31.1 C
Delhi
Saturday, April 20, 2024
spot_img
spot_img

ਗੁਰੂ ਨਾਨਕ ਦੇਵ ਦੇ ਨਾਮ ਤੇ ਹੋਵੇਗਾ ਮਾਨਸਾ ਦਾ 33 ਏਕੜ ਸੈਂਟਰਲ ਪਾਰਕ: ਗੁਰਪ੍ਰੀਤ ਕਾਂਗੜ

ਮਾਨਸਾ, 22 ਨਵੰਬਰ, 2019:

ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ 33 ਏਕੜ ਦਾ ਵਿਸ਼ਾਲ ਸੈਂਟਰਲ ਪਾਰਕ ਮਾਨਸਾ ਦੇ ਲੋਕਾਂ ਨੂੰ ਸਮਰਪਿਤ ਕੀਤਾ।

ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਅਤੇ ਉਨ੍ਹਾਂ ਦੀ ਟੀਮ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਕੂੜੇ ਦੇ ਢੇਰਾਂ ਨਾਲ ਭਰੇ ਇਸ ਸਥਾਨ ਨੂੰ ਮਾਨਸਾ ਦੀ ਵੱਡੀ ਖਿੱਚ ਵਿਚ ਤਬਦੀਲ ਕਰਦਿਆਂ ਮੰਤਰੀ ਸ੍ਰੀ ਕਾਂਗੜ ਨੇ ਐਲਾਨ ਕੀਤਾ ਕਿ ਇਸ ਪਾਰਕ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਸੈਂਟਰਲ ਪਾਰਕ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸੈਂਟਰਲ ਪਾਰਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਤੰਦਰੁਸਤ ਪੰਜਾਬ ਰਾਜ ਦੇ ਲੋਕਾਂ ਦੀ ਬਿਹਤਰ ਸਿਹਤ ਨੂੰ ਯਕੀਨੀ ਬਣਾਉਣ ਦੇ ਵਿਚਾਰ ਨਾਲ ਮੇਲ ਖਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੁੰਦਰ ਪਾਰਕ ਨਾਲ ਪੰਜਾਬ ਸਰਕਾਰ ਨੇ ਮਾਨਸਾ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ।

ਇਸ ਸਮਾਗਮ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਪਾਰਕ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ, ਖਾਸ ਕਰਕੇ ਖੇਡਾਂ ਵਾਲੇ ਵਿਅਕਤੀਆਂ ਦੀ ਜਰੂਰਤ ਹੈ ਜਿੰਨ੍ਹਾਂ ਦੇ ਅਭਿਆਸ ਕਰਨ ਲਈ ਯੋਗ ਥਾਂ ਦੀ ਕਮੀ ਸੀ।

ਉਨ੍ਹਾਂ ਵਿਸ਼ੇਸ਼ ਤੌਰ ਤੇ ਪ੍ਰੋਜੈਕਟ ਮੁਖੀ ਸੀ੍ਰ ਅਵਤਾਰ ਸਿੰਘ ਨੱਤ, ਸੁਪਰਵਾਇਜ਼ਰ ਸ੍ਰੀ ਹਰਪਿੰਦਰ, ਸ੍ਰੀ ਅਰਸ਼ਦੀਪ ਸਿੰਘ, ਸ੍ਰੀ ਕੰਵਰ, ਸ੍ਰੀ ਮੋਹਨ ਅਤੇ ਹੋਰਨਾਂ ਦੇ ਅਣਥੱਕ ਯਤਨਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਮਾਨਸਾ ਦੇ ਲੋਕਾਂ ਨੂੰ ਇਹ ਪਾਰਕ ਸਮਰਪਿਤ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਪਾਰਕ ਵਿਚ ਸਵੀਮਿੰਗ ਪੂਲ, ਰੇਨ ਡਾਂਸ ਲਾਈਟਾਂ, ਮਿਊਜ਼ਿਕਲ ਫੁਹਾਰਾ, ਇਕ ਬਾਸਕਿਟਬਾਲ ਅਤੇ ਦੋ ਬੈਡਮਿੰਟਨ ਕੋਰਟ, ਯੋਗਾ ਹੱਟ, ਕਿਡਜ਼ ਪਲੇ ਜ਼ੋਨ, 1.5 ਕਿਲੋਮੀਟਰ ਲੰਬਾ ਪੈਦਲ ਅਤੇ ਸਾਇਕÇਲੰਗ ਟਰੈਕ, ਸਾਊਂਡ ਸਿਸਟਮ ਨਾਲ ਲੈਸ ਪੰਜਾਬੀ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਸਮਰਪਿਤ ਯਾਦਗਾਰੀ ਓਪਨ ਏਅਰ ਥੀਏਟਰ ਹੈ। ਇਸ ਤੋਂ ਇਲਾਵਾ ਪਾਰਕ ਵਿਚ 5 ਲੱਖ ਵਰਗ ਫੁੱਟ ਖੇਤਰ ਵਿਚ ਘਾਹ, 90 ਹਜ਼ਾਰ ਵਰਗ ਫੁੱਟ ਜ਼ਮੀਨ ਵਿਚ ਛੋਟੇ ਅਤੇ ਦਰਮਿਆਨੇ ਪੌਦੇ, ਲੋਕਾਂ ਦੇ ਬੈਠਣ ਲਈ ਬੈਂਚ ਲਗਾਏ ਗਏ ਹਨ।

ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਮਾਨਸਾ ਨਗਰ ਕਾਊਂਸਲ ਵੱਲੋਂ ਕੂੜਾ ਇਕੱਠਾ ਕਰਨ ਲਈ ਚਲਾਏ ਗਏ ਨਵੇਂ ਟਰੈਕਟਰ ਅਤੇ ਰੇਹੜ੍ਹੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਮੌਕੇ ਐਮ.ਐਲ.ਏ. ਸ੍ਰੀ ਨਾਜਰ ਸਿੰਘ ਮਾਨਸ਼ਾਹੀਆ, ਸੀਨੀਅਰ ਕਾਂਗਰਸੀ ਲੀਡਰ ਸ੍ਰੀ ਅਜੀਤ ਇੰਦਰ ਸਿੰਘ ਮੋਫਰ, ਸ੍ਰੀ ਮਾਈਕਲ ਗਾਗੋਵਾਲ, ਪ੍ਰਧਾਨ ਨਗਰ ਕਾਊਂਸਲ ਮਾਨਸਾ ਸ੍ਰੀ ਮਨਦੀਪ ਗੋਰਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ (ਮੌਜੂਦਾ ਚਾਰਜ ਐਸ.ਡੀ.ਐਮ. ਮਾਨਸਾ), ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਰਾਜਪਾਲ ਸਿੰਘ, ਐਸ.ਪੀ. ਸ੍ਰੀ ਕੁਲਦੀਪ ਸਿੰਘ ਸੋਹੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਵਾਇਸ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਸ੍ਰੀ ਰਾਮ ਸਿੰਘ, ਸੀ.ਈ.ਓ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ ਲਿਮਟਡ ਦੀ ਪੂਰੀ ਟੀਮ, ਸ੍ਰੀ ਵਿਕਾਸ ਸ਼ਰਮਾ ਅਤੇ ਹੋਰ ਪਤਵੰਤੇ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION