34 C
Delhi
Tuesday, April 23, 2024
spot_img
spot_img

ਗੁਰਦੁਆਰਾ ਬੰਗਲਾ ਸਾਹਿਬ ਵਿਖ਼ੇ ਸ਼ੁਰੂ ਹੋਵੇਗਾ ‘ਬਾਲਾ ਪ੍ਰੀਤਮ ਦਵਾਖ਼ਾਨਾ’, ਬਜ਼ਾਰ ਤੋਂ ਸਸਤੀਆਂ ਮਿਲਣਗੀਆਂ ਦਵਾਈਆਂ

ਨਵੀਂ ਦਿੱਲੀ, 12 ਅਗਸਤ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਨੂੰ ਘੱਟ ਕੀਮਤ ‘ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਾਲਾ ਪ੍ਰੀਤਮ ਦਵਾਖਾਨਾ ਖੋਲ੍ਹਿਆ ਜਾ ਰਿਹਾ ਹੈ ਜਿਸ ਨੂੰ ਇੱਕ ਹਫ਼ਤੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ।

ਦਿੱਲੀ ਕਮੇਟੀ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਪੁੱਜ ਕੇ ਬਾਲਾ ਪ੍ਰੀਤਮ ਦਵਾਖਾਨੇ ਦਾ ਮੁਆਈਨਾ ਕੀਤਾ ਅਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਇਸੇਂਸ ਆਦਿ ਸਾਰੇ ਦਸਤਾਵੇਜ਼ ਜੋ ਦਵਾਖਾਨਾ ਖੋਲ੍ਹਣ ਲਈ ਚਾਹੀਦੇ ਹਨ ਉਹ ਸਾਰੇ ਹੀ ਪੂਰੇ ਕਰ ਲਏ ਗਏ ਹਨ ਅਤੇ ਸਟਾਕ ਪੂਰਾ ਕਰਕੇ ਇੱਕ ਹਫ਼ਤੇ ਅੰਦਰ ਇਸ ਨੂੰ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ।

ਸ. ਕਾਲਕਾ ਨੇ ਦੱਸਿਆ ਕਿ ਇਸ ਦੇ ਸ਼ੁਰੂ ਹੋਣ ਨਾਲ ਸੰਗਤ ਨੂੰ ਕਾਫ਼ੀ ਲਾਭ ਮਿਲੇਗਾ ਅਤੇ ਜੋ ਮਹਿੰਗੇ ਦਾਮ ਬਾਜ਼ਾਰ ‘ਚ ਦਵਾਈਆਂ ਦੇ ਲਏ ਜਾਂਦੇ ਹਨ ਉਸ ਤੋਂ ਵੀ ਸੰਗਤ ਬਚ ਸਕੇਗੀ। ਉਨ੍ਹਾਂ ਦੱਸਿਆ ਕਿ ਬ੍ਰਾਂਡੇਡ ਕੰਪਨੀ ਦੀ ਦਵਾਈਆਂ ‘ਤੇ 20 ਤੋਂ 25 ਫ਼ੀਸਦੀ ਤੱਕ ਦੀ ਛੁੱਟ ਦਿੱਤੀ ਜਾਵੇਗੀ ਅਤੇ ਜੈਨਰਿਕ ਦਵਾਈਆਂ ‘ਤੇ ਜੋ 70 ਤੋਂ ਲੈ ਕੇ 200 ਫ਼ੀਸਦ ਤੱਕ ਦਾ ਮੁਨਾਫ਼ਾ ਜੋ ਮੈਡੀਕਲ ਸਟੋਰਸ ਲੈਂਦੇ ਹਨ ਉਸ ਨੂੰ ਬਿਨਾਂ ਕਿਸੇ ਮੁਨਾਫ਼ੇ ਦੇ ਸੰਗਤ ਨੂੰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਦਵਾਈਆਂ ਦੀ ਮੰਗ ਆਉਂਦੀ ਹੈ ਜੋ ਸਾਡੇ ਕੋਲ ਨਹੀਂ ਹਨ ਤਾਂ ਉਸ ਨੂੰ ਵੀ ਸੰਗਤ ਲਈ ਉਪਲਬਧ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਨਾਲ ਹੀ ਸਰਜਿਕਲ ਆਈਟਮ ਵੀ ਮੁਹੱਈਆ ਕਰਵਾਈ ਜਾਵੇਗੀ।

ਸ. ਕਾਲਕਾ ਨੇ ਕਿਹਾ ਕਿ ਹਾਲੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਦਿੱਲੀ ਦੇ ਹੋਰਨਾਂ ਗੁਰਦੁਆਰਾ ਸਾਹਿਬਾਨਾਂ ਵਿਚ ਵੀ ਬਾਲਾ ਪ੍ਰੀਤਮ ਦਵਾਖਾਨਾ ਦੇ ਸਟੋਰ ਖੋਲ੍ਹੇ ਜਾਣਗੇ।

ਇਸ ਮੌਕੇ ‘ਤੇ ਸ. ਕਾਲਕਾ ਦੇ ਨਾਲ ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿੱਤ, ਗੁਰੂ ਹਰਿਕ੍ਰਿਸ਼ਨ ਡਿਸਪੈਂਸਰੀ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਭੁਪਿੰਦਰ ਸਿੰਘ ਭੁੱਲਰ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਸਰਬਜੀਤ ਸਿੰਘ ਵਿਰਕ ਵੀ ਮੌਜੁਦ ਰਹੇ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION