26.7 C
Delhi
Thursday, April 25, 2024
spot_img
spot_img

ਗੁਰੂ ਨਾਨਕ ਦੇਵ ਜੀ ’ਤੇ ਬਣੀ ਡਾਕੂਮੈਂਟਰੀ ਨੂੰ ਅਮਰੀਕਾ ਦੇ ਫ਼ਿਲਮ ਫ਼ੈਸਟੀਵਲ ’ਚ ਦੋ ਅਹਿਮ ਐਵਾਰਡ ਮਿਲੇ

ਵਾਸ਼ਿੰਗਟਨ, 1 ਅਪ੍ਰੈਲ, 2020:

ਸੰਸਾਰ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਜਾਣੂੰ ਕਰਵਾਉਣ ਲਈ ਬਣਾਈ ਗਈ ਪਹਿਲੀ ਸੰਸਾਰ ਪੱਧਰੀ ਡਾਕੂਮੈਂਟਰੀ ਨੂੰ ‘ਸਰਵਉੱਤਮ ਅੰਤਰਾਸ਼ਟਰੀ ਡਾਕੂਮੈਂਟਰੀ’ ਅਤੇ ‘ਸ੍ਰੇਸ਼ਟ ਸਿਨਮਾਟੋਗ੍ਰਾਫੀ’ ਦੇ ਸਨਮਾਨ ਨਾਲ ਸ਼ੁਮਾਰ ਕੀਤਾ ਗਿਆ ਹੈ। ਅਮਰੀਕਾ ਦੇ ਮਸ਼ਹੂਰ ਗਾਰਡਨ ਸਟੇਟ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਈ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਉੱਤੇ ਬਣੀ ਪਹਿਲੀ ਸੰਸਾਰ ਪੱਧਰੀ ਡਾਕੂਮੈਂਟਰੀ ਦੋ ਵੱਡੇ ਇਨਾਮਾਂ ਨਾਲ ਸ਼ਿੰਗਾਰੀ ਗਈ।

ਨਿਊ ਜਰਸੀ ਦੇ ਸ਼ਹਿਰ ਐਸਬਰੀ ‘ਚ ਹੋਏ ਇਸ ਫਿਲਮ ਮੇਲੇ ਚ 240 ਫਿਲਮਾਂ ਨੇ ਭਾਗ ਲਿਆ ਗਿਆ ਸੀ। ਦੇਸ਼ਾਂ-ਵਿਦੇਸ਼ਾਂ ਵਿਚੋਂ 25000 ਲੋਕ ਇਹ ਫਿਲਮ ਫੈਸਟੀਵਲ ਵੇਖਣ ਆਉਂਦੇ ਹਨ। ਹਰ ਸਾਲ ਸੰਸਾਰ ਪੱਧਰੀ ਉੱਚ ਮਿਆਰੀ ਫਿਲਮਾਂ, ਇੰਡਸਟਰੀ ਪੈਨਲ ਅਤੇ ਖਾਸ ਮਹਿਮਾਨਾਂ ਨੂੰ ਪੇਸ਼ ਕਰਦਾ ਇਹ ਇਕੱਠ।

ਇਸ ਸਾਲ 50 ਸੰਸਾਰ ਪੱਧਰੀ ਫਿਲਮਾਂ ਅਤੇ 100 ਅਮਰੀਕੀ ਫਿਲਮਾਂ ਦੇ ਪ੍ਰੀਮਿਅਰ ਹੋਏ। ਕਰੋਨਾ ਵਾਇਰਸ ਕਰਕੇ ਬਣੇ ਮੁਸ਼ਕਲ ਹਾਲਾਤਾਂ ਦੇ ਚਲਦਿਆਂ ਇਸ ਵਾਰ ਇਹ ਪ੍ਰੋਗਰਾਮ ਇੰਟਰਨੈਟ ਮਾਧਿਅਮਾਂ ‘ਤੇ ਪ੍ਰਸਾਰਿਤ ਕੀਤਾ ਗਿਆ।

ਨਿਰਦੇਸ਼ਕ ਜੈਰੀ ਕਰੈਲ ਅਤੇ ਐਡਮ ਕਰੈਲ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਮੁੱਖ ਰੱਖਦਿਆਂ ਬਣਾਈ ਗਈ ਏਸ ਡਾਕੂਮੈਂਟਰੀ ਨੂੰ ਬਣਾਉਣ ਵਿੱਚ 10 ਮਹੀਨਿਆਂ ਦਾ ਸਮਾਂ ਲੱਗਾ ਜਿਸ ਦੌਰਾਨ ਉਹਨਾਂ ਪਾਕਿਸਤਾਨ ਵਿਖੇ ਗੁਰੂ ਸਾਹਿਬ ਨਾਲ ਸੰਬੰਧਤ ਅਸਥਾਨਾਂ ਸ੍ਰੀ ਨਨਕਾਣਾ ਸਾਹਿਬ ,ਸ੍ਰੀ ਕਰਤਾਰਪੁਰ ਸਾਹਿਬ ਅਤੇ ਭਾਰਤ ਵਿਚ ਸੁਲਤਾਨਪੁਰ ਲੋਧੀ ਆਦਿ ਥਾਵਾਂ ਵਿਖੇ ਦ੍ਰਿਸ਼ ਰਿਕਾਰਡ ਕੀਤੇ।

ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਦੇ ਨਾਲ-ਨਾਲ ਇਹ ਫਿਲਮ ਸੰਸਾਰ ਪੱਧਰੀ ਬੁਧੀਜੀਵੀਆਂ, ਧਾਰਮਿਕ ਆਗੂਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਜਿਵੇਂ ਅਮਰੀਕਾ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ, ਗਰੈਮੀ ਨੌਮੀਨੀ ਸਨਾਤਮ ਕੌਰ, ਲੇਖਕ ਕਮਲਾ ਕਪੂਰ, ਐਂਬੈਸੇਡਰ ਨਵਤੇਜ ਸਰਨਾ, ਲੇਖਕ ਨਿੱਕੀ ਗੁਨਿੰਦਰ ਕੌਰ, ਬਿਸ਼ਪ ਚੇਨ ਅਤੇ ਰਾਬਰਟ ਥਰਮਨ ਆਦਿ ਦੇ ਗੁਰੂ ਨਾਨਕ ਪਾਤਸ਼ਾਹ ਬਾਰੇ ਵਿਚਾਰ ਦਰਸਾਉਂਦੀ ਹੈ।

ਗਾਰਡਨ ਸਟੇਟ ਫਿਲਮ ਫੈਸਟੀਵਲ ਦੇ ਐਗਜ਼ੈਕਟਿਵ ਨਿਰਮਾਤਾ ਲੌਰੇਨ ਕੰਕਰ ਸ਼ਿਹੀ ਨੇ ਇਹਨਾਂ ਸਨਮਾਨਾਂ ਕੀਤਾ ਐਲਾਨ ਕੀਤਾ।

ਫਿਲਮ ਦੇ ਨਿਰਦੇਸ਼ਕ ਜੈਰੀ ਕਰੈਲੁ ਨੇ ਇਸ ਵੱਡੀ ਉਪਲੱਬਧੀ ‘ਤੇ ਵਿਚਾਰ ਜ਼ਾਹਰ ਕਰਦਿਆਂ ਕਿਹਾ ਕਿ ” ਮੈਨੂੰ ਇਸ ਫਿਲਮ ਨੂੰ ਏਨਾ ਵੱਡਾ ਸਨਮਾਨ ਮਿਲਣ ਦੀ ਬਹੁਤ ਖੁਸ਼ੀ ਹੈ। ਜਿਹੜੇ ਲੋਕ ਇਸ ਫਿਲਮ ਨੂੰ ਵੇਖਦੇ ਹਨ ਉਹ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਤ ਹੁੰਦੇ ਹਨ, ਇਸ ਫਿਲਮ ਨੂੰ ਏਨਾ ਮਾਣ ਮਿਲਣਾ ਇਹ ਸਾਬਤ ਕਰਦੈ ਕਿ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਅਜੋਕੇ ਸਮੇਂ ਲਈ ਬਹੁਤ ਲਾਹੇਵੰਦ ਹਨ ਅਤੇ ਮੇਲ ਖਾਂਦੀਆਂ ਹਨ। ਮੇਰੀ ਇੱਛਾ ਹੈ ਕਿ ਸਿੱਖ ਭਾਈਚਾਰਾ ਇਸ ਫਿਲਮ ਨੂੰ ਗੁਰੂ ਨਾਨਕ ਜੀ ਦੀਆ ਸਿੱਖਿਆਵਾਂ ਦੂਰ-ਦੁਰਾਡੇ ਪੁਚਾਉਣ ਲਈ ਵਰਤੇ।

ਨੈਸ਼ਨਲ ਸਿੱਖ ਕੈਂਪੇਨ ਦੇ ਸਹਿ-ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ” ਗੁਰੂ ਨਾਨਕ ਦੇਵ ਜੀ ਸੰਸਾਰ ਦੇ ਪੰਜਵੇਂ ਸਭ ਤੋੰ ਵੱਡੇ ਧਰਮ ਦੇ ਬਾਨੀ ਹਨ ਪਰ ਫਿਰ ਵੀ ਪੱਛਮੀ ਅਤੇ ਹੋਰ ਲੋਕ ਉਹਨਾਂ ਬਾਰੇ ਬਹੁਤ ਘੱਟ ਜਾਣਦੇ ਹਨ, ਸਾਨੂੰ ਯਕੀਨ ਹੈ ਸਾਡੀ ਇਹ ਕੋਸ਼ਿਸ਼ ਲਹਿਰ ਨੂੰ ਚੰਗੀ ਦਿਸ਼ਾ ਵੱਲ ਲੈ ਜਾਏਗੀ। ਓਹਨਾਂ ਕਿਹਾ ਕੇ ” ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅਮਰੀਕਾ ਅਤੇ ਹੋਰ ਥਾਵਾਂ ਤੋਂ ਇਸ ਫਿਲਮ ਨੂੰ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ

ਸ. ਅਮ੍ਰਿਤਪਾਲ ਸਿੰਘ ਚੇਅਰ, ਸਿੱਖ ਨੈਸ਼ਨਲ ਕੈਂਪੇਨ ਨੇ ਕਿਹਾ ” ਸਿੱਖੀ ਤੋਂ ਅਣਜਾਣ ਲੋਕਾਂ ਨੂੰ ਇਸ ਫਿਲਮ ਨੂੰ ਵਿਖਾਉਣ ਨਾਲ ਬਹੁਤ ਸਾਰੇ ਸਕਾਰਾਤਮਕ ਨਤੀਜੇ ਨਿਕਲ ਸਕਦੇ ਹਨ” ਜ਼ਿਕਰਯੋਗ ਹੈ ਜੇ ਨੈਸ਼ਨਲ ਸਿੱਖ ਕੈਂਪੇਨ ਵਲੋਂ ਇਸ ਡਾਕੂਮੈਂਟਰੀ ਦੀ ਉਸਾਰੀ ਚ ਅਹਿਮ ਭੂਮਿਕਾ ਨਿਭਾਈ ਗਈ ਹੈ ਅਤੇ ਇਹ ਫਿਲਮ।ਅਮਰੀਕੀ ਚੈਨਲ ਪੀਬੀਐੱਸ ਤੇ ਵੀ ਪ੍ਰਸਾਰਿਤ ਕੀਤੀ ਜਾ ਰਹੀ ਹੈ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION