26.1 C
Delhi
Saturday, April 20, 2024
spot_img
spot_img

ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਮੇਅਰ ਕਰਮਜੀਤ ਰਿੰਟੂ ਵੱਲੋਂ ਗਾਂਧੀ ਜਯੰਤੀ ਮੌਕੇ ਸਵੱਛ ਅੰਮ੍ਰਿਤਸਰ ਮੁਹਿੰਮ ਦਾ ਆਗਾਜ਼

ਅੰਮ੍ਰਿਤਸਰ, 2 ਅਕਤੂਬਰ, 2020:

ਗਾਂਧੀ ਜਯੰਤੀ ਤੇ ਅਵਸਰ ‘ਤੇ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਨੇ ਗੁਰੂ ਘਰ ਤੋਂ ਮਹਾਰਾਜਾ ਰਣਜੀਤ ਸਿੰਘ ਚੌਂਕ, ਹੈਰੀਟੇਜ ਸਟਰੀਟ ਤੋਂ ਸਵੱਛ ਅੰਮ੍ਰਿਤਸਰ ਮੁਹਿੰਮ ਦੀ ਸ਼ੁਰੂਆਤ ਕੀਤੀ।

ਮੇਅਰ ਰਿੰਟੂ ਅਤੇ ਕਮਿਸ਼ਨਰ ਮਿੱਤਲ ਨੇ ਸਾਂਝੇ ਤੌਰ ਤੇ ਸ੍ਰੀ ਦਰਬਾਰ ਸਾਹਿਬ, ਹੈਰੀਟੇਜ ਸਟਰਂਟ ਦੀ ਖੁਦ ਸਫਾਈ ਕਰਕੇ ਲੋਕਾਂ ਨੂੰ ਸਵੱਛ ਅੰਮ੍ਰਿਤਸਰ ਰੱਖਣ ਲਈ ਪ੍ਰੇਰਿਆ। ਇਸ ਤੋਂ ਇਲਾਵਾ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦੇ ਲਈ ਮੈਡੀਕਲ ਕੈਂਪ ਦਾ ਆਯੋਜਨ ਕੀਤਾ। ਉਥੇ ਸ਼ਹਿਰ ਦੇ 85 ਵਾਰਡਾਂ ਵਿਚ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ।

ਅੰਮ੍ਰਿਤਸਰ ਨੂੰ ਸਵੱਛ ਰੱਖਣ ਲਈ ਅੰਮ੍ਰਿਤਸਰ ਵਾਸੀਆਂ ਲਈ ਟੋਲ ਫ੍ਰੀ ਨੰਬਰ 1800 121 4662 ਜਾਰੀ ਕੀਤਾ ਗਿਆ। ਜਿਸ ਉਤੇ ਲੋਕ ਆਪਣੇ ਆਲੇ ਦੁਆਲੇ ਦੀ ਸਫਾਈ ਸਬੰਧੀ ਸਮਿੱਸਆਵਾਂ ਦੀ ਸ਼ਿਕਾਇਤ ਕਰ ਸਕਦੇ ਹਨ।

ਇਸ ਮੌਕੇ ਮੇਅਰ ਰਿੰਟੂ ਨੇ ਦੱਸਿਆ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸ਼ਹਿਰਵਾਸੀਆਂ ਦਾ ਸਾਥ ਬਹੁਤ ਜਰੂਰੀ ਹੈ। ਗਾਂਧੀ ਜਯੰਤੀ ‘ਤੇ ਉਨ੍ਹਾਂ ਪੰਜ ਵਿਸ਼ੇਸ਼ ਘੋਸ਼ਣਾ ਕਰਦਿਆਂ ਕਿਹਾ ਕਿ ਇਸ ਮੁਹਿੰਮ ਵਿਚ ਹਰ ਸ਼ਹਿਰਵਾਸੀ ਹਿੱਸਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਵਿਸ਼ੇਸ਼ ਤੌਰ ਤੇ ਹੈਰੀਟੇਜ ਸਟਰੀਟ ਦੇ ਸਫਾਈ ਸੈਨਿਕਾਂ ਦੀ ਡਿਊਟੀ ਲਾਈ ਗਈ ਹੈ ਪਰ ਲੋਕ ਕੂੜੇ ਦਾਨ ਦਾ ਇਸਤੇਮਾਲ ਨਾ ਕਰਦੇ ਹੋਏ ਕੂੜਾ ਖੁਲੇ ਵਿਚ ਸੁੱਟ ਦਿੰਦੇ ਹਨ।

ਜੇਕਰ ਲੋਕ ਕੂੜੇਦਾਨ ਦਾ ਪ੍ਰਯੋਗ ਕਰੇ ਤਾਂ ਗੰਦਗੀ ਬਾਹਰ ਨਹੀਂ ਦਿਖੇਗੀ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਪਹਿਲਾ ਫਰਜ਼ ਹੈ ਕਿ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ। ਉਨ੍ਹਾਂ ਕਿਹਾ ਕਿ ਇਹ ਸਵੱਛਤਾ ਮੁਹਿੰਮ ਨੂੰ ਸਿਰਫ ਨਾਮਾਤਰ ਨਾ ਸਮਝਿਆ ਜਾਵੇ ਮੈਂ ਖੁਦ ਕਦੇ ਵੀ ਸਵੇਰੇ ਸ਼ਾਮ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿਚ ਸਵੱਛਤਾ ਦੀ ਚੈਕਿੰਗ ਕਰਨ ਜਾ ਸਕਦਾ ਹਾਂ ਤੇ ਅਗਰ ਕੋਈ ਕਮੀ ਦਿਖੀ ਤਾਂ ਉਸੇ ਸਮੇਂ ਐਕਸ਼ਨ ਲਿਆ ਜਾਵੇਗਾ।

ਇਸ ਮੌਕੇ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਨਗਰ ਨਿਗਕ ਦੁਆਰਾ ਸਵੱਛਤਾ ਮੁਹਿੰਮ ਤਹਿਤ ਵੱਖ ਵੱਖ ਮੁਕਾਬਲੇ ਕਰਵਾਏ ਜਾ ਰਹੀਆਂ ਨੇ ਜਿਸ ਵਿਚ ਸ਼ਹਿਰਵਾਸੀ ਤੇ ਬੱਚੇ ਵੀ ਭਾਗ ਲੈ ਸਕਦੇ ਹਨ। ਉਨਾਂ ਕਿਹਾ ਕਿ ਇਸ ਮੁਕਾਬਲੇ ਵਿਚ 10 ਔਰਤਾਂ ਅਤੇ 10 ਪੁਰਸ਼ਾਂ ਨੂੰ ਚੁਣਿਆ ਜਾਵੇਗਾ ਤੇ ਉਨ੍ਹਾਂ ਵਿਚੋਂ ਸਵੱਛਤਾ ਚੈਂਪੀਅਨ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਵਾਰਡ ਪੱਧਰ ‘ਤੇ ਵੀ ਇਹ ਮੁਕਾਬਲੇ 2 ਅਕਤੂਬਰ ਤੋਂ 30 ਨਵੰਬਰ ਤੱਕ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਦੇ ਸਾਰੇ ਪੈਰਾਮੀਟਰ ਕੌਂਸਲਰਾਂ ਨੂੰ ਭੇਜ ਦਿੱਤੇ ਗਏ ਹਨ। ਜੋ ਵੀ ਵਾਰਡ ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਨੰਬਰ ਤੇ ਆਵੇਗੀ ਉਨ੍ਹਾਂ ਨੂੰ 50 ਲੱਖ, ਦੂਸਰਾ ਇਨਾਮ 30 ਲੱਖ ਤੇ ਤੀਸਰਾ ਇਨਾਮ 20 ਲੱਖ ਰੁਪਏ ਵਾਰਡ ਦੇ ਵਿਕਾਸ ਕਾਰਜਾਂ ਲਈ ਦਿੱਤਾ ਜਾਵੇਗਾ। ਜੋਨ ਮੁਕਾਬਲੇ ਵਿਚ ਜਿਹੜੀ ਵਾਰਡ ਪਹਿਲੇ ਨੰਬਰ ਤੇ ਆਵੇਗੀ ਉਸਨੂੰ 15 ਲੱਖ ਰੁਪਏ ਵਿਕਾਸ ਕਾਰਜਾਂ ਲਈ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਹਸਪਤਾਲ, ਹੋਟਲ, ਸਕੂਲ, ਮੁਹੱਲਾ ਕਮੇਟੀਆਂ, ਸਰਕਾਰੀ ਅਦਾਰਿਆਂ, ਬਜ਼ਾਰਾਂ ਦੀ ਰੈਕਿੰਗ ਲਈ ਵਿਚ ਪੈਰਾਮੀਟਰ ਸਾਡੀ ਸਾਈਟ ਤੇ ਉਪਲਬਧ ਹਨ। ਜਿਸ ‘ਚ ਗਲੀ ਮੁਹੱਲੇ, ਬਾਜ਼ਾਰਾਂ, ਸਕੂਲਾਂ, ਸਰਕਾਰੀ ਅਦਾਰਿਆਂ ਦੀ ਸਾਫ ਸਫਾਈ ਦੇਖੀ ਜਾਵੇਗੀ, ਜਿਸ ਲਈ ਅਲੱਗ ਅਲੱਗ ਪੈਰਾਮੀਟਰ ਬਣਾਏ ਗਏ ਹਨ।

ਆਨਲਾਈਨ ਮੁਕਾਬਲੇ ਲਈ ਨਗਰ ਨਿਗਮ ਅੰਮ੍ਰਿਤਸਰ ਵੈਬਸਾਈਟ ‘ਤੇ ਲਿੰਕ ਉਪਲਬਧ ਹੈ। ਇਸ ਵਿਚ ਪ੍ਰਤੀਭਾਗੀ ਹਿੱਸਾ ਲੈ ਸਕਦੇ ਹਨ। ਜਿਸ ਵਿਚ ਜਿੰਗਲ, ਪੋਸਟਰ, ਡਰਾਇੰਗ, ਸ਼ੋਰਟ ਫਿਲਮਾਂ, ਸਟੀਕ ਪਲੇ, ਮਯੂਰਲ ਵਿਚ ਹਿੱਸਾ ਲੈ ਸਕਦੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION