ਯੈੱਸ ਪੰਜਾਬ
ਨਵੀਂ ਦਿੱਲੀ, 9 ਅਗਸਤ, 2020:
ਦਿੱਲੀ ਦੇ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਰਾਜਸੀ ਸਰਗਰਮੀਆਂ ਚਲਾਉਣ ਲਈ ਇਸ ਪਵਿੱਤਰ ਅਸਥਾਨ ਵਿੱਚੋਂ ਦਫ਼ਤਰ ਚਲਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ‘ਲੀਗਲ ਨੋਟਿਸ’ ਦਿੱਤਾ ਗਿਆ ਹੈ।
ਇਹ ਨੋਟਿਸ ਸ: ਜਗਮਿੰਦਰ ਸਿੰਘ ਨੇ ਆਪਣੇ ਵਕੀਲ ਸ: ਕੁਲਜੀਤ ਸਿੰਘ ਰਾਹੀਂ ਦਿੱਲੀ ਕਮੇਟੀ ਨੂੰ ਉਸਦੇ ਮੈਨੇਜਰ ਰਾਹੀਂ ਦਿੱਤਾ ਹੈ। ਇਸ ਨੋਟਿਯ ਵਿਚ ਕਾਨੂੂੰਨ ਦੀਆਂ ਕੁਝ ਧਾਰਾਵਾਂ ਦਾ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਕਾਨੂੰਨ ਅਨੁਸਾਰ ਕੋਈ ਧਰਮ ਅਸਥਾਨ ਜਾਂ ਉਸਦਾ ਮੈਨੇਜਰ ਧਰਮ ਅਸਥਾਨ ਨੂੰ ਜਾਂ ਉਸਦੇ ਕੰਟਰੋਲ ਹੇਠਲੇ ਕਿਸੇ ਭਾਗ ਨੂੰ ਕਿਸੇ ਵੀ ਰਾਜਸੀ ਸਰਗਰਮੀ Ñਲਈ ਵਰਤਣ ਦੀ ਆਗਿਆ ਨਹੀਂ ਦੇਵੇਗਾ।
ਨੋਟਿਸ ਵਿਚ ਇਹ ਧਿਆਨ ਦਿਵਾਇਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ ਇਕ ਰਾਜਸੀ ਪਾਰਟੀ ਹੈ ਉਸਨੂੰ ਇਸ ਗੁਰਦੁਆਰਾ ਸਾਹਿਬ ਵਿੱਚੋਂ ਰਾਜਸੀ ਸਰਗਰਮੀਆਂ ਲਈ ਦਫ਼ਤਰ ਮੁਹੱਈਆ ਕਰਾਇਆ ਗਿਆ ਹੈ ਜਿਸ ਦੇ ਕਿਰਾਏ ਅਤੇ ਹੋਰ ਖ਼ਰਚਿਆਂ ਨੂੰ ਸਿੱਖਾਂ ਦੇ ਭਲੇ ਲਈ ਵਰਤਿਆ ਜਾ ਸਕਦਾ ਹੈ।
ਨੋਟਿਸ ਦੀ ਕਾਪੀ ਪੜ੍ਹਣ ਲਈ ਇੱਥੇ ਕਲਿੱਕ ਕਰੋ
ਇਸ ਨੂੰ ਵੀ ਪੜ੍ਹੋ:
ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਦਾ ਮਾਮਲਾ: ਢੀਂਡਸਾ ਨਹੀਂ ਸੁਣਦੇ ਅਕਾਲ ਤਖ਼ਤ ਦੀ, ਅਕਾਲ ਤਖ਼ਤ ਦੀ ਚੁੱਪ ’ਤੇ ਉੱਠਣ ਲੱਗੇ ਸਵਾਲ?
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ