22.1 C
Delhi
Friday, March 29, 2024
spot_img
spot_img

ਗੁਰੂ ਤੇਗ ਬਹਾਦਰ ਯੂਨੀਵਰਸਿਟੀ ਖੋਲ੍ਹਣ ਲਈ ਕਾਲਕਾ ਵੱਲੋਂ ਲਿਖੇ ਪੱਤਰ ਕਾਰਨ ਗਰਮਾਈ ਸਿਆਸਤ, ਜਾਗੋ ਪਾਰਟੀ ਨੇ ਸਵਾਲ ਖੜੇ ਕੀਤੇ

ਯੈੱਸ ਪੰਜਾਬ
ਨਵੀਂ ਦਿੱਲੀ, 23 ਮਾਰਚ, 2022 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਬਣਾਉਣ ‌ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਉਤੇ ਜਾਗੋ ਪਾਰਟੀ ਨੇ ਸਵਾਲ ਖੜੇ ਕੀਤੇ ਹਨ। ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਾਲਕਾ ਦੇ ਬਿਆਨ ਨੂੰ ਸਿੱਖ ਭਾਵਨਾਵਾਂ ਨਾਲ ਠਗੀ ਕਰਾਰ ਦਿੱਤਾ ਹੈ।

ਪਰਮਿੰਦਰ ਪਾਲ ਸਿੰਘ ਨੇ ਹੈਰਾਨੀ ਜਤਾਈ ਕਿ 2021 ਦੀਆਂ ਦਿੱਲੀ ਕਮੇਟੀ ਚੋਣਾਂ ਵਿੱਚ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਬਨਾਉਣ ਦੇ ਜੁਮਲੇ ਦੇ ਨਾਲ ਸੱਤਾ ਵਿੱਚ ਵਾਪਸ ਪਰਤੇ ਕਾਲਕਾ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਹੈ ਕਿ ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਦਾ ਨਾਮ ਬਦਲ ਕੇ 2020 ਵਿੱਚ ਕੇਂਦਰੀ ਸਿਖਿਆ ਮੰਤਰਾਲਾ ਹੋ ਗਿਆ ਹੈ ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਚਿੱਠੀ ਲਿਖਦੇ ਹੋਏ ਕਾਲਕਾ ਨੇ ਇਸ ਗੱਲ ਦਾ ਧਿਆਨ ਰੱਖਣਾ ਵੀ ਜ਼ਰੂਰੀ ਨਹੀਂ ਸਮਝਿਆ।

ਇਸ ਤੋਂ ਇਲਾਵਾ ਚੋਣਾਂ ਵੇਲੇ ਦਿੱਲੀ ਕਮੇਟੀ ਆਗੂਆਂ ਵੱਲੋਂ ਆਪਣੀ ਯੂਨੀਵਰਸਿਟੀ ਖੋਲ੍ਹਣ ਦੀ ਗੱਲ ਬੜੇ ਜ਼ੋਰਸ਼ੋਰ ਨਾਲ ਕਹੀ ਗਈ ਸੀ, ਪਰ ਹੁਣ ਕੇਂਦਰੀ ਯੂਨੀਵਰਸਿਟੀ ਬਨਵਾਉਣ ਲਈ ਸਰਕਾਰ ਸਾਹਮਣੇ ਲਿਲੜੀਆ ਕੱਢੀਆਂ ਜਾ ਰਹੀਆਂ ਹਨ। ਸਰਕਾਰੀ ਨਿਯਮਾਂ ਅਨੁਸਾਰ ਕੇਂਦਰੀ ਯੂਨੀਵਰਸਿਟੀ ਖੋਲ੍ਹਣ ਲਈ ਇਸ ਵੇਲੇ ਵੱਡੇ ਸ਼ਹਿਰ ਵਿੱਚ ਘੱਟੋ ਘੱਟ 250 ਏਕੜ ਜ਼ਮੀਨ ਲਾਜ਼ਮੀ ਚਾਹੀਦੀ ਹੈ, ਜਦਕਿ 2014 ਤੋਂ ਪਹਿਲਾਂ ਘੱਟੋ ਘੱਟ ਜ਼ਮੀਨ ਦੀ ਇਹ ਸ਼ਰਤ 500 ਏਕੜ ਸੀ।

ਸਵਾਲ ਇਹ ਹੈ ਕਿ ਜੇਕਰ ਦਿੱਲੀ ਵਿੱਚ 250 ਏਕੜ ਜ਼ਮੀਨ ਲਭ ਕੇ ਸਰਕਾਰ ਬਾਹਰੀ ਦਿੱਲੀ ਵਾਲੇ ਪਾਸੇ ਨਵੀਂ ਯੂਨੀਵਰਸਿਟੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਉਤੇ ਖੋਲ ਵੀ ਦੇਵੇ ਤਾਂ ਉਸਦਾ ਪ੍ਰਬੰਧ ਤੇ ਸਾਰੇ ਫੰਡਾਂ ਦੀ ਵਿਉਂਤਬੰਦੀ ਕੇਂਦਰ ਸਰਕਾਰ ਪਾਸ ਰਹੇਗੀ। ਉਸ ਹਿਸਾਬ ਨਾਲ ਦਿੱਲੀ ਕਮੇਟੀ ਦਾ ਕੋਈ ਅਖਿਤਿਆਰ ਇਸ ਯੂਨੀਵਰਸਿਟੀ ਵਿੱਚ ਨਹੀਂ ਹੋਵੇਗਾ।

ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਨੂੰ ਲਿਖੇ ਪੱਤਰ ਵਿੱਚ ਕਾਲਕਾ ਪੇਸ਼ਕਸ਼ ਕਰ ਰਹੇ ਹਨ ਕਿ ਦਿੱਲੀ ਯੂਨੀਵਰਸਿਟੀ ਵਾਲੇ 4 ਖਾਲਸਾ ਕਾਲਜਾਂ ਵਿੱਚੋ ਕਿਸੇ ਇੱਕ ਕਾਲਜ਼ ਵਿੱਚ ਇਹ ਯੂਨੀਵਰਸਿਟੀ ਸਥਾਪਤ ਕਰ ਦਿੱਤੀ ਜਾਵੇ। ਪਰ ਚਾਰੋਂ ਖਾਲਸਾ ਕਾਲਜਾਂ ਕੋਲ ਕੁਲ ਮਿਲਾ ਕੇ 25 ਏਕੜ ਜ਼ਮੀਨ ਹੈ। ਇਸ ਕਰਕੇ ਜੇਕਰ ਖਾਲਸਾ ਕਾਲਜ ਵਿੱਚ ਸਰਕਾਰੀ ਯੂਨੀਵਰਸਿਟੀ ਖੋਲ੍ਹਣ ਨੂੰ ਸਰਕਾਰ ਮਨਜ਼ੂਰੀ ਵੀ ਦੇ ਦੇਵੇ ਤਾਂ ਉਸ ਯੂਨੀਵਰਸਿਟੀ ਦਾ ਪ੍ਰਬੰਧ ਸਰਕਾਰ ਕੋਲ ਰਹੇਗਾ।

ਇਸ ਦਾ ਸਿੱਧਾ ਮਤਲਬ ਇਹ ਹੋਇਆ ਕਿ ਉਹ ਖਾਲਸਾ ਕਾਲਜ਼ ਕੌਮ ਕੋਲ ਨਹੀਂ ਰਹੇਗਾ। ਪਰ ਸੁਰਖੀਆਂ ਵਿੱਚ ਰਹਿਣ ਲਈ ਦਿੱਲੀ ਕਮੇਟੀ ਦੇ ਆਗੂਆਂ ਵੱਲੋਂ ਗੈਰ ਜ਼ਿਮੇਂਦਾਰ ਤਰੀਕੇ ਨਾਲ ਕੀਤੇ ਜਾ ਰਹੇ ਐਲਾਨਾਂ ਨੇ ਇਨ੍ਹਾਂ ਦੀ ਬੌਧਿਕ ਸਮਰੱਥਾ ਅਤੇ ਇਨ੍ਹਾਂ ਦੇ ਅਧਿਕਾਰੀਆਂ ਦੀ ਕਾਬਲੀਅਤ ਉਤੇ ਜ਼ਰੂਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਕਿਉਂਕਿ ਇਨ੍ਹਾਂ ਪ੍ਰਬੰਧਕਾਂ ਦੇ ਅਵੇਸਲੇਪਨ ਦੇ ਕਾਰਨ ਪਿਛਲੇ 3 ਸਾਲਾਂ ਦੌਰਾਨ ਦਿੱਲੀ ਕਮੇਟੀ ਦੇ 2 ਉੱਚ ਵਿਦਿਆ ਇੰਸਟੀਚਿਊਟ ਤੇ 2 ਆਈ.ਟੀ.ਆਈ. ਬੰਦ ਹੋ ਗਈਆਂ ਹਨ ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ 5000 ਬੱਚੇ ਛੱਡ ਗਏ ਹਨ। ਬਜਾਏ ਪੁਰਾਣੇ ਵਿਦਿਅਕ ਅਦਾਰਿਆਂ ਦੀ ਚੌਕੀਦਾਰੀ ਕਰਨ ਦੇ ਦਿੱਲੀ ਕਮੇਟੀ ਪ੍ਰਧਾਨ ਦਾ ਸਰਕਾਰੀ ਫੰਡ ਨਾਲ ਚੱਲਣ ਵਾਲੀ ਯੂਨੀਵਰਸਿਟੀ ਖੋਲ੍ਹਣ ਪਿੱਛੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਵਿਖਾਈ ਜਾ ਰਹੀ ਮੰਸ਼ਾ ਅਫ਼ਸੋਸਜਨਕ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION