35.1 C
Delhi
Friday, March 29, 2024
spot_img
spot_img

ਗੁਰਿੰਦਰ ਸਿੰਘ ਬਾਵਾ ਤੱਖਤ ਪਟਨਾ ਸਾਹਿਬ ਕਮੇਟੀ ਦੇ ਐਸੋਸੀਏਟ ਮੈਂਬਰ ਨਿਯੁਕਤ

ਨਵੀਂ ਦਿੱਲੀ, 18 ਦਸੰਬਰ, 2019:

ਸਿੱਖ ਕੌਮ ਦੀ ਅਣਥੱਕ ਸੇਵਾ ਕਰਨ ਵਾਲੇ ਮਹਾਰਾਸ਼ਟਰ ਦੇ ਸਿੱਖਾਂ ‘ਚ ਵੱਖਰੀ ਪਛਾਣ ਰੱਖਣ ਵਾਲੀ ਸ਼ਖਸੀਅਤ ਗੁਰਿੰਦਰ ਸਿੰਘ ਬਾਵਾ ਦੀ ਪੰਥ ਪ੍ਰਤੀ ਕੀਤੀ ਜਾ ਰਹੀ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਤੱਖਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਬਤੌਰ ਐਸੋਸੀਏਟ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਤੱਖਤ ਸ਼੍ਰੀ ਪਟਨਾ ਸਾਹਿਬ ਕਮੇਟੀ ਦੇ ਮੀਡੀਆ ਪ੍ਰਭਾਰੀ ਸੁਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲੋਂ ਸਮੇਤ ਸਾਰੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਗੁਰਿੰਦਰ ਸਿੰਘ ਬਾਵਾ ਨੂੰ ਬਤੌਰ ਐਸੋਸੀਏਟ ਨਿਯੁਕਤ ਕਰਦੇ ਹੋਏ ਸਿਰੋਪਾਓ ਪਾ ਕੇ ਸੇਵਾ ਸੌਂਪੀ।

ਸ਼੍ਰੀ ਸੁਦੀਪ ਸਿੰਘ ਨੇ ਦੱਸਿਆ ਕਿ ਗੁਰਿੰਦਰ ਸਿੰਘ ਬਾਵਾ ਪਿਛਲੇ 25 ਵਰ੍ਹਿਆ ਤੋਂ ਹਜ਼ੂਰ ਸਾਹਿਬ ਦੇ ਵੀ ਬਤੌਰ ਮੈਂਬਰ ਸੇਵਾ ਕਰਦੇ ਆ ਰਹੇ ਹਨ ਅਤੇ ਮੌਜੂਦਾ ਸਮੇਂ ਵਿਚ ਬੋਰਡ ਦੇ ਮੀਤ ਪ੍ਰਧਾਨ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਤਕਰੀਬਨ 25 ਵਰ੍ਹਿਆਂ ਤੋਂ ਮਹਾਰਾਸ਼ਟਰ ਤੋਂ ਮੈਂਬਰ ਨਾਮਜ਼ਦ ਕੀਤਾ ਹੋਇਆ ਹੈ। ਸ। ਬਾਵਾ ਚੀਫ਼ ਖ਼ਾਲਸਾ ਦੀਵਾਨ ਦੇ ਮੁੰਬਈ ਤੋਂ ਪ੍ਰਧਾਨ ਵੀ ਹਨ ਅਤੇ ਖਾਲਸਾ ਕਾਲਜ ਮੁੰਬਈ ਦੇ ਵੀ ਚੇਅਰਮੈਨ ਹਨ।

ਸ। ਬਾਵਾ ਨੇ ਮੈਂਬਰ ਬਣਾਏ ਜਾਣ ਤੇ ਜੱਥੇਦਾਰ ਅਵਤਾਰ ਸਿੰਘ ਹਿੱਤ ਸਮੇਤ ਪੂਰੀ ਕਮੇਟੀ ਦਾ ਆਭਾਰ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ਹੁਣ ਉਨ੍ਹਾਂ ਦੀ ਇਹੀ ਕੋਸ਼ਿਸ਼ ਹੋਵੇਗੀ ਕਿ ਉਸ ਦੀ ਪੂਰਨ ਤੌਰ ‘ਤੇ ਪਾਲਨਾ ਕਰਨ ਅਤੇ ਜੋ ਵੀ ਸੁਧਾਰ ਤਖ਼ਤ ਸਾਹਿਬ ਵਿਚ ਹੋਣ ਵਾਲੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਏ।

ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ‘ਤੇ ਨਿਰੰਤਰ ਸੰਗਤਾਂ ਦੀ ਵੱਧ ਰਹੀ ਗਿਣਤੀ ਦੇ ਚੱਲਦੇ ਸੰਗਤਾਂ ਨੂੰ ਰਿਹਾਇਸ਼ ਮੁਹੱਈਆ ਕਰਵਾਈ ਜਾ ਸਕੇ ਇਸ ਦੇ ਇਲਾਵਾ ਲੰਗਰ ਸੇਵਾ ਵਿਚ ਜਰੂਰਤ ਦੇ ਹਿਸਾਬ ਨਾਲ ਸੁਧਾਰ ਕੀਤੇ ਜਾਣਗੇ। ਉਨ੍ਹਾਂ ਕਿਹਾ ਹੋਰ ਵੀ ਜੋ ਕਾਰਜ ਜ਼ਰੂਰੀ ਹੋਣਗੇ ਉਨ੍ਹਾਂ ਨੂੰ ਕੀਤਾ ਜਾਵੇਗਾ।

ਇਸ ਮੌਕੇ ‘ਤੇ ਤਖ਼ਤ ਸਾਹਿਬ ਕਮੇਟੀ ਦੇ ਮੈਂਬਰ ਮਹਿੰਦਰ ਸਿੰਘ ਛਾਬੜਾ, ਲਖਵਿੰਦਰ ਸਿੰਘ, ਹਰਬੰਸ ਸਿੰਘ, ਜਗਜੋਤ ਸਿੰਘ, ਹਰਪਾਲ ਸਿੰਘ ਜੌਹਲ ਆਦਿ ਵੀ ਮੌਜੁਦ ਰਹੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION