35.1 C
Delhi
Thursday, March 28, 2024
spot_img
spot_img

ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ਮੌਕੇ ਮੁੱਖ ਮੰਤਰੀ ਚੰਨੀ ਸ੍ਰੀ ਅਨੰਦਪੁਰ ਸਾਹਿਬ ਵਿਚ ਰੱਖਣਗੇ ਚਾਰ ਪ੍ਰੋਜੈਕਟਾਂ ਦੇ ਨੀਂਹ ਪੱਥਰ

ਯੈੱਸ ਪੰਜਾਬ
ਰੂਪਨਗਰ, 07 ਦਸੰਬਰ, 2021 –
ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ 8 ਦਸੰਬਰ ਨੂੰ ਵਿਰਾਸਤ-ਏ-ਖਾਲਸਾ ਵਿਚ ਚਾਰ ਪ੍ਰਮੁੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ। ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਇਨ੍ਹਾਂ ਸਮਾਗਮਾਂ ਵਿਚ ਵਿਸੇ਼ਸ ਤੌਰ ਤੇ ਸਿ਼ਰਕਤ ਕਰਨਗੇ। ਮੁੱਖ ਮੰਤਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਵਿਰਾਸਤ-ਏ-ਖਾਲਸਾ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਗੁਰਬਾਣੀ ਕੀਰਤਨ ਸਰਵਣ ਉਪਰੰਤ ਦੋਵੇ ਆਗੂ ਇੱਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਸ੍ਰੀ ਗੁਰੂ ਤੇਗ ਬਹਾਦੁਰ ਅਜਾਇਬ ਘਰ ਦੇ ਅਪਗ੍ਰੇਡੇਸ਼ਨ ਉਤੇ ਪੰਜਾਬ ਸਰਕਾਰ ਵਲੋਂ 1.51 ਕਰੋੜ ਰੁਪਏ ਖਰਚ ਹੋਣਗੇ, ਇਸ ਅਜਾਇਬ ਘਰ ਨੂੰ ਡਿਜੀਟਲ ਢੰਗ ਨਾਲ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਇਹ ਸੰਗਤਾਂ ਅਤੇ ਨੋਜਵਾਨ ਪੀੜੀ/ਬੱਚਿਆਂ ਨੂੰ ਸਾਡੇ ਅਮੀਰ ਇਤਿਹਾਸ ਬਾਰੇ ਜਾਣੂ ਕਰਵਾਏਗਾ।

ਵਿਰਾਸਤ-ਏ-ਖਾਲਸਾ ਵਿਚ 10 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇੱਕ ਨੇਚਰ ਪਾਰਕ ਦੀ ਉਸਾਰੀ ਦਾ ਕੰਮ ਮੁੱਖ ਮੰਤਰੀ ਸੁਰੂ ਕਰਵਾ ਰਹੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਜਿਹੜੇ ਰੁੱਖਾ ਦਾ ਵਰਨਣ ਹੈ ਅਤੇ ਗੁਰਬਾਣੀ ਨਾਲ ਜੁੜੇ ਸਾਰੇ ਰੁੱਖ ਇਸ ਨੇਚਰ ਪਾਰਕ ਵਿਚ ਲਗਾਏ ਜਾਣਗੇ।

ਇਸ ਪਾਰਕ ਨੂੰ ਇੱਕ ਬਿਹਤਰੀਨ ਸੈਰਗਾਹ ਵਜੋ ਵਿਕਸਿਤ ਕੀਤਾ ਜਾਵੇਗਾ। ਭਾਈ ਜੈਤਾ (ਬਾਬਾ ਜੀਵਨ ਸਿੰਘ ਜੀ) ਜੀ ਦੀ ਯਾਦਗਾਰ ਜਿਸ ਦਾ ਕੰਮ ਸ੍ਰੀ ਅਨੰਦਪੁਰ ਸਾਹਿਬ ਵਿਚ ਚੱਲ ਰਿਹਾ ਹੈ।ਇਸ ਵਿਚ 32 ਟਨ ਵਜਨੀ ਖੰਡਾ ਇਸ ਯਾਦਗਾਰ ਵਿਚ ਸੁਸੋਭਿਤ ਹੋ ਚੁੱਕਾ ਹੈ ਅਤੇ ਯਾਦਗਾਰ ਦਾ ਲਗਭਗ 65 ਪ੍ਰਤੀਸ਼ਤ ਕੰਮ ਮੁਕੰਮਲ ਹੋ ਗਿਆ ਹੈ।

ਇਸ ਯਾਦਗਾਰ ਦੇ ਦੂਜੇ ਫੇਜ਼ ਦਾ ਨੀਹ ਪੱਥਰ ਮੁੱਖ ਮੰਤਰੀ ਰੱਖਣਗੇ, ਇਸ ਉਤੇ 2.63 ਕਰੋੋੜ ਰੁਪਏ ਦੀ ਲਾਗਤ ਆਵੇਗੀ।ਵਿਰਾਸਤ-ਏ-ਖਾਲਸਾ ਵਿਚ ਬਿਜਲੀ ਪੂਰਤੀ ਲਈ 1 ਮੈਗਾਵਾਟ ਦਾ ਸੋਲਰ ਸਿਸਟਮ ਸਥਾਪਿਤ ਕੀਤਾ ਜਾਵੇਗਾ, ਜ਼ੋ ਨਵਿਆਉਣਯੋਗ ਊਰਜਾ ਰਾਹੀ ਵਿਰਾਸਤ-ਏ-ਖਾਲਸਾ ਦੀ ਬਿਜਲੀ ਦੀ ਪੂਰਤੀ ਕਰੇਗਾ। ਇਸ ਪ੍ਰੋਜੈਕਟ ਉਤੇ 4.16 ਕਰੋੜ ਰੁਪਏ ਖਰਚ ਹੋਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION