿਆ ਹੈ ਜੋ ਭਾਈ ਗੁਰਦਾਸ ਲਾਇਬ੍ਰੇਰੀ ਨੂੰ ਹੋਰ ਵੀ ਆਧੁਨਿਕ ਲੋੜਾਂ ਪ੍ਰਦਾਨ ਕਰਨ ਦੇ ਲਈ ਸਹਿਯੋਗੀ ਬਣੇਗਾ ।

ਉਹਨਾਂ ਕਿਹਾ ਕਿ ਲਾਈਬ੍ਰੇਰੀ ਵਿਚ ਆਰ.ਐਫ.ਆਈ.ਡੀ. ਸਿਸਟਮ ਵੀ ਲਾਗੂ ਹੋ ਗਿਆ ਹੈ ਜਿਸ ਨਾਲ ਜਿੱਥੇ ਸੁੱਰਖਿਆ ਬਣੀ ਰਹੇਗੀ ਉੱਥੇ ਵਿਦਿਆਰਥੀਆਂ ਨੂੰ ਕਿਤਾਬਾਂ ਜਾਰੀ ਕਰਵਾਉਣ ਦੇ ਲਈ ਵੀ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ । ਇਸ ਦੇ ਲਈ ਵੱਖਰੇ ਤੋਰ ਤੇ ਸਮਾਰਟ ਕਾਰਡ ਜਾਰੀ ਕਰ ਦਿੱਤੇ ਗਏ ਹਨ ।ਉਹਨਾਂ ਕਿਹਾ ਕਿ ਵਿਦਿਆਰਥੀ ਇਸ ਪ੍ਰਕ੍ਰਿਆ ਦੇ ਨਾਲ ਆਪੇ ਹੀ ਆਪਣੀ ਕਿਤਾਬ ਜਾਰੀ ਕਰ ਲੈਣਗੇ ਅਤੇ ਵਾਪਸ ਕਰ ਦੇਣਗੇ ।

ਉਹਨਾਂ ਕਿਹਾ ਬਿਨਾਂ ਕਿਸੇ ਕਰਮਚਾਰੀ ਦੇ ਦਖਲ ਦੇ ਕਿਤਾਬਾਂ ਨੂੰ ਜਾਰੀ ਕਰਨ ਅਤੇ ਰੀਟਮ ਕਰਨ ਲਈ ਇੱਕ ਟਰਾਲੀ ਅਤੇ ਆਰ.ਐਫ.ਆਈ.ਡੀ. ਅਧਾਰਤ ਸਵੈ-ਚੈੱਕ ਇਨ/ਚੈੱਕਆਊਟ ਕਿਓਸਕ ਲਗਾਏ ਗਏ ਹਨ। ਵਿਦਿਆਰਥੀਆਂ ਦੇ ਲਈ ਮਲਟੀਮੀਡੀਆ ਸੁਵਿਧਾਵਾਂ ਵਾਲਾ ਸਮਾਰਟ ਡਿਜੀਟਲ ਪੋਡੀਅਮ ਨਾਲ ਇੱਕ ਸੈਮੀਨਾਰ ਕਮ ਓਰੀਐਂਟੇਸ਼ਨ ਹਾਲ ਤਿਆਰ ਕਰ ਦਿੱਤਾ ਗਿਆ ਹੈ, ਜਿਸ ਦੀ ਵਰਤੋਂ ਵਿਦਿਆਰਥੀਆਂ, ਵਿਦਵਾਨਾਂ ਅਤੇ ਫੈਕਲਟੀ ਨੂੰ ਲਾਇਬ੍ਰੇਰੀ ਅਤੇ ਈ-ਸਰੋਤ ਦੇ ਕੰਮਕਾਜ ਬਾਰੇ ਦਿਸ਼ਾ ਪ੍ਰਦਾਨ ਕਰਨ ਲਈ ਕਾਫੀ ਸਹਾਈ ਹੋਵੇਗਾ ।

ਯੂਨੀਵਰਸਿਟੀ ਨੇ ਜੋ ਲਾਇਬ੍ਰੇਰੀ ਸਮਾਰਟ ਕਾਰਡ ਜਾਰੀ ਕਰਨ ਦੀ ਪਹਿਲਕਦਮੀ ਕੀਤੀ ਹੈ,ਉਸ ਨਾਲ ਕਿਤਾਬਾਂ ਦੇ ਸਰਕੂਲੇਸ਼ਨ ਅਤੇ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਦਾ ਪਛਾਣ ਪੱਤਰ ਦੇ ਤੌਰ ਤੇ ਵੀ ਕੰਮ ਕਰੇਗਾ ।ਉਹਨਾਂ ਨੇ ਕਿਹਾ ਕਿ ਵਾਈਸ-ਚਾਂਸਲਰ ਦੀ ਇੱਛਾ ਅਨੁਸਾਰ ਇਸ ਸਮਾਰਟ ਕਾਰਡ ਨੂੰ ਹੋਸਟਲ ਐਂਟਰੀ ਅਤੇ ਯੂਨੀਵਰਸਿਟੀ ਦੀਆਂ ਹੋਰ ਸਹੂਲਤਾਂ ਜਿਵੇਂ ਜਿੰਮ, ਸਵੀਮਿੰਗ ਪੂਲ ਆਦਿ ਨਾਲ ਜੋੜਨ ਦਾ ਵੀ ਉਪਰਾਲਾ ਕੀਤਾ ਜਾਵੇਗਾ ।

ਇਸ ਮੌਕੇ ਪ੍ਰੋ. (ਡਾ. ) ਹਰਦੀਪ ਸਿੰਘ, ਡੀਨ, ਅਕਾਦਮਿਕ ਮਾਮਲੇ, ਪ੍ਰੋ.ਐਸ.ਐਸ. ਬਹਿਲ (ਓ.ਐਸ.ਡੀ. ਵੀ.ਸੀ.) ਰੂਸਾ ਕੋਆਰਡੀਨੇਟਰ, ਪ੍ਰੋ.(ਡਾ.) ਕਰਨਜੀਤ ਸਿੰਘ ਕਾਹਲੋਂ, ਰਜਿਸਟਰਾਰ, ਪ੍ਰੋ.(ਡਾ) ਅਨੀਸ਼ ਕੁਮਾਰ ਦੂਆ, ਡੀਨ, ਵਿਦਿਆਰਥੀ ਭਲਾਈ, ਸ. ਐੱਚ.ਐੱਸ. ਟੀਨਾ, ਇੰਚਾਰਜ, ਨਿਰਮਾਣ,ਵਿਭਾਗ , ਕਰਨਲ ਅਮਰਬੀਰ ਸਿੰਘ ਚਾਹਲ, ਸੁਰੱਖਿਆ ਅਫਸਰ, ਅਤੇ ਸ਼੍ਰੀ ਸਰਬਜੀਤ ਸਿੰਘ, ਸਿਸਟਮ ਐਡਮਿਨਿਸਟ੍ਰੇਟਰ ਸਮੇਤ ਲਾਇਬ੍ਰੇਰੀ ਦਾ ਸਟਾਫ ਵੀ ਹਾਜ਼ਰ ਸਨ।

ਕੈਪਸ਼ਨ: ਭਾਈ ਗੁਰਦਾਸ ਲਾਇਬ੍ਰੇਰੀ ਦੇ ਆਧੁਨਿਕੀਕਰਨ ਦਾ ਉਦਘਾਟਨ ਕਰਦੇ ਹੋਏ ਡਾ. ਜਸਪਾਲ ਸਿੰਘ ਸੰਧੂ, ਉਹਨਾਂ ਨਾਲ ਡਾ. ਹਰਦੀਪ ਸਿੰਘ, ਡਾ. ਬਹਿਲ, ਡਾ. ਅਨੀਸ਼ ਦੂਆ ਅਤੇ ਹੋਰ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION